'ਸਾਡਾ ਪੁੱਤ ਨਸ਼ੇ ਨਾਲ ਨਹੀਂ ਮਰਿਆ, ਕਤਲ ਹੋਇਆ ਓਹਦਾ...' ਨੌਜਵਾਨ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
Wednesday, Dec 04, 2024 - 06:07 AM (IST)
ਡੇਰਾ ਬਾਬਾ ਨਾਨਕ (ਮਾਂਗਟ)- ਬੀਤੀ 28 ਨਵੰਬਰ ਨੂੰ ਪੁਲਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਤੀ ਤਲਵੰਡੀ ਕਠਿਆਲਾ ਦੇ 35 ਸਾਲਾ ਕੁਲਜੀਤ ਸਿੰਘ ਉਰਫ ਲਾਲਾ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪਿੰਡ ਨਿਕੋਸਰਾਂ ’ਚ ਮੌਤ ਹੋ ਗਈ ਸੀ। ਇਸ ਮਾਮਲੇ 'ਚ ਉਸ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਪੁਲਸ ਕਾਰਵਾਈ ਨਹੀਂ ਕਰਵਾਈ ਗਈ ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ, ਪਰ ਹੁਣ ਉਸ ਦੀ ਮੌਤ ’ਤੇ ਨਵਾਂ ਮੋੜ ਆਇਆ।
ਮ੍ਰਿਤਕ ਦੇ ਪਿਤਾ ਬੀਰ ਸਿੰਘ, ਮਾਤਾ ਦਲਜੀਤ ਕੌਰ ਅਤੇ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਕੁਲਜੀਤ ਸਿੰਘ ਹੁਸ਼ਿਆਰਪੁਰ ਮੁਕੇਰੀਆਂ ਐਕਸਾਈਜ਼ ਵਿਭਾਗ ’ਚ ਠੇਕਿਆਂ ਤੋਂ ਪੈਸੇ ਕੁਲੈਕਸ਼ਨ ਦਾ ਕੰਮ ਕਰਦਾ ਸੀ। ਜਦੋਂ ਉਹ ਉਥੋਂ ਆਇਆ ਤਾਂ ਉਸ ਦੇ ਕੋਲ ਕਰੀਬ 60 ਹਜ਼ਾਰ ਰੁਪਏ ਨਕਦੀ, ਮੋਟਰਸਾਈਕਲ, ਕੱਪੜਿਆਂ ਦੀ ਕਿੱਟ ਅਤੇ ਮੋਬਾਈਲ ਫੋਨ ਸੀ। ਜਿਸ ਦਿਨ ਉਸ ਦੀ ਲਾਸ਼ ਪਿੰਡ ਨਿਕੋਸਰਾਂ ’ਚੋਂ ਮਿਲੀ ਸੀ, ਉਸ ਦਾ ਸਾਰਾ ਸਾਮਾਨ ਗਾਇਬ ਸੀ। ਜਿਸ ਸਮੇਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਸਮੇਂ ਉਸ ਦੇ ਲੱਕ ’ਤੇ ਰਗੜਾਂ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ- ਨੌਜਵਾਨ ਨੇ ਖਾਣ ਨੂੰ ਦਿੱਤਾ 'ਬਿਸਕੁਟ', ਜਦੋਂ ਅੱਖ ਖੁੱਲ੍ਹੀ ਤਾਂ ਆਪਣੇ-ਆਪ ਨੂੰ ਇਸ ਹਾਲ 'ਚ ਦੇਖ ਕੁੜੀ ਦੇ ਉੱਡ ਗਏ ਹੋਸ਼...
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ, ਕੱਪੜੇ ਅਤੇ ਕਰੀਬ 60 ਹਜ਼ਾਰ ਦੀ ਨਕਦੀ ਨੂੰ ਲੈ ਕੇ ਹੀ ਕਿਸੇ ਨੇ ਉਸ ਨੂੰ ਜ਼ਹਿਰੀਲਾ ਪਦਾਰਥ ਖਵਾ ਕੇ ਕਤਲ ਕਰ ਕੇ ਲਾਸ਼ ਨੂੰ ਧੂਹ ਕੇ ਬਾਹਰ ਸੁੱਟਿਆ ਹੈ। ਇਸ ਸਬੰਧ ’ਚ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਡੂੰਘਾਈ ਨਾਲ ਜਾਂਚ ਕਰ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਜੋਗਾ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਸੜਕ ਕੰਢੇ ਤੜਫ਼-ਤੜਫ਼ ਮਰ ਗਿਆ ਬੰਦਾ, ਕਿਸੇ ਨਾ ਕੀਤੀ ਮਦਦ, ਸਭ ਬਣਾਉਂਦੇ ਰਹੇ 'ਵੀਡੀਓ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e