ਪੰਜਾਬ ’ਚ ਵਾਹਨਾਂ ਦੇ ਪੁਰਾਣੇ ਵੀ. ਆਈ. ਪੀ. ਨੰਬਰਾਂ ਦਾ ਵੱਡਾ ਫਰਜੀਵਾਡ਼ਾ

Thursday, Mar 07, 2019 - 10:26 PM (IST)

ਪੰਜਾਬ ’ਚ ਵਾਹਨਾਂ ਦੇ ਪੁਰਾਣੇ ਵੀ. ਆਈ. ਪੀ. ਨੰਬਰਾਂ ਦਾ ਵੱਡਾ ਫਰਜੀਵਾਡ਼ਾ

ਚੰਡੀਗਡ਼੍ਹ (ਹਾਂਡਾ): ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ। ਇਸ ਮਾਮਲੇ ’ਚ ਦਰਜ ਇਕ ਪਟੀਸ਼ਨ ’ਚ ਹਾਈਕੋਰਟ ਨੂੰ ਦੱਸਿਆ ਗਿਆ ਕਿ ਪੰਜਾਬ ’ਚ ਪੁਰਾਣੇ ਵਾਹਨ ਨੰਬਰ ਹਨ ਉਨ੍ਹਾਂ ਦੀ ਦੁਰਵਰਤੋਂ ਹੋ ਰਿਹਾ ਹੈ। ਕਈ ਜਗ੍ਹਾ ’ਤੇ ਤਾਂ ਅਜਿਹਾ ਹੈ ਕਿ ਜੋ ਨੰਬਰ ਸਕੂਟਰ ਜਾਂ ਹੋਰ ਵਾਹਨ ਦੇ ਹਨ ਉਹ ਕਾਰ ’ਤੇ ਚੱਲ ਰਹੇ ਹਨ। ਇਨ੍ਹਾਂ ਨੰਬਰਾਂ ਦਾ ਪ੍ਰਯੋਗ ਸੀਨੀਅਰ ਅਧਿਕਾਰੀ ਜਾਂ ਰਾਜਨੇਤਾ ਕਰ ਰਹੇ ਹੈ। ਇਸ ਸੰਬੰਧ ’ਚ ਪਟੀਸ਼ਨਕਰਤਾ ਨੇ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਅਤੇ ਡੀ. ਜੀ. ਪੀ., ਡੀ. ਸੀ. ਨੂੰ ਵੀ ਮੀਮੋ ਦਿੱਤਾ ਸੀ ਪਰ ਕਿਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ।

ਪਟੀਸ਼ਨਕਰਤਾ ਨੇ ਮੋਗਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੋਗਾ ਦੇ ਜਿੱਥੇ ਕੁਝ ਕਾਂਗਰੇਸੀ ਮੰਤਰੀ ਪੀਬੀਐੱਮ ਸੀਰੀਜ਼ ਦਾ ਇਸਤੇਮਾਲ ਧਡ਼ੱਲੇ ਨਾਲ ਕਰ ਰਹੇ ਹਨ। ਕੋਰਟ ਨੂੰ ਪਟੀਸ਼ਨਰ ਦੇ ਵਕੀਲ ਪਰਮਵੀਰ ਸਿੰਘ ਨੇ ਦੱਸਿਆ ਕਿ ਮੋਗੇ ’ਚ ਜੋ ਪੁਰਾਣੀ ਸੀਰੀਜ਼ ਦਾ ਪ੍ਰਯੋਗ ਹੋ ਰਿਹਾ ਹੈ ਉਹ ਸੀਰੀਜ਼ ਹੈ ਜੋ ਬਹੁਤ ਸਮਾਂ ਪਹਿਲਾਂ ਬੰਦ ਹੋ ਗਈ ਹੈ ਪਰ ਉਸਨੂੰ ਸਿਟਿੰਗ ਐੱਮ. ਐੱਲ. ਏ. ਅਤੇ ਕੁਝ ਵੀ. ਆਈ. ਪੀ. ਲੋਕ ਅਤੇ ਮੰਤਰੀ ਇਸਤੇਮਾਲ ਕਰ ਰਹੇ ਹਨ। ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਐੱਨ. ਓ. ਸੀ. ਵੀ ਪੁਰਾਣੀ ਆਰ. ਸੀ. ਕਾਪੀ ’ਤੇ ਲੈ ਰਹੇ ਹਨ ਮਤਲਬ ਫਰਜ਼ੀ ਐੱਨ. ਓ. ਸੀ. ’ਤੇ ਨੰਬਰ ਲੈ ਰਹੇ ਹਨ।

ਜਿਸ ਦੀ ਨਾ ਤਾਂ ਸਰਕਾਰੀ ਫੀਸ ਜਮ੍ਹਾਂ ਹੋਈ ਹੈ। ਪਰਮਵੀਰ ਨੇ ਦੱਸਿਆ ਕਿ ਦਰਸਲ ਮਾਮਲਾ ਤੱਦ ਸਾਹਮਣੇ ਆਇਆ ਜਦੋਂ ਟੂ ਵਹੀਲਰ ਨਾਮ ’ਤੇ ਰਜਿਸਟਰ ਨੰਬਰ ਨੂੰ ਮੋਗੇ ਦਾ ਇਕ ਵਿਅਕਤੀ ਫੋਰ ਵਹੀਲਰ ’ਤੇ ਇਸਤੇਮਾਲ ਕਰ ਰਿਹਾ ਸੀ। ਦੱਸ ਦਈਏ ਕਿ ਪੰਕਜ ਸੂਦ ਨੇ ਪਟੀਸ਼ਨ ਕੋਰਟ ’ਚ ਪਾਈ ਹੈ ਜਨ੍ਹਿਾਂ ਨੇ ਪਹਿਲਾਂ ਆਰ. ਟੀ. ਆਈ. ਨਾਲ ਸਾਰੀ ਜਾਣਕਾਰੀ ਲਈ ਅਤੇ ਜਿਸਦੇ ਫੈਕਟਸ ਵੀ ਕੋਰਟ ’ਚ ਲਾਏ ਗਏ। ਪਟੀਸ਼ਨਰ ਦੇ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ’ਚ ਸਖ਼ਤ ਰੁਖ਼ ਅਪਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਕਿ ਇਸ ਮਾਮਲੇ ਦੀ ਪੂਰੀ ਸਟੇਟਸ ਰਿਪੋਰਟ 19 ਮਾਰਚ ਨੂੰ ਹਾਈਕੋਰਟ ’ਚ ਪੇਸ਼ ਕੀਤੀ ਜਾਵੇ।


author

Sunny Mehra

Content Editor

Related News