ਐੱਨਆਈਏ ਦੀ ਪੰਜਾਬ ''ਚ ਛਾਪੇਮਾਰੀ, ਵਿਸਫੋਟਕ ਮਿਲਣ ਦੀ ਸੂਚਨਾ, ਇਲਾਕਾ ਸੀਲ
Wednesday, Sep 10, 2025 - 12:56 PM (IST)

ਗੁਰਦਾਸਪੁਰ (ਗੁਰਪ੍ਰੀਤ) : ਤਿੰਨ ਦਿਨ ਪਹਿਲਾਂ ਐੱਨਆਈਏ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਭੈਣੀ ਬਾਂਗਰ ਦੇ ਰਹਿਣ ਵਾਲੇ ਸੰਨੀ ਨੂੰ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਨਿਸ਼ਾਨਦੇਹੀ 'ਤੇ ਐੱਨਆਈਏ ਦੀ ਇਕ ਟੀਮ ਉਸ ਦੇ ਨਾਲ ਸ਼੍ਰੀ ਹਰਗੋਬਿੰਦਪੁਰ ਦੇ ਭਾਮਰੀ ਗਈ ਸੀ। ਜਿੱਥੋਂ ਕੋਈ ਵਿਸਫੋਟਕ ਵਰਗੀ ਵਸਤੂ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਮੌਕੇ 'ਤੇ ਬੰਬ ਨਿਰੋਧਕ ਟੀਮਾਂ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਹੈ। ਸ਼੍ਰੀ ਹਰਗੋਬਿੰਦਪੁਰ ਪੁਲਸ ਸਟੇਸ਼ਨ ਨੇ 200 ਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਉੱਘੇ ਕਾਰੋਬਾਰੀ ਨੇ ਬੈਂਕ ਵਿਚ ਜਾ ਕੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਅਨੁਸਾਰ ਐੱਨਆਈਏ ਦੀ ਟੀਮ ਨੇ ਸੰਨੀ ਨੂੰ ਤਿੰਨ ਦਿਨ ਪਹਿਲਾਂ ਹਿਰਾਸਤ ਵਿਚ ਲਿਆ ਸੀ। ਪੁੱਛਗਿੱਛ ਤੋਂ ਬਾਅਦ ਉਸਨੂੰ ਕੁਝ ਬਰਾਮਦਗੀ ਲਈ ਬੁੱਧਵਾਰ ਨੂੰ ਪਿੰਡ ਭਾਮਰੀ ਲਿਆਂਦਾ ਗਿਆ। ਹਾਲਾਂਕਿ ਟੀਮ ਅਜੇ ਕਿਸੇ ਵੀ ਤਰ੍ਹਾਂ ਦਾ ਵੇਰਵਾ ਦੇਣ ਲਈ ਤਿਆਰ ਨਹੀਂ ਹੈ ਪਰ ਜਾਣਕਾਰੀ ਅਨੁਸਾਰ ਟੀਮ ਨੇ ਪੁਲਸ ਨਾਲ ਮਿਲ ਕੇ ਭਾਮੜੀ ਵਿਚ ਬੰਦ ਪਏ ਇਕ ਨਿੱਜੀ ਸਕੂਲ ਦੀ ਕੰਧ ਨਾਲ ਛੱਪੜ ਵਿਚ ਇਕ ਪੇਂਟ ਵਾਲੀ ਪਲਾਸਟਿਕ ਦੀ ਬਾਲਟੀ ਬਰਾਮਦ ਕੀਤੀ ਹੈ ਜਿਸ ਵਿਚ ਵਿਸਫੋਟਕ ਹੋਣ ਸੰਭਾਵਨਾ ਹੈ। ਬੰਬ ਨਿਰੋਧਕ ਟੀਮਾਂ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਨੂੰ ਬੁਲਾਇਾ ਗਿਆ ਅਤੇ 200 ਮੀਟਰ ਦੇ ਦਾਇਰੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e