ਸ੍ਰੀ ਅਨੰਦਪੁਰ ਸਾਹਿਬ ਰੋਡ ਨੂੰ ਚਾਰ ਮਾਰਗੀ ਬਣਾਉਣ ਲਈ ਨਿਮਿਸ਼ਾ ਮਹਿਤਾ ਨੇ ਗਡਕਰੀ ਨੂੰ ਦਿੱਤਾ ਮੰਗ ਪੱਤਰ

Sunday, Mar 05, 2023 - 02:32 PM (IST)

ਸ੍ਰੀ ਅਨੰਦਪੁਰ ਸਾਹਿਬ ਰੋਡ ਨੂੰ ਚਾਰ ਮਾਰਗੀ ਬਣਾਉਣ ਲਈ ਨਿਮਿਸ਼ਾ ਮਹਿਤਾ ਨੇ ਗਡਕਰੀ ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ- ਭਾਜਪਾ ਆਗੂ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸੜਕ ਹਾਈਵੇਅ ਅਤੇ ਟਰਾਂਸਪੋਰਟ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਦਿੱਲੀ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਨਿਮਿਸ਼ਾ ਮਹਿਤਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ-ਬੰਗਾ ਰੋਡ ਨੂੰ ਚਾਰ ਮਾਰਗੀ ਬਣਾਉਣ ਲਈ ਨਿਤਿਨ ਗਡਕਰੀ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਰਸਤੇ ਦੇ ਬਣਨ ਨਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਜਾਣ ਵਾਲੀ ਸੰਗਤ ਨੂੰ ਸਹੂਲਤ ਮਿਲੇਗੀ। ਇਸ ਸੜਕ ਦੇ ਚਾਰ ਲੇਨ ਬਣਨ ਨਾਲ ਸ੍ਰੀ ਖੁਰਾਲਗੜ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਬੰਗੇ ਤੋਂ ਗੜ੍ਹਸ਼ੰਕਰ ਤੱਕ ਟੁੱਟੇ ਰਸਤੇ ਤੋਂ ਨਿਜਾਤ ਮਿਲੇਗੀ ਅਤੇ ਸ਼ਹਿਰ ਗੜ੍ਹਸ਼ੰਕਰ ਸਾਲਾਂ ਪੁਰਾਣੀ ਮੰਗ ਬਾਈਪਾਸ ਵੀ ਪੂਰੀ ਹੋਵੇਗੀ। 

ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਦੇ ਧਿਆਨ ਵਿਚ ਇਸ ਮਾਰਗ ਦੀ ਮਹੱਤਤਾ ਲਿਆਉਂਦਿਆਂ ਉਨ੍ਹਾਂ ਨੂੰ ਦੱਸਿਆ ਕਿ ਕਰੀਬ 3 ਚੌਥਾਈ ਪੰਜਾਬ ਦੀ ਸੰਗਤ ਜਿਸ ਵਿਚ ਸਮੂਚਾ ਦੋਆਬਾ, ਮਾਝਾ ਅਤੇ ਕੁਝ ਹਿੱਸਾ ਮਾਲਵਾ ਸ਼ਾਮਲ ਹੈ, ਜਦੋਂ ਹੋਲਾ-ਮਹੱਲਾ ਜਾਂ ਵਿਸਾਖੀ ਮਨਾਉਣ ਲਈ ਤਖ਼ਤ ਸ੍ਰੀ ਕੇਸਗੜ ਸਾਹਿਬ ਜਾਂਦੀ ਹੈ ਤਾਂ ਇਸ ਮਾਰਗ ਰਾਹੀਂ ਹੀ ਜਾਂਦੀ ਹੈ। ਰਸਤਾ ਸਿੰਗਲ ਰੋਡ ਅਤੇ ਖ਼ਸਤਾ ਹਾਲਤ ਵਿਚ ਹੋਣ ਕਰਕੇ ਅਕਸਰ ਇਥੇ ਭਿਆਨਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ ਹਰ ਸਾਲ ਅਨੇਕਾਂ ਮੌਤਾਂ ਹੁੰਦੀਆਂ ਹਨ। 

ਇਹ ਵੀ ਪੜ੍ਹੋ : ਸ਼ਿਮਲਾ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ

ਉਨ੍ਹਾਂ ਨਿਤਿਨ ਗਡਕਰੀ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸੇ ਦੀ ਸਿਰਜਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ ਪਰ ਇਸ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਜੋ ਅੱਧੇ ਤੋਂ ਜ਼ਿਆਦਾ ਪੰਜਾਬ ਵਰਤ ਰਿਹਾ ਹੈ ਅਜੇ ਤੱਕ ਵੀ ਸਿੰਗਲ ਰੋਡ ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੰਦੂਆਂ ਨਾਲ ਕੀਤੇ ਜਾ ਰਹੇ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਲਈ ਆਪਣੇ ਪਰਿਵਾਰ ਦੀ ਕੁਰਬਾਨੀ ਨਾ ਦਿੰਦੇ ਤਾਂ ਸ਼ਾਇਦ ਸਾਡੇ ਦੇਸ਼ ਦਾ ਨਾਂ ਵੀ ਹਿੰਦੋਸਤਾਨ ਨਾ ਹੋ ਕੇ ਕੁਝ ਹੋਰ ਹੀ ਹੁੰਦਾ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਜਾਣ ਵਾਲੀ ਸੜਕ ਨੂੰ ਚਾਰ ਲੇਨ ਹਾਈਵੇਅ ਬਣਾਉਣਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਇਕ ਛੋਟੀ ਜਿਹੀ ਸ਼ਰਧਾਪੁਰਵਕ ਭੇਟ ਹੋਵੇਗੀ, ਜਿਸ ਨਾਲ ਵਿਸ਼ਵ ਭਰ ਵਿਚ ਬੈਠੀ ਸੰਗਤ ਨੂੰ ਖ਼ੁਸ਼ੀ ਹੋਵੇਗੀ। ਮੁਲਾਕਾਤ ਦੌਰਾਨ ਨਿਤਿਨ ਗਡਕਰੀ ਨੇ ਨਿਮਿਸ਼ਾ ਮਹਿਤਾ ਵੱਲੋਂ ਕੀਤੀ ਗਈ ਮੰਗ ਨੂੰ ਪੂਰਾ ਕਰਨ ਲਈ ਪ੍ਰਾਜੈਕਟ ਦੀਆਂ ਸਾਰੀਆਂ ਤਕਨੀਕੀਆਂ 'ਤੇ ਡੂੰਘਾਈ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ। 

ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੱਖ-ਵੱਖ ਗੁਰਦੁਆਰਿਆਂ ’ਚ ਸੰਗਤ ਹੋ ਰਹੀ ਨਤਮਸਤਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News