ਢਿੱਡੋਂ ਜੰਮੇ ਪੁੱਤ ਨੂੰ ਮਤਲਬ ਨਿਕਲਦੇ ਹੀ ਜ਼ਹਿਰ ਦਿਖਣ ਲੱਗੀ ''ਮਾਂ'', ਕਰਤੂਤ ਕਰ ਦੇਵੇਗੀ ਹੈਰਾਨ

Sunday, Oct 25, 2020 - 10:34 AM (IST)

ਢਿੱਡੋਂ ਜੰਮੇ ਪੁੱਤ ਨੂੰ ਮਤਲਬ ਨਿਕਲਦੇ ਹੀ ਜ਼ਹਿਰ ਦਿਖਣ ਲੱਗੀ ''ਮਾਂ'', ਕਰਤੂਤ ਕਰ ਦੇਵੇਗੀ ਹੈਰਾਨ

ਗੁਰਦਾਸਪੁਰ (ਹਰਮਨ) : ਪੁਲਸ ਥਾਣਾ ਬਹਿਰਾਮਪੁਰ ਨਾਲ ਸਬੰਧਿਤ ਪਿੰਡ ਡਾਲਾ ਵਿਖੇ ਢਿੱਡੋਂ ਜੰਮਿਆਂ ਪੁੱਤ ਅਜਿਹਾ ਕਸਾਈ ਬਣਿਆ ਕਿ ਆਪਣਾ ਮਤਲਬ ਨਿਕਲਦੇ ਹੀ ਉਸ ਨੂੰ ਮਾਂ ਜ਼ਹਿਰ ਦਿਖਾਈ ਦੇਣ ਲੱਗੀ ਅਤੇ ਉਹ ਉਸ ਦੀ ਕੁੱਟਮਾਰ ਤੱਕ ਕਰਨ ਲੱਗ ਪਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਜਲੰਧਰ ਤੋਂ 'ਕਟੜਾ' ਜਾਣ ਲਈ ਲੱਗਣਗੇ ਸਿਰਫ 2.20 ਘੰਟੇ

ਜਾਣਕਾਰੀ ਮੁਤਾਬਕ ਪੀੜਤ ਦਲੀਪ ਕੌਰ ਵਾਸੀ ਪਿੰਡ ਡਾਲਾ ਨੇ ਦੱਸਿਆ ਕਿ ਉਸ ਦਾ ਇਕ ਪੁੱਤਰ ਹੈ, ਜੋ ਵਿਆਹਿਆ ਹੈ। ਉਸ ਨੇ ਆਪਣੀ ਜ਼ਮੀਨ-ਜਾਇਦਾਦ ਆਪਣੇ ਪੁੱਤਰ ਅਤੇ ਪੋਤਰਿਆਂ ਨੂੰ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਚਾਲੂ ਹੋਣ ਦੇ 24 ਘੰਟਿਆਂ 'ਚ ਹੀ ਬੰਦ ਹੋਏ 'ਥਰਮਲ ਪਲਾਂਟ', ਕਿਸਾਨਾਂ ਨੇ ਧਰਨਾ ਦੇ ਕੇ ਬੰਦ ਕੀਤੀ ਸਪਲਾਈ

ਇਸ ਦੇ ਬਾਅਦ ਉਕਤ ਪੁੱਤਰ ਨੇ ਉਸ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਇਕਰਾਰ ਕੀਤਾ ਸੀ ਪਰ ਹੁਣ ਉਸ ਦਾ ਪੁੱਤਰ ਪੈਸੇ ਨਹੀਂ ਦਿੰਦਾ ਅਤੇ ਜਦੋਂ ਉਹ ਪੁੱਤਰ ਕੋਲੋ ਪੈਸੇ ਮੰਗਦੀ ਹੈ ਤਾਂ ਉਹ ਗੁੱਸਾ ਕਰਦਾ ਹੈ। ਇਕ ਦਿਨ ਉਹ ਆਪਣੀ ਧੀ ਨਾਲ ਫੋਨ ’ਤੇ ਗੱਲ ਕਰ ਰਹੀ ਸੀ ਤਾਂ ਪੁੱਤਰ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਦੌਰਾਨ ਉਸ ਦੀ ਬਾਂਹ ’ਤੇ ਸੱਟ ਲੱਗ ਗਈ, ਜਿਸ ਕਾਰਣ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁੱਤਰ ਦੀ ਅਜਿਹੀ ਕਰਤੂਤ ਜਾਣ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ : 'ਦੁਸਹਿਰੇ' 'ਤੇ ਵੀ ਚੜ੍ਹੇਗਾ ਕਿਸਾਨੀ ਰੰਗ, ਸ਼ਹਿਰਾਂ ਤੇ ਪਿੰਡਾਂ 'ਚ ਬਣਾਈ ਗਈ ਯੋਜਨਾ



 


author

Babita

Content Editor

Related News