ਓਲੰਪੀਅਨ ਹਰੀ ਚੰਦ ਪੰਜ ਤੱਤਾਂ 'ਚ ਹੋਏ ਵਿਲੀਨ, ਅੰਤਿਮ ਵਿਦਾਇਗੀ ਮੌਕੇ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ

06/14/2022 4:48:31 PM

ਟਾਡਾ ਉੜਮੁੜ, (ਵਰਿੰਦਰ ਪੰਡਿਤ)- ਏਸ਼ੀਆ ਖੇਡਾਂ ਵਿਚ ਦੋ ਗੋਲਡ ਮੈਡਲ ਜਿੱਤਣ ਵਾਲ਼ੇ ਓਲੰਪੀਅਨ ਐਥਲੀਟ ਹਰੀ ਚੰਦ ਦਾ ਅੱਜ ਉਨ੍ਹਾਂ ਦੇ ਪਿੰਡ ਘੋੜੇਵਾਹਾ ਵਿਚ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ | ਇਸ ਦੌਰਾਨ ਸੀ. ਐੱਮ. ਪੰਜਾਬ ਭਗਵੰਤ ਮਾਨ ਵੱਲੋਂ ਬੀਤੇ ਦਿਨ ਹਰੀ ਚੰਦ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਬਾਵਜ਼ੂਦ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ਕਾਰਨ ਹਰੀ ਚੰਦ ਦੇ ਸਾਥੀ ਰਹੇ ਸੀ.ਆਰ.ਪੀ.ਐੱਫ. ਦੇ ਸੇਵਾਮੁਕਤ ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਇਸ ਗੱਲ ਦਾ ਮਲਾਲ ਜਤਾਇਆ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਅਰਜੁਨ ਐਵਾਰਡੀ ਖਿਡਾਰੀ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸੰਸਕਾਰ ਮੌਕੇ ਪਹੁੰਚਿਆ ਹੈ।

ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਥ ਗੇਮਜ਼ ਹੋਏ ਸਮਾਪਤ, ਹਰਿਆਣਾ ਬਣਿਆ ਚੈਂਪੀਅਨ, ਜਾਣੋ ਪੰਜਾਬ ਦਾ ਸਥਾਨ

ਇਸ ਦੌਰਾਨ ਵਿਧਾਇਕ ਰਾਜਾ ਜਸਵੀਰ ਸਿੰਘ, ਸੀ. ਆਰ.ਪੀ.ਐੱਫ. ਦੇ ਡਿਪਟੀ ਕਮਾਂਡੈਂਟ ਦਿਨੇਸ਼ ਪਾਲ ਸਿੰਘ, ਸੀ. ਆਰ. ਪੀ. ਐੱਫ. ਦੇ ਸਪੋਰਟਸ ਵਿੰਗ ਵੱਲੋਂ ਇੰਸਪੈਕਟਰ ਜ਼ੁਲੇਨ ਟੋਪਨੋਨ ਅਤੇ ਖਿਡਾਰੀਆਂ ਦੇ ਨਾਲ ਨਾਲ ਹਰੀ ਰਾਮ ਦੇ ਸਾਥ ਰਹੇ ਕਮਾਂਡੈਂਟ ਪ੍ਰਦੀਪ ਡੋਗਰਾ ਮਹਾਰਾਜਾ ਰਣਜੀਤ ਸਿੰਘ ਅਵਾਰਡੀ, ਕਮਾਂਡੈਂਟ ਹਰਕਮਲੇਸ਼ ਸਿੰਘ ਸਿੱਧੂ, ਕਮਲਦੀਪ ਸਿੰਘ, ਕਮਾਂਡੈਂਟ ਅਥਲੈਟਿਕ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਰਾਕੇਸ਼ ਅਹੀਰ, ਸਕੱਤਰ ਅਮਨਦੀਪ ਬੈਂਸ, ਟਾਂਡਾ ਅਥਲੈਟਿਕ ਸੈਂਟਰ ਦੇ ਇੰਚਾਰਜ ਕੋਚ ਕੁਲਵੰਤ ਸਿੰਘ, ਰਾਕੇਸ਼ ਵੋਹਰਾ, ਸਰਪੰਚ ਤਰਲੋਕ ਸਿੰਘ, ਪ੍ਰਧਾਨ ਅਸ਼ਵਨੀ ਕੁਮਾਰ, ਗੁਰਵੀਰ ਸਿੰਘ ਚੌਟਾਲਾ, ਜਥੇਦਾਰ ਅਵਤਾਰ ਸਿੰਘ, ਡਾ. ਕੁਲਦੀਪ ਸਿੰਘ, ਡਿੰਪੀ ਕੌਸ਼ਲ, ਕਰਤਾਰ ਹੰਬੜਾਂ, ਥਾਣੇਦਾਰ ਰਾਜੇਸ਼ ਕੁਮਾਰ, ਪ੍ਰਿਥੀਪਾਲ ਸਿੰਘ, ਇੰਸਪੈਕਟਰ ਗੁਰਬਚਨ ਸਿੰਘ ਬੈਂਸ ਅਵਾਨ ਨੇ ਹਰੀ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ : BCCI ਨੇ ਸਾਬਕਾ ਖਿਡਾਰੀਆਂ ਦੀ ਪੈਨਸ਼ਨ ਕੀਤੀ ਦੁੱਗਣੀ

ਇਸ ਮੌਕੇ ਹਰੀ ਚੰਦ ਦੇ ਸਾਥੀਆਂ ਨੇ ਉਨ੍ਹਾਂ ਦੇ ਖੇਡ ਵਿਚ ਬੁਲੰਦੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇਸ ਮਹਾਨ ਖਿਡਾਰੀ ਦੇ ਸਨਮਾਨ ਅਤੇ ਯਾਦ ਵਿਚ ਜ਼ਿਲ੍ਹੇ ਵਿਚ ਇਕ ਸਿੰਥੈਟਿਕ ਟਰੈਕ ਬਣਾਉਣ ਦੀ ਮੰਗ ਕੀਤੀ | ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਹਰੀ ਚੰਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਖਿਆ ਕਿ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਇਸ ਮਹਾਨ ਖਿਡਾਰੀ ਦੇ ਨਾਂ 'ਤੇ ਪਿੰਡ ਦੇ ਸਕੂਲ ਦਾ ਨਾਮਕਰਨ ਕੀਤਾ ਜਾਵੇਗਾ ਅਤੇ ਪੰਚਾਇਤ ਨਾਲ ਮਸ਼ਵਰਾ ਕਰਕੇ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ | ਇਸ ਮੌਕੇ ਹਰੀ ਚੰਦ ਦੇ ਪੁੱਤਰਾਂ ਗੁਰਮੀਤ ਸਿੰਘ ਅਤੇ ਸੋਨੀਪਾਲ ਸਿੰਘ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੱਖ ਵੱਖ ਹਸਤੀਆਂ ਅਤੇ ਖੇਡ ਪ੍ਰੇਮੀਆਂ ਨੇ ਦੁੱਖ ਸਾਂਝਾ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News