ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਨ

Thursday, Mar 21, 2024 - 06:27 PM (IST)

ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰਨ

ਅੰਮ੍ਰਿਤਸਰ (ਇੰਦਰਜੀਤ)-ਪੈਟਰੋਲ ਪੰਪ ’ਤੇ ਅਕਸਰ ਲੋਕ ਆਪਣੇ ਵਾਹਨ ਵਿਚ ਤੇਲ ਪਵਾਉਣ ਲਈ 100 ਰੁਪਏ, 200 ਰੁਪਏ ਜਾਂ 1 ਲੀਟਰ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ। ਲੰਬੇ ਸਮੇਂ ਤੋਂ ਚੱਲ ਰਹੇ ਇਸ ਰੁਝਾਨ ਵਿਚ ਪਿਛਲੇ 2 ਮਹੀਨਿਆਂ ਵਿਚ ਇਕ ਨਵਾਂ ਬਦਲਾਅ ਆਇਆ ਹੈ ਜਿਸ ਵਿਚ ਹੁਣ ਲੋਕਾਂ ਨੂੰ ਪੈਟਰੋਲ ਪੰਪਾਂ, ਖਾਸ ਕਰ ਕੇ ਦੋਪਹੀਆ ਵਾਹਨਾਂ ਲਈ ਨਵੇਂ ਤਰੀਕੇ ਨਾਲ ਪੈਟਰੋਲ ਦਾ ਭੁਗਤਾਨ ਕਰਨਾ ਪੈ ਰਿਹਾ ਹੈ, ਜਿਸ ਵਿਚ 100 ਰੁਪਏ ਦਾ ਤੇਲ ਪਵਾਉਣ ਵਾਲਾ ਵਿਅਕਤੀ 100 ਰੁਪਏ ਦੀ ਬਜਾਏ 110 ਜਾਂ 90 ਰੁਪਏ ਦਾ ਤੇਲ ਪਾਉਣ ਦੀ ਮੰਗ ਕਰਦਾ ਹੈ। ਅਕਸਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਈ ਲੋਕ ਤਾਂ 160, 170 ਜਾਂ 205 ਰੁਪਏ ਦਾ ਵੀ ਤੇਲ ਪਾਉਣ ਦੀ ਮੰਗ ਕਰਦੇ ਹਨ।

ਦੇਖਣ ਵਿਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਵੀ ਵਾਰ-ਵਾਰ ਇਹ ਗੱਲ ਦਾ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਪੰਪ ’ਤੇ ਪੈਟਰੋਲ ਪਵਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜਿਸ ਵਿਚ 100, 50, 200 ਰੁਪਏ ਆਦਿ ਬੱਝੀ ਰਕਮ ਦੇ ਮੁਤਾਬਕ ਤੇਲ ਪਾਉਣ ਤੋਂ ਗੁਰੇਜ਼ ਕਰੋ। ਅਜਿਹਾ ਪ੍ਰਚਾਰ ਵੀ ਹੋ ਰਿਹਾ ਹੈ ਕਿ ਪੈਟਰੋਲ ਪੰਪਾਂ ’ਤੇ ਅਜਿਹੇ ਕਈ ਲੋਕ ਬੈਠੇ ਹਨ, ਜਿਨ੍ਹਾਂ ਨੇ ਇਨ੍ਹਾਂ ਅੰਕੜਿਆਂ ਮੁਤਾਬਕ ਮਸ਼ੀਨਾਂ ਵਿਚ ਸੈਟਿੰਗ ਕੀਤੀ ਹੋਈ ਹੈ, ਜਿਸ ਕਾਰਨ ਤੇਲ ਘੱਟ ਪੈਣ ਦਾ ਖਦਸ਼ਾ ਹੈ। ਭਾਵੇਂ ਕਿ ਇਸ ਮਾਮਲੇ ਵਿਚ ਕੋਈ ਵਿਗਿਆਨਕ ਆਧਾਰ ਦਿਖਾਈ ਨਹੀਂ ਦਿੰਦਾ, ਪਰ ਖਪਤਕਾਰ ਇਸ ਭਰਮ ਦਾ ਸ਼ਿਕਾਰ ਹੋ ਰਹੇ ਹਨ ਕਿ ਸ਼ਾਇਦ ਨਵੇਂ ਤਰੀਕੇ ਨਾਲ ਪੈਟਰੋਲ ਖਰੀਦਣ ਨਾਲ ਕੁਝ ਬੱਚਤ ਹੋ ਸਕਦੀ ਹੈ?

