ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਪਸ਼ੂ ਹਮਲੇ ਕਾਰਣ ਮੌਤ ''ਤੇ ਪਰਿਵਾਰ ਨੂੰ ਮਿਲੇਗਾ ਮੁਆਵਜ਼ਾ

10/13/2020 1:18:37 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਤਮਾਮ ਸ਼ਹਿਰੀ ਇਲਾਕਿਆਂ 'ਚ ਕਿਸੇ ਪਸ਼ੂ ਦੇ ਹਮਲੇ ਨਾਲ ਹੋਈ ਮੌਤ 'ਤੇ ਹੁਣ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲੇਗਾ। ਦੋ ਸਾਲ ਬਾਅਦ ਪੰਜਾਬ ਸਰਕਾਰ ਨੇ ਇਸ ਸਬੰਧੀ ਡਰਾਫਟ ਬਾਇਲਾਜ ਨੂੰ ਬਾਇਲਾਜ ਦੀ ਸ਼ਕਲ ਦਿੰਦਿਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਂਡ ਮਿਉਂਸਪਲ (ਰਜਿਸਟ੍ਰੇਸ਼ਨ ਪ੍ਰਾਪਰ ਕੰਟਰੋਲ ਆਫ਼ ਸਟਰੇਅ ਐਨੀਮਲ ਐਂਡ ਕੰਪੈਨਸੇਸ਼ਨ ਟੂ ਦਿ ਵਿਕਟਿਮ ਆਫ਼ ਐਨੀਮਲ ਅਟੈਕ) ਬਾਇਲਾਜ, 2020 ਸੂਬੇ ਦੀਆਂ ਤਮਾਮ ਲੋਕਲ ਬਾਡੀਜ਼ 'ਚ ਲਾਗੂ ਹੋ ਗਿਆ ਹੈ। ਬਾਇਲਾਜ ਮੁਤਾਬਕ ਜੇਕਰ ਕਿਸੇ ਵੀ ਵਿਅਕਤੀ ਦੀ ਪਸ਼ੂ ਹਮਲੇ ਕਾਰਣ ਮੌਤ ਹੋ ਜਾਂਦੀ ਹੈ ਤਾਂ ਸਥਾਨਕ ਲੋਕਲ ਬਾਡੀਜ਼ ਵਿਭਾਗ ਵਲੋਂ ਪੀੜਤ ਪਰਿਵਾਰ ਨੂੰ 1 ਲੱਖ ਰੁਪਏ    ਮੁਆਵਜ਼ਾ ਦਿੱਤਾ ਜਾਵੇਗਾ। ਇਸ ਕੜੀ 'ਚ ਸਬੰਧਤ ਸਿਵਲ ਸਰਜਨ ਵਲੋਂ ਹਮਲੇ 'ਚ ਅਪਾਹਿਜ ਹੋਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ 1 ਲੱਖ ਰੁਪਏ ਤਕ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਓਬਰਾਏ ਹੋਏ ਕੋਰੋਨਾ ਮੁਕਤ

