ਲੁਧਿਆਣਾ 'ਚ NRI ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਘਰ ਦਾ ਨੌਕਰ ਹੀ ਨਿਕਲਿਆ ਮਾਸਟਰ ਮਾਈਂਡ
Saturday, Jul 22, 2023 - 03:18 PM (IST)
ਲੁਧਿਆਣਾ (ਰਾਜ) : ਲੁਧਿਆਣਾ ਦੇ ਐਨ. ਆਰ. ਆਈ. ਬਿੰਦ ਲਲਤੋਂ ਦੇ ਕਤਲ ਮਾਮਲੇ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਤਲਕਾਂਡ ਦਾ ਮਾਸਟਰ ਮਾਈਂਡ ਘਰ ਦਾ ਨੌਕਰ ਬੱਲ ਸਿੰਘ ਨਿਕਲਿਆ। ਉਸ ਨੇ ਬਨਿੰਦਰਪਾਲ ਸਿੰਘ ਲਲਤੋਂ ਦਾ ਕਤਲ ਕਰਨ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ On the Spot ਹੋਵੇਗਾ ਹੱਲ, ਵਿਧਾਇਕ ਵੱਲੋਂ ਲਾਏ ਜਾਣਗੇ ਕੈਂਪ
ਦਰਅਸਲ ਬੱਲ ਸਿੰਘ ਪਿਛਲੇ 15 ਸਾਲਾਂ ਤੋਂ ਐੱਨ. ਆਰ. ਆਈ. ਦੇ ਘਰ 'ਚ ਕੰਮ ਕਰ ਰਿਹਾ ਸੀ ਅਤੇ ਐੱਨ. ਆਰ. ਆਈ. ਦੇ ਮਾਤਾ-ਪਿਤਾ ਉਸ ਨੂੰ ਪੁੱਤਾਂ ਵਾਂਗ ਸਮਝਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਨਿੰਦਰਪਾਲ ਸਿੰਘ ਆਪਣੇ ਨੌਕਰ ਬੱਲ ਸਿੰਘ ਨੂੰ ਲੋਕਾਂ ਸਾਹਮਣੇ ਉਸ ਦੀ ਮਾਤਾ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਜ਼ਲੀਲ ਕਰਦਾ ਸੀ।
ਇਸ ਤੋਂ ਇਲਾਵਾ ਦੋਸ਼ੀ ਜਗਰਾਜ ਸਿੰਘ ਉਰਫ਼ ਗਾਜਾ ਦਾ ਮ੍ਰਿਤਕ ਨਾਲ ਕੋਠੀ ਦੇ ਕਬਜ਼ੇ ਸਬੰਧੀ ਪੈਸਿਆਂ ਦਾ ਲੈਣ-ਦੇਣ ਸੀ, ਜੋ ਕਿ ਕਤਲ ਦਾ ਕਾਰਨ ਬਣਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