ਦੀਵਾਲੀ ਮੌਕੇ ਮਕਸੂਦਾਂ ਪੁਲਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ
Wednesday, Oct 30, 2024 - 05:29 AM (IST)
ਜਲੰਧਰ (ਮਾਹੀ) - ਦੀਵਾਲੀ ਮੌਕੇ ਦਿਹਾਤੀ ਪੁਲਸ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ। ਇਸ ਦੌਰਾਨ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਥਾਣਾ ਮਕਸੂਦਾਂ ਵੱਲੋਂ ਪਿੰਡ ਲਿੱਧੜਾਂ, ਪਿੰਡ ਬੁਲੰਦਪੁਰ ਮੋੜ ਤੇ ਰਾਏਪੁਰ ਵਿਖੇ ਕੀਤੀ, ਇਸ ਦੌਰਾਨ ਦੋਪਹੀਆ ਵਾਹਨ ਜਾਂ ਹੋਰ ਸ਼ੱਕੀ ਵਾਹਨਾਂ ਨੂੰ ਬਿਨਾਂ ਚੈਕਿੰਗ ਦੇ ਲੰਘਣ ਨਹੀਂ ਦਿੱਤਾ। ਇਸ ਮੌਕੇ ਸਬ-ਇੰਸਪੈਕਟਰ ਤਜਿੰਦਰ ਸਿੰਘ, ਏ. ਐੱਸ. ਆਈ. ਕੇਵਲ ਸਿੰਘ, ਜਤਿੰਦਰ ਸ਼ਰਮਾ ਤੇ ਹੈਲਪਲਾਈਨ ਨੰਬਰ 112 ਦੀ ਪੁਲਸ ਟੀਮ ਤੋਂ ਇਲਾਵਾ ਕਈ ਪੁਲਸ ਮੁਲਾਜ਼ਮ ਤਾਇਨਾਤ ਸਨ। ਇਸ ਦੌਰਾਨ ਬੁਲਟ ਮੋਟਰਸਾਈਕਲ ਤੇ ਪਟਾਕੇ ਚਲਾਉਣ ਵਾਲਿਆਂ ਅਤੇ ਟਰਿਪਲਿੰਗ ਸਵਾਰੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।