ਲੁਧਿਆਣਾ ''ਚ ਸ਼ੱਕੀ ਹਾਲਾਤ ''ਚ ਮਿਲੀ ਬਜ਼ੁਰਗ ਜਨਾਨੀ ਦੀ ਲਾਸ਼, ਪੁਲਸ ਵੱਲੋਂ ਕਤਲ ਕੀਤੇ ਜਾਣ ਦਾ ਖ਼ਦਸ਼ਾ

Tuesday, Apr 26, 2022 - 12:32 PM (IST)

ਲੁਧਿਆਣਾ ''ਚ ਸ਼ੱਕੀ ਹਾਲਾਤ ''ਚ ਮਿਲੀ ਬਜ਼ੁਰਗ ਜਨਾਨੀ ਦੀ ਲਾਸ਼, ਪੁਲਸ ਵੱਲੋਂ ਕਤਲ ਕੀਤੇ ਜਾਣ ਦਾ ਖ਼ਦਸ਼ਾ

ਲੁਧਿਆਣਾ (ਤਰੁਣ) : ਸਥਾਨਕ ਜਵਾਹਰ ਕੈਂਪ ਇਲਾਕੇ 'ਚ ਸਥਿਤ ਇਕ ਘਰ 'ਚ ਬਜ਼ੁਰਗ ਜਨਾਨੀ ਦੀ ਸ਼ੱਕੀ ਹਾਲਾਤ 'ਚ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਬਿਮਲਾ ਦੇਵੀ (62) ਵੱਜੋਂ ਹੋਈ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜ਼ਮੀਨੀ ਝਗੜੇ ਦੇ ਚੱਲਦਿਆਂ ਬਜ਼ੁਰਗ ਜਨਾਨੀ ਦਾ ਕਤਲ ਕੀਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-5 ਪ੍ਰਭਾਰੀ ਸਬ ਇੰਸਪੈਕਟਰ ਵਿਜੇ ਚੌਧਰੀ ਅਤੇ ਚੌਂਕੀ ਕੋਚਰ ਮਾਰਕਿਟ ਇੰਚਾਰਜ ਏ. ਐੱਸ. ਆਈ. ਗੁਰਚਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਸਰਕਾਰ ਬਦਲਦੇ ਹੀ ਬਦਲੇ ਫ਼ਰਮਾਨ, ਸਕੂਲਾਂ 'ਚ ਕਿਸੇ ਵੀ ਅਧਿਆਪਕ ਨੂੰ ਦਿੱਤਾ ਜਾ ਸਕੇਗਾ ਮਿਡ-ਡੇਅ-ਮੀਲ ਦਾ ਜ਼ਿੰਮਾ

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਬਿਮਲਾ ਦੇਵੀ ਦੇ ਪਤੀ ਦੀ ਮੌਤ 10 ਸਾਲ ਪਹਿਲਾਂ ਹੋ ਚੁੱਕੀ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਬਿਮਲਾ ਦੇ ਕੋਈ ਔਲਾਦ ਨਹੀਂ ਹੈ ਅਤੇ ਉਹ ਆਪਣੇ 60 ਗਜ਼ ਦੇ ਮਕਾਨ 'ਚ ਕਈ ਸਾਲਾਂ ਤੋਂ ਰਹਿ ਰਹੀ ਸੀ। ਬਿਮਲਾ ਦੀ ਮੌਤ ਘਰ 'ਚ ਪਏ ਮੰਜੇ ਕੋਲ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਫਾਰਚੂਨਰ ਗੱਡੀ ਨਹਿਰ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ

ਮੰਜੇ 'ਚ ਬਿਮਲਾ ਦੇ ਵਾਲ ਫਸੇ ਹੋਏ ਸਨ ਅਤੇ ਉਸ ਦੀ ਅੱਖ ਨੇੜੇ ਸੱਟ ਦੇ ਨਿਸ਼ਾਨ ਸਨ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News