NIA ਨੇ ਪੰਜਾਬ ਦੀ ਜੇਲ੍ਹ 'ਚ ਕੀਤੀ ਛਾਪੇਮਾਰੀ, ਗੈਂਗਸਟਰ ਵੱਲੋਂ ਫਰਸ਼ ਦੀ ਦਰਾਰ 'ਚ ਲੁਕਾਈ ਚੀਜ਼ ਕੀਤੀ ਬਰਾਮਦ

Tuesday, Nov 29, 2022 - 10:56 PM (IST)

NIA ਨੇ ਪੰਜਾਬ ਦੀ ਜੇਲ੍ਹ 'ਚ ਕੀਤੀ ਛਾਪੇਮਾਰੀ, ਗੈਂਗਸਟਰ ਵੱਲੋਂ ਫਰਸ਼ ਦੀ ਦਰਾਰ 'ਚ ਲੁਕਾਈ ਚੀਜ਼ ਕੀਤੀ ਬਰਾਮਦ

ਸੰਗਰੂਰ : ਐੱਨ.ਆਈ.ਏ. ਟੀਮ ਨੇ ਸੰਗਰੂਰ ਜੇਲ੍ਹ ਵਿਚ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਕਰੀਬ 4 ਘੰਟੇ ਚੱਲੀ। ਐੱਨ. ਆਈ. ਏ. ਦੀ ਇਸ ਛਾਪੇਮਾਰੀ ਨੇ ਜੇਲ੍ਹ ਅਧਿਕਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੇ ਜੇਲ੍ਹ ਵਿਚ ਬੰਦ ਕੈਦੀਆਂ/ਲਾਕ-ਅੱਪਾਂ ਦੀ ਜਾਂਚ ਕੀਤੀ। ਇਸ ਦੌਰਾਨ ਟੀਮ ਨੇ ਗੈਂਗਸਟਰ ਕੋਲੋਂ ਇਕ ਮੋਬਾਈਲ ਬਰਾਮਦ ਕੀਤਾ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ

ਇਸ ਬਦਨਾਮ ਗੈਂਗਸਟਰ ਦੀ ਪਛਾਣ ਦੀਪਕ ਕੁਮਾਰ ਬਿੰਨੀ ਗੁਰਜਰ, ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਐੱਨ.ਆਈ.ਏ. ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੈਂਗਸਟਰ ਕੋਲੋਂ ਇਕ ਮੋਬਾਈਲ ਬਰਾਮਦ ਕੀਤਾ ਹੈ। ਟੀਮ ਨੇ ਗੈਂਗਸਟਰ ਕੋਲ ਮੋਬਾਈਲ ਹੋਣ ਦੀ ਸੂਚਨਾ ਦੇ ਆਧਾਰ 'ਤੇ ਜੇਲ੍ਹ 'ਚ ਛਾਪਾ ਮਾਰਿਆ। ਨਾਲ ਲੱਗਦੀ ਬੈਰਕ ਦੇ ਗੈਂਗਸਟਰ ਕੋਲੋਂ ਇਹ ਮੋਬਾਈਲ ਮਿਲਿਆ ਹੈ। ਇੰਨਾ ਹੀ ਨਹੀਂ ਲਗਾਤਾਰ ਤੀਸਰੀ ਵਾਰ ਤਲਾਸ਼ੀ ਲੈਣ 'ਤੇ ਇਸ ਗੈਂਗਸਟਰ ਕੋਲੋਂ ਇਹ ਮੋਬਾਈਲ ਫ਼ੋਨ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਫੋਨ ਫਰਸ਼ ਦੀ ਦਰਾਰ 'ਚ ਲੁਕਾ ਕੇ ਰੱਖਿਆ ਸੀ। ਐਨ.ਆਈ.ਟੀ ਮੋਬਾਈਲ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News