ਬਜ਼ੁਰਗ ਔਰਤ ਦੀ ਅੱਖਾਂ ''ਚ ਮਿਰਚਾਂ ਪਾ ਕੇ ਲੁਟੇਰਿਆਂ ਨੇ ਲੁੱਟੀਆਂ ਬਾਲੀਆਂ

Friday, Oct 11, 2019 - 10:05 AM (IST)

ਬਜ਼ੁਰਗ ਔਰਤ ਦੀ ਅੱਖਾਂ ''ਚ ਮਿਰਚਾਂ ਪਾ ਕੇ ਲੁਟੇਰਿਆਂ ਨੇ ਲੁੱਟੀਆਂ ਬਾਲੀਆਂ

ਰੂਪਨਗਰ (ਸੱਜਨ ਸੈਣੀ) - ਨੇੜਲੇ ਪਿੰਡ ਮਾਜਰੀ ਠੇਕੇਦਾਰਾਂ ਵਿਖੇ ਨਰੇਗਾ ਦਾ ਕੰਮ ਕਰਦੀ ਬਜ਼ੁਰਗ ਔਰਤ ਦੀਆਂ ਅੱਖਾਂ 'ਚ ਮਿਰਚਾਂ 'ਚ ਇਕ ਸਕੂਟਰੀ ਸਵਾਰ ਨੌਜਵਾਨ ਵਲੋਂ ਕੰਨ੍ਹਾਂ ਦੀਆਂ ਬਾਲੀਆਂ ਖੌਹ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਇਹ ਵਾਰਦਾਤ ਸਵੇਰੇ 9 ਵਜੇ ਦੀ ਹੈ। ਪੀੜਤ ਬਜ਼ੁਰਗ ਦੁਆਰਾ ਪੁਲਸ ਨੂੰ ਸ਼ਿਕਾਇਤ ਦੇਣ 'ਤੇ ਪੁਲਸ ਨੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਲੁੱਟ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨਸੀਬ ਕੌਰ ਪਤਨੀ ਰੱਖਾ ਸਿੰਘ ਨੇ ਦੱਸਿਆ ਕਿ ਉਹ ਨਰੇਗਾ ਦੇ ਤਹਿਤ ਕੰਮ ਕਰਦੀ ਹੈ। ਅੱਜ ਸਵੇਰੇ ਵੀ ਉਹ ਦੂਜੇ ਨਰੇਗਾ ਕਰਮਚਾਰੀਆਂ ਨਾਲ ਪਿੰਡ ਦਰਗਾਹ ਸ਼ਾਹ ਰੋਡ 'ਤੇ ਨਰੇਗਾ ਦਾ ਕੰਮ ਕਰ ਰਹੀ ਸੀ ਕਿ ਰਾਮਪੁਰ ਮਾਜਰੀ ਵਲੋਂ ਚਿੱਟੇ ਰੰਗ ਦੀ ਸਕੂਟਰੀ 'ਤੇ ਸਵਾਰ ਹੋ ਕੇ ਇਕ ਨੌਜਵਾਨ ਆਇਆ, ਜਿਸ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ।

ਇਸ ਦੌਰਾਨ ਜਦੋਂ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ ਤਾਂ ਉਹ ਉਸ ਦੀਆਂ ਕੰਨ੍ਹਾਂ ਦੀਆਂ ਬਾਲੀਆਂ ਖੌਹ ਕੇ ਮੌਕੇ ਤੋਂ ਫਰਾਰ ਹੋ ਗਿਆ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਰੌਲ਼ਾ ਪਾਉਣ 'ਤੇ ਨਰੇਗਾ ਕਰਮਚਾਰੀ ਇਕੱਠੇ ਹੋ ਗਏ, ਉਨ੍ਹਾਂ ਨੇ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਸ ਦਾ ਕੁਝ ਪਤਾ ਨਹੀਂ ਚੱਲਿਆ।


author

rajwinder kaur

Content Editor

Related News