ਪੰਜਾਬ ’ਚ ਮੌਸਮ ਨੂੰ ਲੈ ਕੇ ਹੋਈ ਨਵੀਂ ਭਵਿੱਖਬਾਣੀ, ਜਾਰੀ ਹੋਇਆ ਮੀਂਹ ਦਾ ਅਲਰਟ
Sunday, Jan 28, 2024 - 06:30 PM (IST)
ਚੰਡੀਗੜ੍ਹ : ਪੰਜਾਬ ਵਿਚ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਕੜਾਕੇ ਦੇ ਠੰਡ ਤੋਂ ਬਾਅਦ ਹੁਣ ਦਿਨ ਵਿਚ ਧੁੰਦ ਨਿਕਲਣ ਨਾਲ ਰਾਹਤ ਵਾਲਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਹੁਣ ਇਕ ਫਰਵਰੀ ਨੂੰ ਮੀਂਹ ਦੇ ਆਸਾਰ ਹਨ। ਹਾਲਾਂਕਿ 12 ਸਾਲ ਦੇ ਰਿਕਾਰਡ ਮੁਤਾਬਕ ਜਨਵਰੀ ਮਹੀਨਾ ਸੁੱਕਾ ਨਿਕਲ ਰਿਹਾ ਹੈ ਪਰ 28 ਜਨਵਰੀ ਸ਼ਾਮ ਨੂੰ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ, ਭਾਵੇਂ ਇਹ ਥੋੜ੍ਹਾ ਕਮਜ਼ੋਰ ਹੈ ਪਰ ਇਸ ਤੋਂ ਬਾਅਦ ਦੂਜਾ ਵੈਸਟਰਨ ਡਿਸਟਰਬੈਂਸ 31 ਨੂੰ ਸਰਗਰਮ ਹੋਵੇਗਾ। ਇਸ ਨਾਲ 1 ਅਤੇ 2 ਫਰਵਰੀ ਨੂੰ ਮੀਂਹ ਪੈ ਸਕਦਾ ਹੈ ਪਰ ਹੁਣ ਦਿਨ ਸਮੇਂ ਸੰਘਣਾ ਕੋਹਰਾ ਦੇਖਣ ਨੂੰ ਨਹੀਂ ਮਿਲੇਗਾ। ਇਸ ਨਾਲ ਲਿਹਾਜ਼ਾ ਲੋਕਾਂ ਨੂੰ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲਣੀ ਸੁਭਾਵਕ ਹੈ। 27 ਨੂੰ ਮੌਸਮ ਸਾਫ ਰਿਹਾ ਹੈ ਹਾਲਾਂਕਿ ਸਵੇਰੇ ਸੰਘਣੀ ਧੁੰਦ ਜ਼ਰੂਰ ਸੀ ਪਰ ਦੁਪਿਹਰ ਸਮੇਂ ਨਿਕਲੀ ਧੁੰਦ ਨਾਲ ਲੋਕਾਂ ਨੇ ਠੰਡ ਤੋਂ ਸੁੱਖ ਦਾ ਸਾਹ ਲਿਆ ਹੈ।
ਇਹ ਵੀ ਪੜ੍ਹੋ : ਸਵਾ ਮਹੀਨਾ ਪਹਿਲਾਂ ਕੈਨੇਡਾ ਭੇਜੀ ਨੌਜਵਾਨ ਕੁੜੀ ਦੀ ਮੌਤ, ਧੀ ਦੀ ਫੋਟੋ ਨੂੰ ਕਲਾਵੇ ’ਚ ਲੈ ਧਾਹਾਂ ਮਾਰ ਰੋਇਆ ਪਿਤਾ
ਇਸ ਨਾਲ ਦਿਨ ਦੇ ਤਾਪਮਾਨ ਵਿਚ ਵਾਧਾ ਦੇਖਿਆ ਗਿਆ ਅਤੇ ਦਿਨ ਦਾ ਪਾਰਾ 23 ਡਿਗਰੀ ਦੇ ਕਰੀਬ ਰਿਹਾ। ਉਥੇ ਹੀ ਹਿਮਾਚਲ ਵਿਚ ਸ਼ੁੱਕਰਵਾਰ ਨੂੰ ਲਾਹੌਲ ਦੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਨਿਊਨਤਮ ਪਾਰਾ 3.7 ਤੇ ਵੱਧ ਤੋਂ ਵੱਧ 21.8 ਡਿਗਰੀ, ਲੁਧਿਆਣਾ ਵਿਚ 6.0 ਤੇ 22.8, ਪਟਿਆਲਾ ਵਿਚ 6.5 ਤੇ ਵੱਧ ਤੋਂ ਵੱਧ 22.0, ਪਠਾਨਕੋਟ ਵਿਚ 4.3 ਤੇ 21.5 ਜਦਕਿ ਗੁਰਦਾਸਪੁਰ ਵਿਚ ਨਿਊਨਤਮ ਪਾਰਾ 5.5 ਤੇ ਵੱਧ ਤੋਂ ਵੱਧ 17.5 ਰਿਕਾਰਡ ਕੀਤਾ ਗਿਆ ਹੈ। ਉੱਧਰ ਹਿਮਾਚਲ ਵਿਚ 31 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਕਿਨੌਰ, ਲਾਹੌਲ-ਸਪਿਤੀ, ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕੁਝ ਖੇਤਰਾਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 27 ਜਨਵਰੀ ਤੋਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ 'ਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਗੱਡੀ ਲੁੱਟਣ ਆਏ ਲੁਟੇਰਿਆਂ ਨੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8