''ਆਪ'' ਪੰਜਾਬ ਦਾ ਵੱਡਾ ਐਲਾਨ, ਭਲਕੇ CM ਮਾਨ ਸਣੇ ਭੁੱਖ-ਹੜਤਾਲ ''ਤੇ ਬੈਠਣਗੇ ਮੰਤਰੀ ਤੇ ਵਿਧਾਇਕ (ਵੀਡੀਓ)

Saturday, Apr 06, 2024 - 06:39 PM (IST)

''ਆਪ'' ਪੰਜਾਬ ਦਾ ਵੱਡਾ ਐਲਾਨ, ਭਲਕੇ CM ਮਾਨ ਸਣੇ ਭੁੱਖ-ਹੜਤਾਲ ''ਤੇ ਬੈਠਣਗੇ ਮੰਤਰੀ ਤੇ ਵਿਧਾਇਕ (ਵੀਡੀਓ)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਮ ਆਦਮੀ ਪਾਰਟੀ ਪੰਜਾਬ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਲਕੇ ਮਤਲਬ ਕਿ ਐਤਵਾਰ ਨੂੰ ਪੂਰੇ ਪੰਜਾਬ 'ਚ ਸਮੂਹਿਕ ਭੁੱਖ-ਹੜਤਾਲ ਕਰੇਗੀ। ਇਹ ਭੁੱਖ-ਹੜਤਾਲ ਇਕ ਦਿਨ ਦੀ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ 3 ਦਿਨ ਰਹਿਣਗੀਆਂ ਛੁੱਟੀਆਂ, ਘੁੰਮਣ ਦਾ Plan ਬਣਾਉਣ ਵਾਲਿਆਂ ਦੇ ਮਤਲਬ ਦੀ ਹੈ ਖ਼ਬਰ

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਵਿਖੇ ਪੁੱਜਣਗੇ ਅਤੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਭੁੱਖ-ਹੜਤਾਲ 'ਚ ਸ਼ਾਮਲ ਹੋਣਗੇ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਗੂ ਦਿਨੇਸ਼ ਚੱਢਾ, ਬਿਕਰਮਜੀਤ ਪਾਸੀ ਅਤੇ ਹਸੁਖਇੰਦਰ ਸਿੰਘ ਬੱਬੀ ਬਾਦਲ ਨੇ ਐਲਾਨ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਖਟਕੜ ਕਲਾਂ ਵਿਖੇ ਭਲਕੇ 11 ਵਜੇ ਭੁੱਖ-ਹੜਤਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਹੁਕਮ, ਨਾ ਮੰਨਣ ਵਾਲਿਆਂ ਦੀ ਖ਼ੈਰ ਨਹੀਂ

 ਜਿਸ 'ਚ ਮੁੱਖ ਮੰਤਰੀ ਮਾਨ ਸਣੇ ਸਾਰੇ ਮੰਤਰੀ ਅਤੇ ਵਿਧਾਇਕ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਜ਼ਿਲ੍ਹਾ ਦਫ਼ਤਰਾਂ 'ਚ ਇਹ ਭੁੱਖ-ਹੜਤਾਲ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News