ਪੰਜਾਬ 'ਚ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਮਾਮਲੇ 'ਚ NIA ਨੇ ਚਾਰਜਸ਼ੀਟ ਕੀਤੀ ਦਾਖ਼ਲ

Sunday, Nov 12, 2023 - 04:18 PM (IST)

ਪੰਜਾਬ 'ਚ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਮਾਮਲੇ 'ਚ NIA ਨੇ ਚਾਰਜਸ਼ੀਟ ਕੀਤੀ ਦਾਖ਼ਲ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਰਹੱਦ ਪਾਰ ਤੋਂ ਹਥਿਆਰ ਅਤੇ ਗੋਲਾ ਬਾਰੂਦ ਦੀ ਡਰੋਨ ਰਾਹੀਂ ਤਸਕਰੀ ਨਾਲ ਜੁੜੇ ਮਾਮਲੇ 'ਚ ਇਕ ਵਿਅਕਤੀ ਖ਼ਿਲਾਫ਼ ਦੋਸ਼ ਪੱਤਰ (ਚਾਰਜਸ਼ੀਟ) ਦਾਖ਼ਲ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਘੀਏ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ਼ 'ਪਿਸਟਲ' ਖ਼ਿਲਾਫ਼ ਦੋਸ਼ ਪੱਤਰ ਪੰਜਾਬ ਦੇ ਮੋਹਾਲੀ 'ਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਦਾਇਰ ਕੀਤਾ ਗਿਆ। ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਭਗਤਾਨਾ-ਬੋਹਰਵਾਲਾ ਪਿੰਡ ਦੀ ਸ਼ਮਸ਼ਾਨ ਭੂਮੀ ਤੋਂ ਆਸਟ੍ਰੀਆ ਨਿਰਮਿਤ 5 ਪਿਸਤੌਲਾਂ, 10 ਮੈਗਜੀਨ ਅਤੇ 91 ਕਾਰਤੂਸ ਸਮੇਤ ਗੋਲਾ-ਬਾਰੂਦ ਜ਼ਬਤ ਕੀਤਾ ਸੀ, ਜਿਸ ਤੋਂ ਬਾਅਦ 24 ਮਾਰਚ ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਪੁਲਸ ਥਾਣੇ 'ਚ ਸ਼ੁਰੂਆਤ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। 

ਇਹ ਵੀ ਪੜ੍ਵੋ  : ਵੱਡਾ ਹਾਦਸਾ : ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ

ਕੇਂਦਰੀ ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ 8 ਅਗਸਤ ਨੂੰ ਐੱਨ.ਆਈ.ਏ. ਨੇ ਮੁੜ ਤੋਂ ਆਰਮਜ਼ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ। ਅਧਿਕਾਰੀ ਨੇ ਕਿਹਾ ਕਿ ਜਾਂਚ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫ਼ੋਰਸ (ਕੇ.ਐੱਲ.ਐੱਫ.) ਦੇ ਮੈਂਬਰਾਂ ਅਤੇ ਪਾਕਿਸਤਾਨ ਸਥਿਤ ਵਿਅਕਤੀਆਂ ਵਿਚਾਲੇ ਸੰਬੰਧਾਂ ਦਾ ਪਤਾ ਲੱਗਾ ਹੈ। ਬੁਲਾਰੇ ਨੇ ਦੱਸਿਆ,''ਇਸ ਅੱਤਵਾਦੀ ਨੈੱਟਵਰਕ 'ਚ ਪਛਾਣੇ ਗਏ ਦੋਸ਼ੀਆਂ 'ਚ ਮਲਕੀਤ ਸਿੰਘ, ਤਰਨਜੋਤ ਸਿੰਘ ਉਰਫ਼ 'ਤੰਨਾ' ਅਤੇ ਗੁਰਜੀਤ ਸਿੰਘ ਉਰਫ਼ 'ਪਾ' ਸ਼ਾਮਲ ਹਨ। ਇਸ ਤੋਂ ਇਲਾਵਾ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਲੋਕਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਸਥਿਤ ਨਸ਼ੀਲੇ ਪਦਾਰਥ ਤਸਕਰਾਂ, ਰਹਿਮਤ ਅਲੀ ਉਰਫ਼ 'ਮਿਆਂ' ਪਾਕਿਸਤਾਨ ਤੋਂ ਸੰਚਾਲਿਤ ਕੇ.ਐੱਲ.ਐੱਫ. ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐੱਸ.ਵਾਈ.ਐੱਫ.) ਦੇ ਮੁਖੀ ਲਖਬੀਰ ਸਿੰਘ ਰੋਡੇ ਉਰਫ਼ 'ਬਾਬਾਜੀ' ਅਤੇ ਰਣਜੋਤ ਸਿੰਘ ਰਾਣਾ ਨਾਲ ਸੀ।'' ਅਧਿਕਾਰੀ ਨੇ ਦੱਸਿਆ ਕਿ ਕੇ.ਐੱਲ.ਐੱਫ. ਅਤੇ ਆਈ.ਐੱਸ.ਵਾਈ.ਐੱਫ, ਦੋਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ 'ਤੇ ਉਨ੍ਹਾਂ ਦੇ ਯੋਜਨਾਬੱਧ ਹਮਲਿਆਂ ਦੇ ਨਾਲ-ਨਾਲ ਅਪਰਾਧਕ ਧਮਕੀ, ਕਤਲ, ਜ਼ਬਰਨ ਵਸੂਲੀ, ਅੱਤਵਾਦੀ ਗਤੀਵਿਧੀਆਂ ਲਈ ਪੈਸੇ ਇਕੱਠੇ ਕਰਨ ਅਤੇ ਲੋਕਾਂ ਵਿਚਾਲੇ ਅੱਤਵਾਦ ਪੈਦਾ ਕਰਨ ਲਈ ਸਰਕਾਰ ਵਲੋਂ ਬੈਨ ਕਰ ਦਿੱਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News