ਜਲੰਧਰ 'ਚ NIA ਦੀ ਰੇਡ, ਗੈਂਗਸਟਰ ਪੁਨੀਤ ਸ਼ਰਮਾ ਦੇ ਘਰ ਕੀਤੀ ਛਾਪੇਮਾਰੀ
Wednesday, May 17, 2023 - 11:52 AM (IST)
ਜਲੰਧਰ (ਵਰੁਣ, ਸੋਨੂੰ)- ਟੈਰਰ ਫੰਡਿੰਗ ਰਾਹੀਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰ ਖ਼ਾਲਿਸਤਾਨੀ ਨੈੱਟਵਰਕ ਨੂੰ ਖ਼ਤਮ ਕਰਨ ਲਈ 200 ਤੋਂ ਵੱਧ ਟੀਮਾਂ ਦਾ ਗਠਨ ਕਰਕੇ ਅੱਜ ਐੱਨ. ਆਈ. ਏ. ਵੱਲੋਂ ਪੰਜਾਬ ਭਰ 'ਚ ਕਰੀਬ 65 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸੇ ਤਹਿਤ ਨਾਮੀ ਗੈਂਗਸਟਰ ਪੁਨੀਤ ਸ਼ਰਮਾ ਦੇ ਅਮਨ ਨਗਰ ਸਥਿਤ ਘਰ ਵਿਚ ਐੱਨ. ਆਈ. ਏ. ਦੀ ਟੀਮ ਨੇ ਛਾਪਾ ਮਾਰਿਆ ਹੈ। ਪੁਲਸ ਨੂੰ ਲੰਬੇ ਸਮੇਂ ਤੋਂ ਚਕਮਾ ਦੇ ਰਹੇ ਪੁਨੀਤ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ ਜਦਕਿ ਪੁਲਸ ਨੂੰ ਸ਼ੱਕ ਹੈ ਕਿ ਉਹ ਆਪਣੇ 3 ਟਾਰਗੇਟ ਪੂਰੇ ਕਰਕੇ ਵਿਦੇਸ਼ ਭੱਜਣ ਦੀ ਫਿਰਾਕ 'ਚ ਹੈ। ਉਸ ਨੇ ਜਾਅਲੀ ਆਧਾਰ ਕਾਰਡ ਅਤੇ ਪਾਸਪੋਰਟ ਵੀ ਬਣਵਾ ਲਿਆ ਹੈ।
ਇਹ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਪੁਨੀਤ ਨੂੰ ਮੁਸਲਮਾਨਾ ਕਾਲੋਨੀ, ਰੇਲਵੇ ਸਟੇਸ਼ਨ ਰੋਡ ਅਤੇ ਸੂਰਿਆ ਐਨਕਲੇਵ ਵਿਚ ਆਪਣੇ ਦੁਸ਼ਮਣ ਦੀ ਰੇਕੀ ਕਰਦੇ ਵੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਏ ਪੁਨੀਤ ਦੇ ਨਾਲ ਅੰਮ੍ਰਿਤਸਰ ਦਾ ਇਕ ਭਗੋੜਾ ਗੈਂਗਸਟਰ ਵੀ ਘੁੰਮ ਰਿਹਾ ਹੈ। ਪੁਨੀਤ ਫਿਲਹਾਲ ਸਿੱਖ ਪਹਿਰਾਵੇ 'ਚ ਹੈ। ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੁਨੀਤ ਆਪਣੇ ਪਰਿਵਾਰ ਨੂੰ ਵਿਦੇਸ਼ ਭੇਜਣ ਦੀ ਤਿਆਰੀ ਵੀ ਕਰ ਰਿਹਾ ਹੈ ਤਾਂ ਜੋ ਉਸ 'ਤੇ ਪੁਲਸ ਦਾ ਕੋਈ ਦਬਾਅ ਨਾ ਪਵੇ।
ਅਜੇ ਵੀ ਐੱਨ. ਆਈ. ਏ. ਦੀ ਟੀਮ ਪੁਨੀਤ ਦੇ ਘਰ ਮੌਜੂਦ ਹੈ। ਹਾਲਾਂਕਿ ਜਲੰਧਰ ਪੁਲਸ ਪੁਨੀਤ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਸੀ ਪਰ ਉਹ ਫੜ ਨਹੀਂ ਸਕਿਆ। ਪੁਨੀਤ ਦੇ ਨਾਲ-ਨਾਲ ਲਾਲੀ ਵੀ ਪੁਲਸ ਨੂੰ ਲੋੜੀਂਦਾ ਹੈ। ਪੁਨੀਤ ਕੋਲ ਫਿਲਹਾਲ ਆਟੋਮੈਟਿਕ ਹਥਿਆਰ ਹੈ। ਉਹ ਗੁਰੂਗ੍ਰਾਮ ਦੇ ਗੈਂਗਸਟਰ ਕੌਸ਼ਲ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani