ਜਸਨੀਤ ਕੌਰ ਦੇ ਮਾਮਲੇ ''ਚ ਨਵੇਂ ਖ਼ੁਲਾਸੇ, ਯੂਥ ਕਾਂਗਰਸ ਨੇਤਾ ਨਾਮਜ਼ਦ, ਪੰਜਾਬੀ ਹੀਰੋ ਨੂੰ ਵੀ ਲਾਇਆ ਚੂਨਾ
Wednesday, Apr 05, 2023 - 05:16 PM (IST)

ਲੁਧਿਆਣਾ (ਰਿਸ਼ੀ) : ਸਾਬਕਾ ਅਕਾਲੀ ਕੌਂਸਲਰ ਦੇ ਪੁੱਤਰ ਅਤੇ ਕਾਰੋਬਾਰੀ ਗੁਰਬੀਰ ਸਿੰਘ ਗਰਚਾ ਨੂੰ ਬਲੈਕਮੇਲ ਕਰਨ ਵਾਲੀ ਇੰਸਟਾਗ੍ਰਾਮ ਯੂਜ਼ਰ ਜਸਨੀਤ ਕੌਰ ਉਰਫ ਰਾਜਵੀਰ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸੋਮਵਾਰ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਨੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ, ਜਿਸ ਵਿਚ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ
ਇਸੇ ਮਾਮਲੇ ’ਚ ਮੁਲਜ਼ਮ ਕੁੜੀ ਦੇ ਦੋਸਤ ਅਤੇ ਯੁੂਥ ਕਾਂਗਰਸ ਦੇ ਨੇਤਾ ਲੱਕੀ ਸੰਧੂ ਨੂੰ ਵੀ ਨਾਜ਼ਮਦ ਕੀਤਾ ਹੈ, ਜੋ ਕਾਫ਼ੀ ਸਮੇਂ ਤੋਂ ਇਸ ਦੇ ਲਿੰਕ ਵਿਚ ਹੈ ਅਤੇ ਉਸ ਨੂੰ ਆਪਣਾ ਖ਼ਾਸ ਦੋਸਤ ਦੱਸਦੀ ਹੈ। ਨਾਲ ਹੀ ਜਸਨੀਤ ਦੀ ਬੀ. ਐੱਮ. ਡਬਲਯੂ. ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ
ਸਿਟੀ ਖਰੜ ’ਚ ਜਬਰ-ਜ਼ਿਨਾਹ ਦਾ ਪਰਚਾ ਦਰਜ ਨਾ ਕਰਵਾਉਣ ਤੋਂ ਸ਼ੁਰੂ ਹੋਈ ਸੀ ਖੇਡ
ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੀ ਗਈ ਜਸਨੀਤ ਕੌਰ ਨੇ ਇੰਸਟਾਗ੍ਰਾਮ ਜ਼ਰੀਏ ਗੁਰਬੀਰ ਨੂੰ ਆਪਣੇ ਜਾਲ ’ਚ ਫਸਾਇਆ ਸੀ ਅਤੇ ਬਾਅਦ ਵਿਚ ਨਜ਼ਦੀਕੀਆਂ ਵਧਣ ’ਤੇ ਪਤਾ ਲੱਗਾ ਕਿ ਉਸ ਕੋਲ ਚੰਗੇ ਖ਼ਾਸੇ ਪੈਸੇ ਹਨ, ਆਪਣੇ ਸ਼ੌਕ ਪੂਰੇ ਕਰਨ ਲਈ ਉਸ ਦੇ ਖ਼ਿਲਾਫ਼ ਸਿਟੀ ਖਰੜ ਵਿਚ ਜਬਰ-ਜ਼ਿਨਾਹ ਕੀਤੇ ਜਾਣ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਆਪਣੇ ਦੋਸਤ ਲੱਕੀ ਨਾਲ ਮਿਲ ਕੇ 35 ਲੱਖ ਰੁਪਏ ਵਿਚ ਸਮਝੌਤਾ ਕਰ ਕੇ ਗੁਰਬੀਰ ਨੇ ਵੀ ਪਹਿਲਾਂ 1 ਲੱਖ ਰੁਪਏ ਦਿੱਤੇ ਅਤੇ ਬਕਾਇਆ 34 ਲੱਖ ਦੇਣ ਤੋਂ ਪਹਿਲਾਂ ਮਾਮਲਾ ਚੰਡੀਗੜ੍ਹ ’ਚ ਬੈਠੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ। ਫਿਰ ਪੈਸੇ ਲੈਣ ਜਦੋਂ ਕੁੜੀ ਆਈ ਤਾਂ ਪੁਲਸ ਨੇ ਉਸ ਨੂੰ ਦਬੋਚ ਕੇ ਕੇਸ ਦਰਜ ਕੀਤਾ ਸੀ। ਉਸ ਸਮੇਂ ਵੀ ਲੱਕੀ ਪੁਲਸ ਨੂੰ ਧੋਖਾ ਦੇ ਕੇ ਭੱਜਣ ’ਚ ਕਾਮਯਾਬ ਹੋ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਹੋ ਸਕਦੀ ਹੈ ਸੀ. ਬੀ. ਆਈ. ਜਾਂਚ
ਵਿਦੇਸ਼ੀ ਨੰਬਰ ਤੋਂ ਕੌਸ਼ਲ ਚੌਧਰੀ ਦੇ ਨਾਂ ਨਾਲ ਮਿਲੀਆਂ ਧਮਕੀਆਂ
ਪੁਲਸ ਮੁਤਾਬਕ ਮੋਹਾਲੀ ’ਚ ਐੱਫ. ਆਈ. ਆਰ. ਦਰਜ ਹੋਣ ਉਪਰੰਤ ਮੁਲਜ਼ਮ ਗੁਰਬੀਰ ’ਤੇ ਦਰਜ ਕੇਸ ਵਾਪਸ ਲੈਣ ਲਈ ਧਮਕਾ ਰਹੇ ਸਨ। ਮੁਲਜ਼ਮਾਂ ਵਲੋਂ ਜਿਸ ਵਿਦੇਸ਼ੀ ਨੰਬਰ ਤੋਂ ਧਮਕੀ ਦਿੱਤੀ ਗਈ ਸੀ, ਜਦੋਂ ਅਫ਼ਸਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸੇ ਨੰਬਰ ਤੋਂ ਲੱਕੀ ਅਤੇ ਜਸਨੀਤ ਆਪਸ ’ਚ ਗੱਲ ਕਰਦੇ ਹਨ ਅਤੇ ਲੱਕੀ ਨੇ ਹੀ ਧਮਕੀ ਭਰੇ ਫੋਨ ਕਰਵਾਏ ਹਨ, ਜਿਸ ਤੋਂ ਬਾਅਦ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ। ਧਮਕੀ ਭਰਿਆ ਫੋਨ ਕਰਨ ਵਾਲੇ ਨੇ ਖ਼ੁਦ ਦਾ ਨਾਮ ਕੌਸ਼ਲ ਚੌਧਰੀ ਦੱਸਿਆ ਸੀ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਇਸ ਮਾਮਲੇ 'ਚ ਤੋੜਿਆ ਸਾਬਕਾ ਮੁੱਖ ਮੰਤਰੀਆਂ ਦਾ ਰਿਕਾਰਡ
ਸ਼ੌਕ ਪੂਰੇ ਕਰਨ ਲਈ ਚੱਲੀ ਗ਼ਲਤ ਰਸਤੇ ’ਤੇ
ਧੂਰੀ ਸੰਗਰੂਰ ਦੀ ਰਹਿਣ ਵਾਲੀ 22 ਸਾਲਾਂ ਦੀ ਉਕਤ ਮੁਲਜ਼ਮ ਕੁੜੀ 10ਵੀਂ ਪਾਸ ਹੈ, ਜਿਸ ਨੂੰ ਮਾਡਲ ਬਣਨ ਦਾ ਸ਼ੌਕ ਸੀ। ਪਿਤਾ ਦੀ ਮੌਤ ਤੋਂ ਬਾਅਦ 2 ਸਾਲ ਪਹਿਲਾਂ ਆਪਣੇ ਘਰੋਂ ਚੰਡੀਗੜ੍ਹ ਆ ਕੇ ਕਿਰਾਏ ’ਤੇ ਰਹਿਣ ਲੱਗ ਪਈ ਪਰ ਮਾਡਲਿੰਗ ਵਿਚ ਕੋਈ ਜ਼ਿਆਦਾ ਰਿਸਪਾਂਸ ਨਾ ਮਿਲਣ ’ਤੇ ਇੰਸਟਾਗ੍ਰਾਮ ਯੂਜ਼ ਕਰਨ ਲੱਗ ਪਈ ਅਤੇ ਜ਼ਿਆਦਾ ਫਾਲੋਅਰਸ ਨਾ ