ਨਵੀਂ ਵਿਆਹੀ ਭੈਣ ਦੀ ਮੌਤ ਨੇ ਚੀਰ ਛੱਡਿਆ ਭਰਾ ਦਾ ਕਾਲਜਾ, ਜਗ-ਜ਼ਾਹਰ ਕੀਤੀ ਜੀਜੇ ਦੀ ਕਰਤੂਤ

Sunday, Sep 13, 2020 - 01:51 PM (IST)

ਨਵੀਂ ਵਿਆਹੀ ਭੈਣ ਦੀ ਮੌਤ ਨੇ ਚੀਰ ਛੱਡਿਆ ਭਰਾ ਦਾ ਕਾਲਜਾ, ਜਗ-ਜ਼ਾਹਰ ਕੀਤੀ ਜੀਜੇ ਦੀ ਕਰਤੂਤ

ਫਾਜ਼ਿਲਕਾ (ਨਾਗਪਾਲ) : ਇੱਥੋਂ ਦੇ ਪਿੰਡ ਮਹਾਤਮ ਨਗਰ ਦੇ ਨੇੜੇ ਪੈਂਦੀ ਪ੍ਰਤਾਪ ਸਿੰਘ ਢਾਣੀ 'ਚ ਇਕ ਨਵੀਂ ਵਿਆਹੀ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਭੈਣ ਦੀ ਮੌਤ ਨੇ ਭਰਾ ਦਾ ਕਾਲਜਾ ਚੀਰ ਛੱਡਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਜੀਜੇ ਦੀ ਕਰਤੂਤ ਜੱਗ-ਜ਼ਾਹਰ ਕਰਦਿਆਂ ਸਭ ਨੂੰ ਅਸਲੀਅਤ ਦੱਸੀ।

ਇਹ ਵੀ ਪੜ੍ਹੋ : ਘਰੋਂ ਭਜਾਈ ਕੁੜੀ ਨਾਲ ਪ੍ਰੇਮੀ ਨੇ ਦਗ਼ਾ ਕਮਾਇਆ, ਹਵਸ ਮਿਟਾਉਣ ਮਗਰੋਂ ਇੰਝ ਮਾਰੀ ਠੋਕਰ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੋਬਿੰਦ ਸਿੰਘ ਵਾਸੀ ਢਾਣੀ ਕਦੀਮ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਥੋੜ੍ਹਾ ਸਮਾਂ ਪਹਿਲਾਂ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਜੀਜੇ ਗੁਰਜੰਟ ਸਿੰਘ ਵਾਸੀ ਢਾਣੀ ਪ੍ਰਤਾਪ ਸਿੰਘ ਦਾਖ਼ਲੀ ਮਹਾਤਮ ਨਗਰ ਨੇ ਕਰੀਬ 20-25 ਦਿਨ ਪਹਿਲਾਂ ਉਸ ਨੂੰ ਫੋਨ ਕੀਤਾ ਸੀ ਕਿ ਉਹ ਉਸ ਦੀ ਭੈਣ ਨੂੰ ਮਾਰ ਦੇਵੇਗਾ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਮੋਦੀ ਖਿਲਾਫ ਖੋਲ੍ਹਿਆ ਮੋਰਚਾ, ਟਵਿੱਟਰ 'ਤੇ ਜੰਮ ਕੇ ਕੱਢੀ ਭੜਾਸ

ਜਦੋਂ ਗੋਬਿੰਦ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰਜੰਟ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ਦਾ ਵਿਆਹ ਜ਼ਬਰਦਸਤੀ ਕਰਵਾ ਦਿੱਤਾ ਸੀ। ਇਸ ਗੱਲ 'ਤੇ ਗੋਬਿੰਦ ਸਿੰਘ ਨੂੰ ਯਕੀਨ ਹੋ ਗਿਆ ਕਿ ਉਸ ਦੇ ਜੀਜੇ ਨੇ ਹੀ ਉਸ ਦੀ ਭੈਣ ਨੂੰ ਮਾਰਿਆ ਹੈ। ਫਿਲਹਾਲ ਗੋਬਿੰਦ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਗੁਰਜੰਟ ਸਿੰਘ ਖਿਲਾਫ਼ ਧਾਰਾ-303 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਰੇਲਵੇ ਕੁਆਰਟਰ 'ਚੋਂ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਬਲੇਡ ਨਾਲ ਵੱਢੇ ਮਿਲੇ ਕਈ ਅੰਗ


author

Babita

Content Editor

Related News