ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ 'ਚ ਡੁੱਬੀ ਮਿਲੀ, ਚੰਡੀਗੜ੍ਹ ਤੋਂ ਹੋਈ ਸੀ ਰਵਾਨਾ (ਵੀਡੀਓ)

Thursday, Jul 13, 2023 - 11:55 AM (IST)

ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ 'ਚ ਡੁੱਬੀ ਮਿਲੀ, ਚੰਡੀਗੜ੍ਹ ਤੋਂ ਹੋਈ ਸੀ ਰਵਾਨਾ (ਵੀਡੀਓ)

ਚੰਡੀਗੜ੍ਹ : ਮਨਾਲੀ 'ਚ ਲਾਪਤਾ ਹੋਈ ਪੀ. ਆਰ. ਟੀ. ਸੀ. ਦੀ ਬੱਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਮਨਾਲੀ ਦੇ ਬਿਆਸ ਦਰਿਆ 'ਚ ਡੁੱਬੀ ਮਿਲੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ, ਜਦੋਂ ਕਿ ਕੰਡਕਟਰ ਲਾਪਤਾ ਹੈ। ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੀ ਇੱਕ ਬੱਸ ਐਤਵਾਰ ਨੂੰ ਚੰਡੀਗੜ੍ਹ ਡਿਪੂ ਤੋਂ ਮਨਾਲੀ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ਪਿੰਡ ਭੂਖੜੀ ਖੁਰਦ ਵਿਖੇ ਟੁੱਟਿਆ ਤੀਜਾ 3 ਪੁੱਲ, ਜਾਇਜ਼ਾ ਲੈਣ ਪੁੱਜੇ 'ਆਪ' ਵਿਧਾਇਕ ਦਾ ਵੱਡਾ ਬਿਆਨ

ਰਾਹ 'ਚ ਭਾਰੀ ਮੀਂਹ ਪੈਣ ਕਾਰਨ ਬੱਸ ਮਨਾਲੀ 'ਚ ਲਾਪਤਾ ਹੋ ਗਈ ਸੀ। ਹੁਣ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਡੁੱਬੀ ਹੋਈ ਇੱਕ ਬੱਸ ਦਿਖਾਈ ਦਿੱਤੀ। ਫਿਲਹਾਲ ਪੁਲਸ ਅਤੇ ਪ੍ਰਸ਼ਾਸਨ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : Urgent Alert : ਪੰਜਾਬ ਦੇ ਇਸ ਨੈਸ਼ਨਲ ਹਾਈਵੇਅ ਵੱਲ ਨਾ ਜਾਣ ਲੋਕ, ਪ੍ਰਸ਼ਾਸਨ ਨੇ ਕੀਤੀ ਖ਼ਾਸ ਅਪੀਲ

ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਬੱਸ ਨਹਿਰ 'ਚੋਂ ਮਿਲੀ ਹੈ, ਉਹ ਪੀ. ਆਰ. ਟੀ. ਸੀ. ਦੀ ਹੀ ਹੈ। ਫਿਲਹਾਲ ਇਸ ਬਾਰੇ ਅਜੇ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।  ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੇ ਹੋਰ 3-4 ਬੱਸਾਂ ਮਨਾਲੀ 'ਚ ਫਸੀਆਂ ਹੋਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News