ਦਰਦਨਾਕ ਸੜਕ ਹਾਦਸੇ ਦੌਰਾਨ ਬਜ਼ੁਰਗ ਦੀ ਮੌਤ, ਪੁੱਤ ਜ਼ਖਮੀਂ
Thursday, Apr 05, 2018 - 03:46 PM (IST)

ਨਾਭਾ (ਜੈਨ) : ਸਥਾਨਕ ਦੁਲੱਦੀ ਗੇਟ ਦੇ ਰਹਿਣ ਵਾਲੇ ਇਕ ਬਜ਼ੁਰਗ ਦੀ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਦੋਂ ਇਕ ਉਸ ਦਾ ਬੇਟਾ ਗੰੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਗ ਦੁਲੱਦੀ ਗੇਟ ਵਾਸੀ ਨੰਦ ਲਾਲ ਸ਼ਰਮਾ ਆਪਣੇ ਬੇਟੇ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਪਿੰਡ ਘਮਰੌਦਾ ਨੇੜੇ ਉਨ੍ਹਾਂ ਦਾ ਵਾਹਨ ਸਲਿੱਪ ਹੋਣ ਕਾਰਨ ਦੋਹਾਂ ਦੇ ਸੱਟਾਂ ਵੱਜ ਗਈਆਂ। ਤੁਰੰਤ ਦੋਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਨੰਦ ਲਾਲ ਨੇ ਦਮ ਤੋੜ ਦਿੱਤਾ, ਜਦੋਂ ਕਿ ਉਸ ਦਾ ਬੇਟਾ ਪੰਕਜ ਇਸ ਸਮੇਂ ਇਲਾਜ ਅਧੀਨ ਹੈ।