ਕੁੱਤੇ ਵਲੋਂ ਕੱਟਣ 'ਤੇ ਸਪੈਸ਼ਲ ਮੁਆਵਜ਼ਾ
ਬਾਇਲਾਜ ਮੁਤਾਬਕ ਕੁੱਤੇ ਦੇ ਕੱਟਣ 'ਤੇ ਦੰਦ ਦੇ ਨਿਸ਼ਾਨ ਨੂੰ ਦੇਖਦਿਆਂ ਪ੍ਰਤੀ ਦੰਦ 2000 ਰੁਪਏ ਤਕ ਦਾ ਸਪੈਸ਼ਲ ਮੁਆਵਜ਼ਾ ਦਿੱਤਾ ਜਾਵੇਗਾ। ਉਥੇ ਹੀ, ਕੁੱਤੇ ਵਲੋਂ ਦੁਆਰਾ ਨਹੁੰਆਂ ਨਾਲ ਕੀਤੇ ਹਮਲੇ 'ਤੇ ਪ੍ਰਤੀ ਨਹੁੰਂ ਦੇ ਨਿਸ਼ਾਨ 'ਤੇ 1000 ਰੁਪਏ ਮੁਆਵਜੇ ਦੀ ਵਿਵਸਥਾ ਕੀਤੀ ਗਈ ਹੈ। ਬਾਇਲਾਜ ਵਿਚ ਵਿਵਸਥਾ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਜਾਂ ਪਸ਼ੂ ਕਲਿਆਣ ਸੰਸਥਾ ਆਵਾਰਾ ਘੁੰਮ ਰਹੇ ਜਾਨਵਰ ਨੂੰ ਫੜ ਕੇ ਅਰਬਨ ਲੋਕਲ ਬਾਡੀਜ਼ ਦੇ ਸਬੰਧਤ ਅਧਿਕਾਰੀ ਨੂੰ ਸੌਂਪ ਸਕੇਗਾ, ਜਿਨ੍ਹਾਂ ਨੂੰ ਤੁਰੰਤ ਕੈਟਲ ਪੌਂਡ ਭੇਜ ਦਿੱਤਾ ਜਾਵੇਗਾ। ਹਾਈਵੇਅ ਜਾਂ ਸੜਕਾਂ 'ਤੇ ਆਵਾਰਾ ਘੁੰਮਦੇ ਪਸ਼ੂਆਂ ਦੀ ਅਥਾਰਟੀ ਵਲੋਂ ਨਿਲਾਮੀ ਦੀ ਵਿਵਸਥਾ ਵੀ ਰੱਖੀ ਗਈ ਹੈ। ਬਾਇਲਾਜ ਮੁਤਾਬਕ ਗਲੀ-ਮੁਹੱਲੇ ਜਾਂ ਜਨਤਕ ਥਾਂ 'ਤੇ ਕਿਸੇ ਵੀ ਜਾਨਵਰ ਨੂੰ ਬਿਨਾਂ ਚੇਨ ਦੇ ਲੈ ਕੇ ਜਾਣ 'ਤੇ ਰੋਕ ਰਹੇਗੀ। ਜੇਕਰ ਕੋਈ ਜਾਨਵਰ ਹਿੰਸਕ ਹੈ ਤਾਂ ਉਸ ਦੇ ਮੂੰਹ 'ਤੇ ਕਵਰ ਲਾਜ਼ਮੀ ਤੌਰ 'ਤੇ ਹੋਣਾ ਚਾਹੀਦਾ ਹੈ। ਇਸ ਤੋ ਇਲਾਵਾ ਅਰਬਨ ਲੋਕਲ ਬਾਡੀਜ਼ ਦੇ ਖੇਤਰ ਵਿਚ ਰਹਿਣ ਵਾਲੇ ਹਰ ਵਿਅਕਤੀ ਨੂੰ ਆਪਣੇ ਜਾਨਵਰਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ, ਟਿਕ-ਟੌਕ ਸਟਾਰ 'ਤੇ ਨੌਜਵਾਨਾਂ ਨੇ ਸ਼ਰੇਆਮ ਚਲਾਈਆਂ ਗੋਲੀਆਂ

ਵਾਰਾ ਪਸ਼ੂਆਂ ਲਈ ਸ਼ਹਿਰੀ ਇਲਾਕਿਆਂ ਵਿਚ ਕੈਟਲ ਪੌਂਡ ਬਣਾਏ ਜਾਣਗੇ। ਜਿਨ੍ਹਾਂ ਜਾਨਵਰਾਂ ਦੇ ਬਰਾਂਡਿੰਗ ਕੋਡ ਅਤੇ ਟੋਕਨ ਨਹੀਂ ਲੱਗਾ ਹੋਵੇਗਾ, ਉਨ੍ਹਾਂ ਨੂੰ ਫੜ੍ਹ ਕੇ ਕੈਟਲ ਪੌਂਡ ਵਿਚ ਲਿਆਂਦਾ ਜਾਵੇਗਾ। ਜੇਕਰ ਕੋਈ ਵਿਅਕਤੀ ਕਿਸੇ ਜਾਨਵਰ ਬਾਰੇ ਆਪਣਾ ਦਾਅਵਾ ਕਰਦਾ ਹੈ ਤਾਂ ਉਸ ਤੋਂ ਇਕ ਨਿਰਧਾਰਤ ਫ਼ੀਸ ਜਾਂ ਜੁਰਮਾਨਾ ਵਸੂਲ ਕੇ ਹੀ ਜਾਨਵਰ ਵਾਪਸ ਦਿੱਤਾ ਜਾਵੇਗਾ। ਪੰਜਾਬ ਵਿਚ ਵਿਦੇਸ਼ੀ ਨਸਲ ਦੇ ਕੁੱਤੇ ਜਾਂ ਹੋਰ ਕਿਸੇ ਖਤਰਨਾਕ ਜਾਨਵਰ ਦੀ ਸ਼ਿਕਾਇਤ ਮਿਲਣ 'ਤੇ ਸਬੰਧਤ ਅਥਾਰਟੀ ਨੋਟਿਸ ਜਾਰੀ ਕਰੇਗੀ। ਨੋਟਿਸ ਜਾਰੀ ਹੋਣ 'ਤੇ ਵੀ ਹਿੰਸਕ ਜਾਨਵਰ ਨੂੰ ਜੇਕਰ ਕਾਬੂ ਵਿਚ ਨਹੀਂ ਰੱਖਿਆ ਜਾਂਦਾ ਹੈ ਤਾਂ ਜੁਰਮਾਨੇ ਤੋਂ ਇਲਾਵਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬੀ ਗਾਇਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਭੜਾਸ, ਸੁਣਾਈਆਂ ਖਰ੍ਹੀਆਂ-ਖਰ੍ਹੀਆਂ


Anuradha

Content Editor

Related News