ਪੰਜਾਬ ''ਚ ਫਰਜ਼ੀ ਬੁਢਾਪਾ ਪੈਨਸ਼ਨ ਬਣੀ ਵੱਡੀ Tension, ਰਿਕਵਰੀ ਤੋਂ ਬਚਣ ਲਈ ਲੋਕ ਲਾ ਰਹੇ ਬਹਾਨੇ
Friday, May 19, 2023 - 04:22 PM (IST)
ਚੰਡੀਗੜ੍ਹ : ਪੰਜਾਬ 'ਚ ਗਲਤ ਤਰੀਕੇ ਨਾਲ ਪੈਨਸ਼ਨ ਲੈਣ ਵਾਲੇ ਲੋਕਾਂ ਲਈ ਹੁਣ ਇਹ ਪੈਨਸ਼ਨ ਇਕ ਵੱਡੀ ਟੈਨਸ਼ਨ ਬਣ ਚੁੱਕੀ ਹੈ। ਸਾਲ 2017 ਦੀ ਜਾਂਚ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਪੰਜਾਬ ਦੇ ਹਜ਼ਾਰਾਂ ਲੋਕਾਂ ਨੇ ਗਲਤ ਤਰੀਕੇ ਨਾਲ ਬੁਢਾਪਾ ਪੈਨਸ਼ਨ ਲਗਵਾ ਕੇ ਸਰਕਾਰ ਨੂੰ ਚੂਨਾ ਲਾਇਆ ਹੈ। ਹੁਣ ਜਦੋਂ ਸਰਕਾਰ ਫਰਜ਼ੀ ਤਰੀਕੇ ਨਾਲ ਬੁਢਾਪਾ ਪੈਨਸ਼ਨ ਵਾਲਿਆਂ ਤੋਂ ਰਿਕਵਰੀ ਕਰਨ ਲੱਗੀ ਹੈ ਤਾਂ ਇਹ ਲੋਕ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਧਰਮਸੌਤ ਨੂੰ ਮਿਲੀ ਜ਼ਮਾਨਤ, ਨਾਭਾ ਜੇਲ੍ਹ ’ਚੋਂ ਆਏ ਬਾਹਰ
ਪਤਾ ਲੱਗਾ ਹੈ ਕਿ ਰਿਕਵਰੀ ਤੋਂ ਬਚਣ ਲਈ ਕਿਸੇ ਅਯੋਗ ਲਾਭਪਾਤਰੀ ਨੇ ਜ਼ਮੀਨ ਆਪਣੇ ਪਰਿਵਾਰ ਦੇ ਨਾਂ ਕਰਵਾ ਦਿੱਤੀ ਹੈ ਤਾਂ ਕੋਈ ਪਰਿਵਾਰ ਨੂੰ ਛੱਡ ਕੇ ਇਕੱਲਾ ਹੀ ਰਹਿਣ ਲੱਗਾ ਹੈ। ਕੋਈ ਖ਼ੁਦ ਨੂੰ ਬੀਮਾਰ ਦੱਸਦਾ ਹੈ ਤਾਂ ਕੋਈ ਕਹਿੰਦਾ ਹੈ ਕਿ ਉਸ ਨੇ ਘਰ ਹੀ ਛੱਡ ਦਿੱਤਾ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਯੋਗ ਲਾਭਪਾਤਰੀਆਂ ਤੋਂ ਪੈਨਸ਼ਨ ਰਿਕਵਰੀ ਲਈ ਡੀ. ਐੱਸ. ਐੱਸ. ਓ., ਡੀ. ਸੀ. ਨੂੰ ਕਈ ਵਾਰ ਲਿਖ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਦਿਖੇਗੀ ਬੈਲਗੱਡੀਆਂ ਦੀ ਦੌੜ, ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ
ਕਈ ਲੋਕ ਰਿਕਵਰੀ ਤੋਂ ਬਚਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ ਅਤੇ ਰਿਕਵਰੀ ਦੇਣ ਤੋਂ ਆਨਾਕਾਨੀ ਕਰ ਰਹੇ ਹਨ ਪਰ ਸਰਕਾਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਅਜਿਹੇ ਲੋਕਾਂ ਨੂੰ ਸਰਕਾਰ ਦੇ ਪੈਸੇ ਵਾਪਸ ਮੋੜਨੇ ਹੀ ਪੈਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