ਪੰਜਾਬ ''ਚ ਰੱਖੜੀ ਮੌਕੇ ਛੁੱਟੀ ਰਹੇਗੀ ਜਾਂ ਨਹੀਂ, ਪੜ੍ਹੋ ਸਰਕਾਰ ਦੀ ਨੋਟੀਫਿਕੇਸ਼ਨ

Sunday, Aug 18, 2024 - 07:02 PM (IST)

ਜਲੰਧਰ/ਚੰਡੀਗੜ੍ਹ-  ਦੇਸ਼ ਭਰ ਵਿਚ 19 ਤਾਰੀਖ਼ ਯਾਨੀ ਕਿ ਭਲਕੇ ਭੈਣ-ਭਰਾ ਦਾ ਪਵਿੱਤਰ ਤਿਉਹਾਰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਮੌਕੇ ਜਿੱਥੇ ਗੁਆਂਢੀ ਸੂਬਾ ਹਰਿਆਣਾ ਵਿਚ ਜਨਤਕ ਛੁੱਟੀ ਰਹਿਣ ਵਾਲੀ ਹੈ, ਉਥੇ ਹੀ ਚੰਡੀਗੜ੍ਹ ਅਤੇ ਪੰਜਾਬ ਵਿਚ ਅਧਿਕਾਰਤ ਤੌਰ 'ਤੇ ਐਲਾਨੀਆਂ ਗਈਆਂ ਛੁੱਟੀਆਂ ਵਿਚ ਰੱਖੜੀ ਦੀ ਛੁੱਟੀ ਨਹੀਂ ਹੈ।

PunjabKesari

ਸਰਕਾਰੀ ਦਫ਼ਤਰ ਅਤੇ ਹੋਰ ਅਦਾਰੇ ਆਮ ਰੂਪ ਨਾਲ ਕੰਮ ਕਰਨਗੇ। ਚੰਡੀਗੜ੍ਹ ਅਤੇ ਪੰਜਾਬ ਵਿਚ ਵੀ ਬੈਂਕਾਂ ਵਿਚ ਛੁੱਟੀ ਨਹੀਂ ਹੈ। ਬੈਂਕ ਵੀ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਹਾਲਾਂਕਿ ਕੁਝ ਨਿੱਜੀ ਸਕੂਲਾਂ ਨੇ ਰੱਖੜੀ ਦੀ ਛੁੱਟੀ ਐਲਾਨੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News