ਹੁਣ ਕੇਂਦਰੀ ਜੇਲ ''ਚ ਲੱਗੀ ਆਧੁਨਿਕ ਕਪੜਾ ਫੈਕਟਰੀ

03/06/2018 7:36:38 AM

ਕਪੂਰਥਲਾ, (ਭੂਸ਼ਣ)- ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲਾਂ ਵਿਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਬੰਦ ਕੈਦੀ ਹੁਣ ਜੇਲ ਪਰਿਸਰ 'ਚ ਲੱਗੀ ਆਧੁਨਿਕ ਕੱਪੜਾ ਫੈਕਟਰੀ ਵਿਚ ਜਿਥੇ ਸਵੈਟਰ ਅਤੇ ਹੈਂਡਲੂਮ ਉਤਪਾਦ ਸਮੇਤ ਵੱਖ-ਵੱਖ ਪ੍ਰਕਾਰ ਦੇ ਕਪੜੇ ਤਿਆਰ ਕਰ ਕੇ ਜੇਲ ਵਿਚ ਬੰਦ ਕਰੀਬ 3 ਹਜ਼ਾਰ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਣਗੇ । ਉਥੇ ਹੀ ਇਸ ਦੇ ਇਲਾਵਾ ਇਸ ਪੂਰੇ ਮਾਮਲੇ ਵਿਚ ਦੇਸ਼ ਦੇ ਵੱਡੇ ਸ਼ਹਿਰਾਂ ਦੇ ਥੋਕ ਬਾਜ਼ਾਰਾਂ ਵਿਚ ਵੀ ਵੇਚ ਕੇ ਲੱਖਾਂ ਰੁਪਏ ਦੇ ਟਰਨ ਓਵਰ ਨੂੰ ਪੂਰਾ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਕੇਂਦਰੀ ਜੇਲ ਦੇ ਕੈਦੀਆਂ ਨੇ ਕੁਝ ਦਿਨ ਦੀ ਸ਼ੁਰੂਆਤ ਵਿਚ ਹੀ 500 ਮੀਟਰ ਪ੍ਰਤੀ ਦਿਨ ਦੇ ਹਿਸਾਬ ਨਾਲ ਕਪੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।  
ਕੈਦੀਆਂ ਨੂੰ ਡਿਪ੍ਰੈਸ਼ਨ ਤੋਂ ਉਭਾਰਨ ਲਈ ਸੂਬਾ ਸਰਕਾਰ ਨੇ ਸ਼ੁਰੂ ਕੀਤੀ ਹੈ ਨਵੀਂ ਯੋਜਨਾ
ਸੂਬੇ ਦੀਆਂ ਜੇਲਾਂ ਵਿਚ ਲਗਾਤਾਰ ਵਧ ਰਹੇ ਗੈਂਗਵਾਰ ਅਤੇ ਕੈਦੀਆਂ ਦੇ ਵੱਖ-ਵੱਖ ਗੁਟਾਂ ਦੀ ਆਪਸੀ ਲੜਾਈ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਉਨ੍ਹਾਂ ਵੱਡੀ ਜੇਲਾਂ ਵਿਚ ਵੱਡੇ ਪੱਧਰ 'ਤੇ ਫੈਕਟਰੀ ਲਾਉਣ ਦੀ ਸ਼ੁਰੂਆਤ ਕੀਤੀ ਹੈ, ਜੋ ਸੁਰੱਖਿਆ ਦੀ ਨਜ਼ਰ ਨਾਲ ਕਾਫ਼ੀ ਸੰਵੇਦਨਸ਼ੀਲ ਮੰਨੀ ਜਾਂਦੀ ਹੈ। ਇਸ ਦੇ ਤਹਿਤ ਕੇਂਦਰੀ ਜੇਲ ਲੁਧਿਆਣਾ ਦੇ ਬਾਅਦ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਸੂਬਾ ਸਰਕਾਰ ਦੀ ਪਹਿਲ 'ਤੇ 3 ਆਧੁਨਿਕ ਟੈਕਸ ਟਾਈਲ ਮਸ਼ੀਨਾਂ ਲਾਈਆਂ ਗਈਆਂ ਹਨ। ਇਸ ਕੰਮ ਵਿਚ ਇਸ ਫੈਕਟਰੀ ਦੀ ਸ਼ੁਰੁਆਤ ਹੁੰਦੇ ਹੀ ਡਿਸਪ੍ਰੈਸ਼ਨ ਦਾ ਸ਼ਿਕਾਰ ਕੈਦੀਆਂ ਨੂੰ ਵੀ ਕਾਫ਼ੀ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਜੇਲ ਕੰੰਪਲੈਕਸ ਵਿਚ ਗੈਂਗਵਾਰ ਵੀ ਕਾਫ਼ੀ ਹੱਦ ਤਕ ਕਾਫ਼ੀ ਖਤਮ ਹੋਣ ਦੇ ਲੱਛਣ ਬਣ ਗਏ ਹਨ।  
ਟਰੇਨਰ ਦੇ ਰਿਹਾ ਕੈਦੀਆਂ ਨੂੰ ਕਪੜਾ ਬਣਾਉਣ ਦੀ ਟਰੇਨਿੰਗ 
ਉਕਤ ਮਸ਼ੀਨਾਂ ਤਿਆਰ ਕਰਨ ਵਾਲੀ ਕੰੰਪਨੀ ਨੇ ਇਕ ਟਰੇਨਰ ਨੂੰ ਵੀ ਕੇਂਦਰੀ ਜੇਲ 'ਚ ਭੇਜਿਆ ਹੈ, ਜੋ ਇਸ ਕੰਮ ਲਈ ਲੱਗੇ 60 ਕੈਦੀਆਂ ਨੂੰ ਸਵੈਟਰ ਬਣਾਉਣ, ਕੁੜਤੇ ਪਜਾਮੇ ਤਿਆਰ ਕਰਨ, ਬੈੱਡ ਸ਼ੀਟ, ਚਾਦਰਾਂ ਅਤੇ ਖੇਸ ਤਿਆਰ ਕਰਨ ਦੀ ਟਰੇਨਿੰਗ ਦੇ ਰਹੇ ਹਨ। ਜਿਸ ਤਹਿਤ ਇਸ ਪੂਰੇ ਟਰੇਨਿੰਗ ਦੇ ਦੌਰ ਵਿਚ 10 ਕੈਦੀ ਕਪੜਾ ਬਣਾਉਣ ਵਿਚ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਏ ਹਨ। ਜਿਨ੍ਹਾਂ ਨੇ ਹਰ ਰੋਜ਼ 500 ਮੀਟਰ ਕਪੜਾ ਤਿਆਰ ਕਰਨ ਦੇ ਨਾਲ-ਨਾਲ 2 ਹਜ਼ਾਰ ਦੇ ਕਰੀਬ ਸਵੈਟਰ ਅਤੇ ਕੁੜਤਾ ਪਜਾਮਾ ਬਣਾ ਕੇ ਦਿੱਤੇ ਹਨ, ਜਿਨ੍ਹਾਂ ਨੂੰ ਜੇਲ ਵਿਚ ਬੰਦ ਸਾਰੇ ਕੈਦੀਆਂ ਵਿਚ ਵੰਡ ਦਿੱਤਾ ਗਿਆ ਹੈ। ਇਸ ਯੋਜਨਾ ਦੇ ਤਹਿਤ ਕੈਦੀ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਕਪੜਾ ਤਿਆਰ ਕਰ ਕੇ ਇਸਨੂੰ ਦਿੱਲੀ, ਮੁੰਬਈ ਅਤੇ ਲੁਧਿਆਣਾ ਵਰਗੇ ਵੱਡੇ ਬਾਜ਼ਾਰਾਂ ਵਿਚ ਵੇਚਣ ਦੀਆਂ ਤਿਆਰੀਆਂ ਵਿਚ ਜੁੱਟ ਗਏ ਹਨ। ਜਿਸ ਦੇ ਸਿੱਟੇ ਵਜੋਂ ਜੇਲ ਪ੍ਰਸ਼ਾਸਨ ਨੂੰ ਵੱਡੇ ਪੱਧਰ 'ਤੇ ਰੈਵੀਨਿਊ ਮਿਲਣ ਦੀ ਸੰਭਾਵਨਾ ਹੈ।  
