ਓਮੀਕਰੋਨ ਦੀ ਦਹਿਸ਼ਤ ’ਚ ਵੱਡੀ ਖ਼ਬਰ : ਅੰਮ੍ਰਿਤਸਰ ਏਅਰਪੋਰਟ ’ਤੇ ਆਏ ਮਾਂ­ ਪੁੱਤ ਕੋਰੋਨਾ ਪਾਜ਼ੇਟਿਵ

Thursday, Dec 09, 2021 - 10:01 AM (IST)

ਓਮੀਕਰੋਨ ਦੀ ਦਹਿਸ਼ਤ ’ਚ ਵੱਡੀ ਖ਼ਬਰ : ਅੰਮ੍ਰਿਤਸਰ ਏਅਰਪੋਰਟ ’ਤੇ ਆਏ ਮਾਂ­ ਪੁੱਤ ਕੋਰੋਨਾ ਪਾਜ਼ੇਟਿਵ

ਅੰਮ੍ਰਿਤਸਰ, (ਦਲਜੀਤ)-ਓਮੀਕ੍ਰੋਨ ਦੀ ਦਹਿਸ਼ਤ ਦਰਮਿਆਨ ਜ਼ਿਲ੍ਹੇ ’ਚੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਟਲੀ ਤੋਂ ਫਲਾਈਟ ਰਾਹੀਂ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਪੁੱਜੇ ਇਕ ਮਾਂ-ਪੁੱਤ ਯਾਤਰੀ ਕੋਰੋਨਾ ਪਾਜ਼ੇਟਿਵ ਆਏ ਹਨ। ਸਿਹਤ ਵਿਭਾਗ ਵਲੋਂ ਜਿੱਥੇ ਪਾਜ਼ੇਟਿਵ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਹੈ, ਉਥੇ ਹੀ ਉਨ੍ਹਾਂ ਨਾਲ ਆਏ 200 ਮੁਸਾਫ਼ਰਾਂ ਦੇ ਮੌਕੇ ’ਤੇ ਟੈਸਟ ਕਰਵਾਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਅੰਮ੍ਰਿਤਸਰ ਪਹੁੰਚੀ ਫਲਾਈਟ ’ਚੋਂ ਆਏ 10 ਸਾਲਾ ਬੱਚਾ ਅਤੇ 39 ਸਾਲਾ ਉਸ ਦੀ ਮਾਂ ਇਨਫ਼ੈਕਟਿਡ ਆਏ ਹਨ। ਇਹ ਯਾਤਰੀ ਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਹਨ। ਖ਼ਾਸ ਗੱਲ ਇਹ ਹੈ ਕਿ ਦੋਵਾਂ ’ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਗੁਰੂ ਨਾਨਕ ਦੇਵ ਹਸਪਤਾਲ ਦੀ ਆਇਸੋਲੇਸ਼ਨ ਵਾਰਡ ’ਚ ਰੱਖੇ ਗਏ ਦੋਵੇਂ ਮਰੀਜ਼ਾਂ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾ ਰਿਹਾ ਹੈ। ਹਾਲਾਂਕਿ ਔਰਤ ਵਾਰ-ਵਾਰ ਇਹ ਕਹਿ ਰਹੀ ਹੈ ਕਿ ਮਿਲਾਨ ਏਅਰਪੋਰਟ ’ਤੇ ਜਦੋਂ ਉਨ੍ਹਾਂ ਦਾ ਟੈਸਟ ਹੋਇਆ ਸੀ ਤਦ ਰਿਪੋਰਟ ਨੈਗੇਟਿਵ ਸੀ। ਫਿਰ ਕੁਝ ਘੰਟਿਆਂ ’ਚ ਹੀ ਉਹ ਪਾਜ਼ੇਟਿਵ ਕਿਵੇਂ ਆ ਗਏ?

ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)

ਜਨਾਨੀ ਵਾਰ-ਵਾਰ ਘਰ ਜਾਣ ਦੀ ਜ਼ਿੱਦ ਕਰ ਰਹੀ ਹੈ ਤੇ ਇੰਫਲੂਏਂਜਾ ਲੈਬ ਦੀ ਰਿਪੋਰਟ ’ਚ ਵੀ ਇਹ ਪਾਜ਼ੇਟਿਵ ਆਏ ਹਨ। ਸੀ. ਟੀ. ਵੈਲਿਊ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਵਿਸ਼ੇਸ਼ ਨਿਗਰਾਨੀ ’ਚ ਰੱਖਿਆ ਗਿਆ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਕਿਹਾ ਕਿ ਏਅਰਪੋਰਟ ਤੋਂ ਜੀਨੋਮ ਸੀਕਵੈਸਿੰਗ ਲਈ ਦੋਵਾਂ ਦਾ ਸੈਂਪਲ ਪਟਿਆਲਾ ਲੈਬ ’ਚ ਭੇਜਿਆ ਗਿਆ ਹੈ। ਇਸ ਦੀ ਰਿਪੋਰਟ 72 ਘੰਟੇ ਤੱਕ ਆਵੇਗੀ, ਹਾਲਾਂਕਿ ਦੋਵੇਂ ਹੀ ਬਿਲਕੁੱਲ ਠੀਕ ਹੈ ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਉਥੇ ਹੀ ਸਹਾਇਕ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਫਲਾਈਟ ’ਚ ਸਵਾਰ ਵੀ ਮੁਸਾਫਰਾਂ ਦਾ ਰੈਪਿਡ ਟੈਸਟ ਮੌਕੇ ’ਤੇ ਕੀਤਾ ਗਿਆ ਸੀ, ਸਾਰਿਆਂ ਦੀ ਰਿਪੋਰਟ ਨੈਗੇਟਿਵ ਸੀ। ਫਿਲਹਾਲ ਆਈ. ਡੀ. ਐੱਸ. ਪੀ. ਵਿਭਾਗ ਦੇ ਸਟਾਫ਼ ਨੂੰ ਇਨ੍ਹਾਂ ਸਾਰੇ ਮੁਸਾਫਰਾਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਓਮੀਕ੍ਰੋਨ ਪ੍ਰਭਾਵਿਤ 12 ਦੇਸ਼ਾਂ ਤੋਂ ਆਉਣ ਵਾਲੇ ਹਰ ਇਕ ਯਾਤਰੀ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਅਤੇ ਜਿਨ੍ਹਾਂ ਦੀ ਰਿਪੋਰਟ ਨੇਗੇਟਿਵ ਆਉਂਦੀ ਹੈ ਉਨ੍ਹਾਂ ਨੂੰ ਘਰਾਂ ’ਚ ਹੀ ਏਕਾਂਤਵਾਸ ’ਚ ਰੱਖਿਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ, ਦਿੱਤੀ ਦਰਦਨਾਕ ਮੌਤ 

ਬੁੱਧਵਾਰ ਨੂੰ ਨਹੀਂ ਆਇਆ ਕੋਈ ਵੀ ਕੋਰੋਨਾ ਦਾ ਨਵਾਂ ਕੇਸ
ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ 24 ਘੰਟਿਆਂ ’ਚ ਕੋਈ ਵੀ ਕੋਰੋਨਾ ਪਾਜ਼ੇਟਿਵ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 5 ਹੈ। ਡੇਂਗੂ ਦੇ ਐਕਟਿਵ ਕੇਸਾਂ ਦੀ ਗਿਣਤੀ ਸਿਰਫ 5 ਹੈ। ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜ਼ਿਲ੍ਹੇ ’ਚ ਹੁਣ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5 ਰਹਿ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

5050 ਲੋਕਾਂ ਨੇ ਬੁੱਧਵਾਰ ਨੂੰ ਪਾਇਆ ਸੁਰੱਖਿਆ ਕਵਚ
ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦਾ 5050 ਲੋਕਾਂ ਨੂੰ ਬੁੱਧਵਾਰ ਸੁਰੱਖਿਆ ਕਵਚ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 20 ਲੱਖ 40 ਹਜ਼ਾਰ ਦੇ ਕਰੀਬ ਜ਼ਿਲ੍ਹੇ ਦੇ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ ਹੁਣ ਲੋਕ ਜਾਗਰੂਕ ਹੋ ਰਹੇ ਹਨ।


author

rajwinder kaur

Content Editor

Related News