NGT ਨੇ ਯੂ.ਪੀ., ਹਰਿਆਣਾ ਤੇ ਪੰਜਾਬ ਤੋਂ ਮੰਗੀ ਪਰਾਲੀ ਸਾੜਨ ''ਤੇ ਕਾਰਵਾਈ ਦੀ ਰਿਪੋਰਟ

10/15/2019 4:17:01 PM

ਨਵੀਂ ਦਿੱਲੀ— ਪਰਾਲੀ ਸਾੜਨ ਤੋਂ ਰੋਕਣ ਲਈ ਦਿੱਲੀ ਨਾਲ ਲੱਗਦੇ ਤਿੰਨ ਰਾਜਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਤੋਂ ਰਾਸ਼ਟਰੀ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨਾਖੁਸ਼ ਨਜ਼ਰ ਆ ਰਹੀ ਹੈ। ਜਿਸ ਕਾਰਨ ਐੱਨ.ਜੀ.ਟੀ. ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤੋਂ ਫਸਲਾਂ ਦੀ ਪਰਾਲੀ ਸਾੜਨ (ਸਟਬ ਬਰਨਿੰਗ) ਨੂੰ ਰੋਕਣ ਲਈ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਰਿਪੋਰਟ 15 ਨਵੰਬਰ ਤੱਕ ਦਾਇਰ ਕੀਤੀ ਜਾਣੀ ਹੈ, ਜੋ ਸੁਣਵਾਈ ਦੀ ਅਗਲੀ ਤਾਰੀਕ ਵੀ ਹੈ।

ਪਰਾਲੀ ਨੂੰ ਸਾੜਨ ਅਤੇ ਪ੍ਰਦੂਸ਼ਣ ਨੂੰ ਰੋਕਣ ਨਾਲ ਜੁੜੀ ਪਟੀਸ਼ਨ 'ਤੇ ਐੱਨ.ਜੀ.ਟੀ. 'ਚ ਅੱਜ ਯਾਨੀ ਮੰਗਲਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਐੱਨ.ਜੀ.ਟੀ. ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਫਟਕਾਰ ਲਗਾਈ ਹੈ। ਐੱਨ.ਜੀ.ਟੀ. ਨੇ ਯੂ.ਪੀ. ਸਰਕਾਰ ਤੋਂ ਪੁੱਛਿਆ ਕਿ ਤੁਹਾਡੇ ਇੱਥੇ ਕਿਸਾਨ ਪਰਾਲੀ ਨੂੰ ਕਿਉਂ ਸਾੜ ਰਹੇ ਹਨ? ਇਸ 'ਤੇ ਰਾਜ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ 'ਚ ਜਾਗਰੂਕਤਾ ਦੀ ਕਮੀ ਹੈ। ਅਸੀਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚੱਲਾ ਰਹੇ ਹਾਂ। ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਦੇ ਜਵਾਬ 'ਤੇ ਅਸੰਤੁਸ਼ਟ ਐੱਨ.ਜੀ.ਟੀ. ਦੇ ਜੱਜ ਨੇ ਕਿਹਾ ਕਿ ਤੁਹਾਡੀ ਆਊਟਪੁਟ ਤਾਂ ਜ਼ੀਰੋ ਹੈ। ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਨੂੰ ਲੈ ਕੇ ਐੱਨ.ਜੀ.ਟੀ. ਨੇ ਉੱਤਰ ਪ੍ਰਦੇਸ਼ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਨੂੰ ਵੀ ਫਟਕਾਰ ਲਗਾਈ। ਐੱਨ.ਜੀ.ਟੀ. ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਨਹੀਂ, ਨਤੀਜੇ ਚਾਹੀਦੇ ਹਨ।


DIsha

Content Editor

Related News