ਫੈਕਟਰੀ 'ਚ ਕੰਮ ਕਰਨ ਵਾਲੇ ਕੈਦੀਆਂ ਨੂੰ ਮਿਲੇਗਾ ਜੇਲ ਕਾਨੂੰਨ ਦੇ ਮੁਤਾਬਕ ਮਿਹਨਤਾਨਾ
ਟੈਕਸ ਟਾਈਲ ਫੈਕਟਰੀ ਵਿਚ ਕੰਮ ਕਰਨ ਵਾਲੇ ਸਾਰੇ ਕੈਦੀਆਂ ਨੂੰ ਜੇਲ ਕਾਨੂੰਨ ਦੇ ਮੁਤਾਬਕ ਜਿਥੇ ਪੂਰੀ ਸੁਵਿਧਾ ਦਿੱਤੀ ਜਾਵੇਗੀ । ਉਥੇ ਹੀ ਇਸ ਦੇ ਤਹਿਤ ਕੈਦੀਆਂ ਨੂੰ ਕੰਮ ਦੇ ਬਦਲੇ 40 ਤੋਂ 50 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦਿਹਾੜੀ ਦਿੱਤੀ ਜਾਵੇਗੀ ਤਾਂਕਿ ਜੇਲ ਦੀ ਸਜ਼ਾ ਪੂਰੀ ਹੁੰਦੇ ਹੀ ਕੈਦੀ ਆਪਣੇ ਨਾਲ ਕਮਾਈ ਗਈ ਵੱਡੀ ਰਕਮ ਵੀ ਪਰਿਵਾਰ ਲਈ ਲੈ ਜਾ ਸਕੇ । ਫਿਲਹਾਲ ਇਸ ਯੋਜਨਾ ਦੀ ਸ਼ੁਰੂਆਤ ਹੁੰਦੇ ਹੀ ਵੱਡੇ ਪੱਧਰ 'ਤੇ ਕੈਦੀਆ ਵਲੋਂ ਜੇਲ ਪ੍ਰਸ਼ਾਸਨ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਨੂੰ ਵੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿਚ ਇਕ ਬਿਸਕੁਟ ਫੈਕਟਰੀ ਦੇ ਨਾਲ-ਨਾਲ ਲਿਟਿੰਗ ਮਸ਼ੀਨਾਂ ਲਾਉਣ ਦੀ ਯੋਜਨਾ ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ।  
ਕੀ ਕਹਿੰਦੇ ਹਨ ਸੁਪਰਡੈਂਟ ਜੇਲ
ਇਸ ਸਬੰਧ ਵਿਚ ਜਦੋਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਐੱਸ. ਪੀ. ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੇਂਦਰੀ ਜੇਲ ਵਿਚ ਇਹ ਪ੍ਰਜੈਕਟ ਹੋਣ ਨਾਲ ਕੈਦੀਆਂ ਨੂੰ ਰੋਜ਼ਗਾਰ ਦੇ ਸ਼ਾਨਦਾਰ ਮੌਕੇ ਮਿਲੇ ਹਨ ਅਤੇ ਇਸ ਦਾ ਫਾਇਦਾ ਕੈਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਹੋਵੇਗਾ । 


Related News