ਮੋਹਾਲੀ ਏਅਰਪੋਰਟ 'ਤੇ ਵਾਪਰਿਆ ਦਰਦਨਾਕ ਹਾਦਸਾ, ਅਥਾਰਟੀ ਦੀ ਗਲਤੀ ਮਜ਼ਦੂਰ ਦੀ ਜਾਨ 'ਤੇ ਪਈ ਭਾਰੀ (ਤਸਵੀਰਾਂ)
Friday, Aug 04, 2017 - 04:40 PM (IST)
ਮੋਹਾਲੀ (ਕੁਲਦੀਪ) : ਮੋਹਾਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ੁੱਕਰਵਾਰ ਨੂੰ ਉਸ ਸਮੇਂ ਲੋਕਾਂ 'ਚ ਕੋਹਰਾਮ ਮਚ ਗਿਆ, ਜਦੋਂ ਉੱਥੇ ਕੰਮ ਕਰਨ ਵਾਲੇ ਇਕ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਅਤੇ ਬਾਕੀ 4 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਏਅਰਪੋਰਟ 'ਤੇ ਛੱਤੀਸਗੜ੍ਹ ਵਾਸੀ ਸ਼ੰਕਰ ਸਾਹੂ ਅਤੇ ਉਸ ਦੇ ਸਾਥੀ ਮਜ਼ਦੂਰ ਐਲੂਮੀਨੀਅਮ ਦੀ ਪੌੜੀ ਲੈ ਕੇ ਕਾਰਗੋ ਵੱਲ ਜਾ ਰਹੇ ਸਨ ਕਿ ਉਸ ਸਮੇਂ ਅਚਾਨਕ ਪੌੜੀ ਉੱਪਰ ਲਟਕਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਈ, ਜਿਸ ਕਾਰਨ ਸ਼ੰਕਰ ਸਾਹੂ ਨੇ ਦਮ ਤੋੜ ਦਿੱਤਾ ਅਤੇ ਉਸ ਦੇ 4 ਸਾਥੀ ਬੁਰੀ ਤਰ੍ਹਾਂ ਝੁਲਸ ਗਏ। ਉੱਥੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਪਲਾਸਟਿਕ ਦੀਆਂ ਕੁਰਸੀਆਂ ਨਾਲ ਤਾਰ ਨੂੰ ਹਟਾਇਆ ਅਤੇ ਮਜ਼ਦੂਰਾਂ ਨੂੰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ 'ਚ ਏਅਰਪੋਰਟ ਅਥਾਰਟੀ ਦੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਮੌਕੇ 'ਤੇ ਐਂਬੂਲੈਂਸ 20 ਮਿੰਟ ਲੇਟ ਆਈ। ਜੇਕਰ ਐਂਬੂਲੈਂਸ ਸਮੇਂ 'ਤੇ ਆ ਜਾਂਦੀ ਤਾਂ ਸ਼ਾਇਦ ਸ਼ੰਕਰ ਸਾਹੂ ਦੀ ਜਾਨ ਬਚ ਸਕਦੀ ਸੀ।
