ਚੰਡੀਗੜ੍ਹ 'ਚ ਹਲਕੇ ਮੀਂਹ ਨਾਲ ਡਿੱਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

Thursday, May 19, 2022 - 04:27 PM (IST)

ਚੰਡੀਗੜ੍ਹ 'ਚ ਹਲਕੇ ਮੀਂਹ ਨਾਲ ਡਿੱਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਚੰਡੀਗੜ੍ਹ(ਪਾਲ) : ਦੇਰ ਰਾਤ ਜਿਹੜਾ ਮੀਂਹ ਪਿਆ, ਉਹ ਪੱਛਮੀ ਪੌਣਾਂ ਕਾਰਨ ਪਿਆ, ਜੋ ਕਿ ਪਿਛਲੇ ਦੋ ਦਿਨਾਂ ਤੋਂ ਸਰਗਰਮ ਸਨ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਬੁੱਧਵਾਰ ਮੌਸਮ ਬੀਤੇ ਦਿਨਾਂ ਦੇ ਮੁਕਾਬਲੇ ਥੋੜ੍ਹਾ ਰਾਹਤ ਭਰਿਆ ਸੀ। ਹਾਲਾਂਕਿ ਤਾਪਮਾਨ ’ਤੇ ਇਸਦਾ ਕੁਝ ਜ਼ਿਆਦਾ ਫਰਕ ਨਹੀਂ ਪਿਆ। ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਕਿ ਆਮ ਨਾਲੋਂ 3 ਡਿਗਰੀ ਜ਼ਿਆਦਾ ਸੀ, ਉੱਥੇ ਹੀ ਹੇਠਲਾ ਤਾਪਮਾਨ 23.2 ਡਿਗਰੀ ਰਿਹਾ।

ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ

ਮੀਂਹ ਦਾ ਅਸਰ ਰਾਤ ਦੇ ਤਾਪਮਾਨ ’ਤੇ ਜ਼ਿਆਦਾ ਰਿਹਾ, ਜੋ ਕਿ ਇਕ ਦਿਨ ਪਹਿਲਾਂ 27 ਡਿਗਰੀ ਦੇ ਕਰੀਬ ਸੀ। ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 5. 4 ਐੱਮ. ਐੱਮ. ਮੀਂਹ ਦਰਜ ਹੋਇਆ ਹੈ । ਮੌਸਮ ਕੇਂਦਰ ਦੇ ਡਾਇਰੈਕਟਰ ਮੁਤਾਬਕ ਵੀਰਵਾਰ ਤਾਪਮਾਨ ਫਿਰ ਵੱਧਣ ਦੇ ਆਸਾਰ ਹਨ ਪਰ ਚਾਰ ਦਿਨ ਸ਼ਹਿਰ ਦਾ ਮੌਸਮ ਬਿਹਤਰ ਹੋਵੇਗਾ। ਸ਼ਹਿਰ ਵਿਚ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ, ਜਿਨ੍ਹਾਂ ਦਾ 20 ਮਈ ਤੋਂ 23 ਮਈ ਤੱਕ ਅਸਰ ਦੇਖਣ ਨੂੰ ਮਿਲੇਗਾ।

ਸ਼ੁੱਕਰਵਾਰ ਬੱਦਲ ਰਹਿਣ ਦੇ ਨਾਲ ਹੀ ਹਲਕੇ ਮੀਂਹ ਦੇ ਆਸਾਰ 

ਕੇਂਦਰ ਮੁਤਾਬਕ ਵੀਰਵਾਰ ਆਸਮਾਨ ਸਾਫ਼ ਰਹੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਹੇਠਲਾ ਤਾਪਮਾਨ 25 ਡਿਗਰੀ ਰਹੇਗਾ। ਸ਼ੁੱਕਰਵਾਰ ਬੱਦਲ ਰਹਿਣ ਦੇ ਨਾਲ ਹੀ ਹਲਕੇ ਮੀਂਹ ਦੇ ਆਸਾਰ ਬਣੇ ਹੋਏ ਹਨ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ 39 ਡਿਗਰੀ ਅਤੇ ਹੇਠਲਾ ਤਾਪਮਾਨ 26 ਡਿਗਰੀ ਰਹੇਗਾ। ਸ਼ਨੀਵਾਰ ਵੀ ਅਸਮਾਨ ਵਿਚ ਬੱਦਲ ਛਾਏ ਰਹਿਣਗੇ ਅਤੇ ਹਲਕੇ ਮੀਂਹ ਦੇ ਆਸਾਰ ਹਨ। ਦਿਨ ਦਾ ਪਾਰਾ 39 ਡਿਗਰੀ ਤੱਕ ਰਹੇਗਾ, ਹੇਠਲਾ ਤਾਪਮਾਨ 25 ਡਿਗਰੀ ਤੱਕ ਰਹਿ ਸਕਦਾ ਹੈ। 

ਇਹ ਵੀ ਪੜ੍ਹੋ- ਭਾਈ ਰਾਜੋਆਣਾ ਤੋਂ ਇਲਾਵਾ ਬਾਕੀ ਸਿੰਘਾਂ ਦੀਆਂ ਰਿਹਾਈਆਂ ਬਾਦਲਾਂ ਦੇ ਏਜੰਡੇ ’ਤੇ ਨਹੀਂ : ਭੋਮਾ

ਪਹਾੜਾਂ ਦੇ ਨਾਲ ਲੱਗਦੇ ਸ਼ਹਿਰਾਂ ’ਚ ਇਸਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ 

ਕੇਂਦਰ ਮੁਤਾਬਕ ਫ਼ਿਲਹਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਹੀਂ ਦਿਸ ਰਹੀ ਹੈ। ਪੱਛਮੀ ਪੌਣਾਂ ਹਿਮਾਲਿਅਨ ਰੇਂਜ ਵਿਚ ਸਰਗਰਮ ਹੋ ਰਹੀਆਂ ਹਨ। ਪੰਜਾਬ ਦੇ ਕੁਝ ਇਲਾਕਿਆਂ ਅਤੇ ਪਹਾੜਾਂ ਦੇ ਨਾਲ ਲੱਗਦੇ ਸ਼ਹਿਰਾਂ ਵਿਚ ਇਸਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਮੀਂਹ ਦੇ ਜ਼ਿਆਦਾ ਆਸਾਰ ਤਾਂ ਨਹੀਂ ਪਰ ਗਰਜ਼ ਦੇ ਨਾਲ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਪੱਛਮੀ ਪੌਣਾਂ ਦਾ ਸਿਰਫ਼ ਇੰਨਾ ਫਰਕ ਪਵੇਗਾ ਕਿ ਹਵਾਵਾਂ ਥੋੜ੍ਹੀ ਠੰਡੀਆਂ ਹੋ ਜਾਣਗੀਆਂ, ਜਿਸ ਕਾਰਨ ਤਾਪਮਾਨ ਵਿਚ ਇਕ ਜਾਂ ਦੋ ਡਿਗਰੀ ਦੀ ਕਮੀ ਹੋ ਸਕਦੀ ਹੈ। 

ਪਿਛਲੇ ਚਾਰ ਦਿਨਾਂ ਦਾ ਵੱਧ ਤੋਂ ਵੱਧ ਤਾਪਮਾਨ

ਦਿਨ ਤਾਪਮਾਨ( ਡਿਗਰੀ ਸੈਲਸੀਅਸ)
18 ਮਈ 40.3
17 ਮਈ 39.8
16 ਮਈ 41.0
15 ਮਈ 43.0

 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News