ਨਰਸਿੰਗ ਵਿਦਿਆਰਥਣ ਦੀ ਮੌਤ ਦੇ 3 ਸਾਲਾਂ ਮਗਰੋਂ ਹਾਈਕੋਰਟ ਨੇ SIT ਨੂੰ ਸੌਂਪੀ ਮਾਮਲੇ ਦੀ ਜਾਂਚ

Tuesday, Jun 06, 2023 - 03:26 PM (IST)

ਚੰਡੀਗੜ੍ਹ : ਅੰਮ੍ਰਿਤਸਰ 'ਚ ਸਾਲ 2020 ਦੌਰਾਨ 21 ਸਾਲਾ ਨਰਸਿੰਗ ਦੀ ਵਿਦਿਆਰਥਣ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਪੁਲਸ ਨੂੰ ਫਟਕਾਰ ਲਾਈ ਗਈ ਹੈ ਅਤੇ ਇਸ ਦੀ ਜਾਂਚ ਐੱਸ. ਆਈ. ਟੀ. ਨੂੰ ਸੌਂਪੀ ਹੈ। ਅਦਾਲਤ ਨੇ ਮ੍ਰਿਤਕਾ ਦੀ ਛੋਟੀ ਭੈਣ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਰਿਪੋਰਟ ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਜੁਲਾਈ ਨਿਰਧਾਰਿਤ ਕੀਤੀ।

ਅਦਾਲਤ ਨੇ ਕਿਹਾ ਕਿ ਸ਼ੁਰੂਆਤ 'ਚ ਮੌਤ ਦੇ ਕਾਰਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਪੀੜਤਾ ਦੀ ਮੌਤ ਡਰੱਗਜ਼ ਓਵਰਡੋਜ਼ ਕਾਰਨ ਹੋਈ ਸੀ ਪਰ ਰਿਪੋਰਟ 'ਚ ਅਜਿਹਾ ਕੁੱਝ ਵੀ ਸਾਹਮਣੇ ਨਹੀਂ ਆਇਆ। ਪੋਸਟ ਮਾਰਟਮ ਰਿਪੋਰਟ 'ਚ ਉਸ ਗੁਪਤ ਅੰਗਾਂ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ। ਡਾਕਟਰਾਂ ਦੇ ਬੋਰਡ ਦੀ ਰਾਏ ਸੀ ਕਿ ਯੌਨ ਉਤਪੀੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਇਸ ਮਾਮਲੇ ਦੀ ਜਾਂਚ ਸਿੱਟ ਵੱਲੋਂ ਕੀਤੀ ਜਾਵੇਗੀ।
 


Babita

Content Editor

Related News