NRI ਦੇ ਬੰਦ ਪਏ ਘਰ ''ਚ ਵੱਡੀ ਵਾਰਦਾਤ, ਵਾਪਸ ਪਰਤੇ ਟੱਬਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Tuesday, Aug 18, 2020 - 01:18 PM (IST)

ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਸਕਰਾਲੀ ਵਿਖੇ ਇਕ ਐੱਨ. ਆਰ. ਆਈ. ਦੇ 7 ਮਹੀਨਿਆਂ ਤੋਂ ਬੰਦ ਪਏ ਘਰ 'ਚ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਚੋਰਾਂ ਨੇ ਘਰ 'ਚ ਵੜ ਕੇ 10 ਲੱਖ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਜਦੋਂ ਐਨ. ਆਰ. ਆਈ. ਪਰਿਵਾਰ ਸਮੇਤ ਘਰ ਪਰਤਿਆ ਤਾਂ ਘਰ ਦੀ ਹਾਲਤ ਦੇਖ ਸਾਰੇ ਟੱਬਰ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

PunjabKesari
ਜਾਣਕਾਰੀ ਮੁਤਾਬਕ ਇੱਥੋਂ ਦੇ ਪਿੰਡ ਸਕਰਾਲੀ ਦੇ ਰਹਿਣ ਵਾਲਾ ਇਕ ਐੱਨ. ਆਰ. ਆਈ. ਪਰਿਵਾਰ ਪਿਛਲੇ 7 ਮਹੀਨਿਆਂ ਤੋਂ ਆਸਟ੍ਰੇਲੀਆ ਵਿਖੇ ਪੀ. ਆਰ. ਲਈ ਗਿਆ ਸੀ। ਜਦੋਂ ਉਨ੍ਹਾਂ ਨੇ ਵਾਪਸ ਘਰ ਆ ਕੇ ਦੇਖਿਆ ਤਾਂ ਘਰ ਦੇ ਅੰਦਰਲੇ ਜਿੰਦਰੇ ਟੁੱਟੇ ਪਏ ਸਨ ਅਤੇ ਸਾਰਾ ਸਮਾਨ ਧਰਤੀ 'ਤੇ ਖਿੱਲਰਿਆ ਪਿਆ ਸੀ। ਜਦੋਂ ਉਨ੍ਹਾਂ ਨੇ ਅਲਮਾਰੀ ਦੇਖੀ ਤਾਂ ਅਲਮਾਰੀ 'ਚੋਂ ਸਾਰਾ ਹੀ ਸੋਨਾ, ਚਾਂਦੀ ਗਾਇਬ ਸੀ।

PunjabKesari

ਇਹ ਦੇਖਦਿਆਂ ਹੀ ਪਰਿਵਾਰ ਦੇ ਹੋਸ਼ ਉੱਡ ਗਏ। ਇੰਨਾ ਹੀ ਨਹੀਂ, ਸਗੋਂ ਚੋਰਾਂ ਨੇ ਕਮਰੇ 'ਚ ਪਈਆਂ ਸ਼ਰਾਬ ਦੀਆਂ ਇੰਪੋਰਟਡ ਬੋਤਲਾਂ ਵੀ ਖਾਲੀ ਕਰ ਦਿੱਤੀਆਂ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਚੋਰ ਬੇ-ਝਿਜਕ ਕਈ ਘੰਟੇ ਉੱਥੇ ਰਹੇ ਅਤੇ ਆਰਾਮ ਦੇ ਨਾਲ ਆਪਣਾ ਕੰਮ ਕਰਕੇ ਚੱਲਦੇ ਬਣੇ। ਘਰ ਦੀ ਮਾਲਕਣ ਦਲਜੀਤ ਕੌਰ ਨੇ ਕਿਹਾ ਉਹ ਬਾਹਰਲੇ ਗੇਟ ਦੀ ਚਾਬੀ ਰਿਸ਼ਤੇਦਾਰਾਂ ਨੂੰ ਦੇ ਕੇ ਗਏ ਸਨ।

PunjabKesari

ਉਨ੍ਹਾਂ ਕਿਹਾ ਕਿ ਚੋਰ ਉਨ੍ਹਾਂ ਦੇ ਘਰੋਂ 10 ਲੱਖ ਦੇ ਕਰੀਬ ਚੋਰੀ ਕਰਕੇ ਗਏ ਹਨ। ਇਸ ਮੌਕੇ 'ਤੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਇਸ ਬਾਰੇ ਇਤਲਾਹ ਮਿਲੀ ਸੀ ਅਤੇ ਉਹ ਮੌਕੇ 'ਤੇ ਪੁੱਜੇ। ਫਿਲਹਾਲ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਮੌਕੇ 'ਤੇ ਫਾਰੰਸਿਕ ਟੀਮ, ਪਟਿਆਲਾ ਨੂੰ ਬੁਲਾਇਆ ਗਿਆ ਅਤੇ ਹੁਣ ਟੀਮ ਚੋਰਾਂ ਦੇ ਫਿੰਗਰ ਪ੍ਰਿੰਟਸ ਦੇ ਆਧਾਰ 'ਤੇ ਪੈਰਵਾਈ ਕਰੇਗੀ। ਚੋਰਾਂ ਵੱਲੋਂ ਘਰ 'ਚ ਬਿਲਕੁਲ ਸਾਹਮਣੇ ਪਏ ਮੋਬਾਇਲ ਫੋਨਾ ਨੂੰ ਹੱਥ ਨਹੀਂ ਲਗਾਇਆ ਗਿਆ। 


Babita

Content Editor

Related News