ਰੇਲਗੱਡੀ ਨਾਲ ਟਕਰਾਉਣ ''ਤੇ ਇਕ ਦੀ ਮੌਤ

09/14/2017 2:15:50 AM

ਕਪੂਰਥਲਾ,  (ਮਲਹੋਤਰਾ)-  ਕਪੂਰਥਲਾ-ਜਲੰਧਰ ਰੇਲ ਲਾਈਨ ਪਿੰਡ ਖੋਜੇਵਾਲ ਦੇ ਨਜ਼ਦੀਕ ਇਕ ਵਿਅਕਤੀ ਦੀ ਰੇਲ ਗੱਡੀ ਨਾਲ ਟਕਰਾਉਣ 'ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਕੋਟ ਗੋਬਿੰਦ ਕਪੂਰਥਲਾ ਦੇ ਪਿਤਾ ਨੇ ਦੱਸਿਆ ਕਿ ਰਣਜੀਤ ਸਿੰਘ ਦਿਮਾਗੀ ਤੌਰ 'ਤੇ ਬੀਮਾਰ ਸੀ। ਉਹ ਪਿੰਡ ਖੋਜੇਵਾਲ ਵਾਲੇ ਪਾਸੇ ਜਾ ਰਿਹਾ ਸੀ ਕਿ ਅਚਾਨਕ ਰੇਲਗੱਡੀ ਨਾਲ ਟਕਰਾਉਣ 'ਤੇ ਉਸ ਦੀ ਮੌਤ ਹੋ ਗਈ। ਰੇਲਵੇ ਪੁਲਸ ਨੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ।


Related News