ਲੁਧਿਆਣਾ ਪੁਲਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ, ਇਕ ਗ੍ਰਿਫਤਾਰ

Monday, Mar 25, 2019 - 04:27 PM (IST)

ਲੁਧਿਆਣਾ ਪੁਲਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ, ਇਕ ਗ੍ਰਿਫਤਾਰ

ਲੁਧਿਆਣਾ : ਇੱਥੋਂ ਦੇ ਪਿੰਡ ਬੱਗਾ ਕਲਾਂ 'ਚ 23 ਮਾਰਚ ਨੂੰ ਹੋਏ ਕਤਲ ਦੇ ਮਾਮਲੇ 'ਚ ਪੁਲਸ ਵਲੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਉਸ ਦੇ 3 ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 13 ਮਾਰਚ ਨੂੰ ਪਿੰਡ 'ਚੋਂ ਬਿਹਾਰ ਵਾਸੀ ਜਰੀ ਲਾਲ ਮੰਡਲ ਨਾਂ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜੋ ਕਿ ਲੁਧਿਆਣਾ 'ਚ ਅੰਬੇਡਕਰ ਨਗਰ 'ਚ ਰਹਿੰਦਾ ਸੀ। ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ 13 ਮਾਰਚ ਨੂੰ ਪੁਲਸ ਥਾਣੇ 'ਚ ਦਰਜ ਕਰਾਈ ਗਈ ਸੀ। ਪੁਲਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਰੀ ਲਾਲ ਸ਼ੀਸ਼ੇ 'ਤੇ ਮੀਨਾਕਾਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਦੋਸਤਾਂ ਵਿਜੇ ਕੁਮਾਰ ਤੇ ਕੁਦੰਨ ਕੁਮਾਰ ਨੇ ਆਪਣੇ ਸਾਥੀਆਂ ਰਾਹੁਲ ਅਤੇ ਪਰਦੀਪ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ।

ਵਿਜ ਅਤੇ ਕੁੰਦਨ ਵੀ ਮੀਨਾਕਾਰੀ ਦਾ ਕੰਮ ਕਰਦੇ ਸਨ ਅਤੇ ਜਰੀ ਲਾਲ ਨਾਲ ਰੰਜਿਸ਼ ਰੱਖਦੇ ਸਨ। ਇਸ ਤੋਂ ਇਲਾਵਾ ਵਿਜੇ, ਜਰੀ ਦੀ ਮਾਸੀ ਦਾ ਲੜਕਾ ਸੀ ਅਤੇ ਉਸ ਨਾਲ ਉਸ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਦੋਸ਼ੀ ਕੁੰਦਨ ਤੇ ਵਿਜੇ ਉਸ ਨੂੰ ਬਹਾਨੇ ਨਾਲ ਲੈ ਗਏ ਅਤੇ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਕੁੰਦਨ ਨੂੰ ਕਾਬੂ ਕਰ ਲਿਆ ਹੈ, ਜਦੋਂ ਕਿ ਉਸ ਦੇ ਬਾਕੀ ਦੇ ਸਾਥੀ ਫਰਾਰ ਹਨ। 


author

Babita

Content Editor

Related News