ਜਾਨਲੇਵਾ ਹਮਲਾ ਕਰਨ ਦੇ ਦੋਸ਼ ''ਚ ਇਕ ਖਿਲਾਫ ਪਰਚਾ ਦਰਜ

Sunday, Aug 13, 2017 - 03:19 AM (IST)

ਜਾਨਲੇਵਾ ਹਮਲਾ ਕਰਨ ਦੇ ਦੋਸ਼ ''ਚ ਇਕ ਖਿਲਾਫ ਪਰਚਾ ਦਰਜ

ਫਿਰੋਜ਼ਪੁਰ, (ਕੁਮਾਰ)— ਸਿਵਲ ਹਸਪਤਾਲ ਮਮਦੋਟ ਵਿਚ ਬੀਤੀ ਦੁਪਹਿਰ ਆਪਣੇ ਬੱਚਿਆਂ ਸਮੇਤ ਦਵਾਈ ਲੈ ਰਹੇ ਵਿਅਕਤੀ 'ਤੇ ਕਾਪੇ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਮਮਦੋਟ ਦੀ ਪੁਲਸ ਨੇ ਮੱਖਣ ਸਿੰਘ ਪੁੱਤਰ ਜਸਵੰਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਦਰਸ਼ਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਲੱਖਾ ਸਿੰਘ ਵਾਲਾ ਉਤਾੜ ਨੇ ਦੱਸਿਆ ਕਿ ਬੀਤੇ ਦਿਨ ਜਦ ਉਹ ਆਪਣੇ ਬੱਚਿਆਂ ਤੇ ਪਤਨੀ ਨਾਲ ਸਿਵਲ ਹਸਪਤਾਲ ਮਮਦੋਟ ਵਿਚ ਦਵਾਈ ਲੈਣ ਲਈ ਲਾਈਨ ਵਿਚ ਖੜਾ ਸੀ ਤਾਂ ਮੱਖਣ ਸਿੰਘ ਨੇ ਪਿੱਛੋਂ ਆ ਕੇ ਤੇਜ਼ਧਾਰ ਹਥਿਆਰ ਨਾਲ ਉਸਦੇ ਸਿਰ 'ਤੇ 2 ਵਾਰ ਕੀਤੇ ਅਤੇ ਜ਼ਖਮੀ ਕਰਕੇ ਫਰਾਰ ਹੋ ਗਿਆ।


Related News