ਜਲੰਧਰ ''ਚ 2826 ਅਮਰੀਕੀ ਡਾਲਰਾਂ ਸਣੇ ਇਕ ਗ੍ਰਿਫਤਾਰ
Sunday, Mar 16, 2025 - 07:12 PM (IST)

ਜਲੰਧਰ (ਮਹੇਸ਼/ਕੁੰਦਨ/ਪੰਕਜ) : ਥਾਣਾ ਬੱਸ ਸਟੈਂਡ ਦੀ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਤੇ ਥਾਣਾ 6 ਦੇ ਇੰਚਾਰਜ ਭੂਸ਼ਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗਲ ਬਹਾਦਰ ਵਾਸੀ ਜਵਾਹਰ ਨਗਰ ਜਲੰਧਰ ਨੂੰ 2826 ਅਮਰੀਕੀ ਡਾਲਰ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਬੱਸ ਸਟੈਂਡ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਉੱਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।