ਸੰਨੀ ਦਿਓਲ ਨੇ ਲੋਕਾਂ ਦੀਆਂ ਉਮੀਦਾਂ 'ਤੇ ਫ਼ੇਰਿਆ ਪਾਣੀ! ਨਾ ਸੰਸਦ 'ਚ ਚੁੱਕੀ ਆਵਾਜ਼ ਤੇ ਨਾ ਲਿਆਂਦਾ ਵੱਡਾ ਪ੍ਰਾਜੈਕਟ

ਬੋਤਲ ਜਾ ਪੈਮਾਨੇ ਵਿਚ ਤੇਲ ਨਹੀਂ ਦਿੰਦੇ ਅਧਿਕਾਰੀ

ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਬੋਤਲ ਜਾਂ ਪੈਮਾਨਾ ਲੈ ਕੇ ਪੈਟਰੋਲ ਪੰਪ ’ਤੇ ਜਾਂਦਾ ਹੈ ਤਾਂ ਉਹ ਉਸ ਨੂੰ ਤੇਲ ਨਹੀਂ ਦਿੰਦੇ। ਇਸ ਸਬੰਧੀ ਕਈ ਪੈਟਰੋਲ ਪੰਪ ਮਾਲਕਾਂ ਜਾਂ ਸੇਲਜ਼ਮੈਨਾਂ ਨੂੰ ਪੁੱਛਣ ’ਤੇ ਉਹ ਇਹ ਕਾਰਨ ਦੱਸਦੇ ਹਨ ਕਿ ਕੋਈ ਵਿਅਕਤੀ ਪੈਮਾਨੇ ਜਾਂ ਬੋਤਲ ਵਿਚ ਤੇਲ ਮੰਗਦਾ ਹੈ ਤਾ ਉਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਵਿਚ ਕਿਸੇ ਆਗਜਨੀ ਦਾ ਖਤਰਾ ਹੋ ਜਾਂਦਾ ਹੈ। ਉਥੇ ਦੂਸਰੇ ਪਾਸੇ ਕਈ ਸਮਝਦਾਰ ਖਪਤਕਾਰਾਂ ਦਾ ਤਰਕ ਹੈ ਕਿ ਪੈਟਰੋਲ ਪੰਪ ਵਾਲੇ ਬੋਤਲ ਜਾ ਪੈਮਾਨੇ ਵਿਚ ਤੇਲ ਇਸ ਲਈ ਨਹੀਂ ਦਿੰਦੇ, ਕਿਉਂਕਿ ਇਸ ਵਿਚ ਤੇਲ ਦਾ ਮਾਪ ਦਾ ਖਤਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਪੈਟਰੋਲ ਦੀ ਦੁਰਵਰਤੋਂ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਸਕੂਟਰ ਜਾਂ ਮੋਟਰਸਾਈਕਲ ਦੀ ਟੈਂਕੀ ਵਿੱਚ ਤੇਲ ਭਰ ਕੇ ਪਾਈਪ ਰਾਹੀਂ ਬਾਹਰ ਕੱਢ ਸਕਦਾ ਹੈ। ਪੰਪ ਮਾਲਕ ਇਹ ਬਹਾਨਾ ਸਿਰਫ ਇਸ ਲਈ ਬਣਾਉਂਦੇ ਹਨ ਕਿ ਜਦੋਂ ਟੈਂਕੀ ਵਿੱਚ ਬਚਿਆ ਤੇਲ ਅਤੇ ਪੈਟਰੋਲ ਪੰਪ ਦਾ ਤੇਲ ਆਪਸ ਵਿੱਚ ਮਿਲ ਜਾਂਦਾ ਹੈ ਤਾਂ ਇਹ ਪਤਾ ਨਹੀਂ ਲੱਗ ਸਕਦਾ ਕਿ ਟੈਂਕੀ ਵਿੱਚ ਕਿੰਨਾ ਤੇਲ ਭਰਿਆ ਹੋਇਆ ਹੈ ਜਾਂ ਪਹਿਲਾਂ ਕਿੰਨਾ ਸੀ।

ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਸਾਹਮਣੇ ਆਇਆ ਸ਼ਰਮਨਾਕ ਕਾਰਾ, ਜੀਜੇ ਨੇ 5 ਸਾਲਾ ਸਾਲੀ ਨਾਲ ਪਾਰ ਕੀਤੀਆਂ ਹੱਦਾਂ

ਪੈਟਰੋਲ ਪੰਪ ਦੇ ਸੇਲਜ਼ਮੈਨ ਵੀ ਹਨ ਦੁਚਿੱਤੀ ’ਚ

 ਪੈਟਰੋਲ ਦੀ ਇਸ ਤਰ੍ਹਾਂ ਦੀ ਮੰਗ ਕਾਰਨ ਪੈਟਰੋਲ ਪੰਪ ਦੇ ਸੇਲਜ਼ਮੈਨ ਵੀ ਦੁਚਿੱਤੀ ਵਿਚ ਹਨ। ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਕੀ ਅਜਿਹੀ ਕੋਈ ਗਲਤੀ ਹੋ ਸਕਦੀ ਹੈ? ਤਾਂ ਇਸ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਦਾ ਕੰਮ ਮੀਟਰ ਰੀਡਿੰਗ ਦੇਖ ਕੇ ਤੇਲ ਪਾਉਣਾ ਹੈ। ਸੇਲਜ਼ਮੈਨਾਂ ਨੇ ਠੋਸ ਜਵਾਬ ਨਾ ਦੇਣਾ ਵੀ ਗਾਹਕਾਂ ਨੂੰ ਹੋਰ ਸ਼ੰਕੇ ਵਿਚ ਪਾ ਦਿੰਦਾ ਹੈ।

ਕੀ ਕਹਿੰਦੇ ਹਨ ਪੈਟਰੋਲ ਪੰਪ ਮਾਲਕਾਂ ਦਾ? 

ਇਸ ਸਬੰਧੀ ਕਈ ਪੈਟਰੋਲ ਪੰਪ ਮਾਲਕਾਂ ਨੂੰ ਪੁੱਛਣ ’ਤੇ ਉਨ੍ਹਾਂ ਦਾ ਸਾਫ਼-ਸਾਫ਼ ਕਹਿਣਾ ਹੈ ਕਿ ਮਸ਼ੀਨਾਂ ਵਿਚ ਅਜਿਹੀ ਕੋਈ ਸੈਟਿੰਗ ਨਹੀਂ ਹੈ, ਬੱਸ ਇਹੀ ਹੈ ਕਿ ਕੁਝ ਸ਼ਰਾਰਤੀ ਲੋਕ ਆਪਣੇ ਹਿੱਤਾਂ ਲਈ ਪੈਟਰੋਲ ਪੰਪਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਕੋਈ ਵਿਅਕਤੀ ਕਿਸੇ ਵੀ ਸਮੇਂ ਪੈਟਰੋਲ ਦੀ ਜਾਂਚ ਕਰਵਾ ਸਕਦਾ ਹੈ। 5 ਲੀਟਰ ਦਾ ਪੈਮਾਨਾ ਹਰ ਪੰਪ ’ਤੇ ਉਪਲਬਧ ਹੈ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਮਾਮਲੇ ਦੀ ਹੋਵੇਗੀ ਜਾਂਚ : ਅਧਿਕਾਰੀ?

ਇਸ ਸਬੰਧੀ ਜ਼ਿਲਾ ਫੂਡ ਸਪਲਾਈ ਐਡੀਸ਼ਨਲ ਕੰਟਰੋਲਰ ਲਖਵਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜ਼ਰੂਰ ਜਾਂਚ ਕਰਵਾਉਣਗੇ ਕਿ ਲੋਕਾਂ ਵਿੱਚ ਅਜਿਹਾ ਸ਼ੱਕ ਕਿਉਂ ਪੈਦਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News