ਮੋਹਾਲੀ ਧਮਾਕਾ ਮਾਮਲਾ : ਗ੍ਰਿਫ਼ਤਾਰ ਨਿਸ਼ਾਨ ਸਿੰਘ ਦਾ 4 ਦਿਨ ਹੋਰ ਵਧਿਆ ਪੁਲਸ ਰਿਮਾਂਡ

05/17/2022 11:49:33 AM

ਫਰੀਦਕੋਟ (ਜਗਤਾਰ) : ਫਰੀਦਕੋਟ ਪੁਲਸ ਵਲੋਂ ਮੁਹਾਲੀ ਬੰਬ ਧਮਾਕੇ ਦੇ ਸ਼ੱਕੀ ਨਿਸ਼ਾਨ ਸਿੰਘ ਬੀਤੇ ਦਿਨੀਂ ਫਰੀਦਕੋਟ ’ਚ ਦਰਜ ਨਾਜਾਇਜ਼ ਅਸਲਾ ਤਸਕਰੀ ਮਾਮਲੇ ’ਚ ਗ੍ਰਿਫ਼ਤਾਰ ਕਰ 5 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਜਿਸ ਦਾ ਅੱਜ ਰਿਮਾਂਡ ਖ਼ਤਮ ਹੋਣ ’ਤੇ ਫਰੀਦਕੋਟ ਪੁਲਸ ਵਲੋਂ ਉਸ ਨੂੰ ਮੁੜ ਤੋਂ ਫਰੀਦਕੋਟ ਅਦਾਲਤ ’ਚ ਪੇਸ਼ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਤੋਂ ਪੁੱਛਗਿਛ ਦੇ ਅਧਾਰ ’ਤੇ ਹੀ ਕੁਝ ਬਰਾਮਦਗੀਆਂ ਨੂੰ ਲੈ ਕੇ ਫਰੀਦਕੋਟ ਪੁਲਸ ਵਲੋਂ ਨਿਸ਼ਾਨ ਸਿੰਘ ਦੇ ਪੁਲਸ ਰਿਮਾਂਡ ’ਚ ਵਾਧੇ ਦੀ ਕੀਤੀ ਗਈ ਮੰਗ ਨੂੰ ਮੰਨਦਿਆਂ ਮਾਨਯੋਗ ਅਦਾਲਤ ਵਲੋਂ  ਨਿਸ਼ਾਨ ਸਿੰਘ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਪਹਿਲਾਂ ਗ੍ਰਿ੍ਫ਼ਤਾਰ ਕੀਤੇ ਗਏ ਕੁਲਦੀਪ ਕੀਪੇ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜਿਆ ਗਿਆ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਇਸ ਮੌਕੇ ਜਾਣਕਾਰੀ ਦਿੰਦਿਆਂ SSP ਫਰੀਦਕੋਟ ਅਵਨੀਤ ਕੌਰ ਨੇ ਦੱਸਿਆ ਕਿ ਨਿਸ਼ਾਨ ਸਿੰਘ ਦਾ 5 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ’ਤੇ ਉਸ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਸ ਦੀ ਪੁੱਛਗਿੱਛ ਦੇ ਅਧਾਰ ’ਤੇ ਮਾਨਯੋਗ ਅਦਾਲਤ ਨੇ ਉਸ ਦੇ ਪੁਲਸ ਰਿਮਾਂਡ ’ਚ 4 ਦਿਨ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨ ਤੋਂ ਇਸ ਮਾਮਲੇ ਵਿਚ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News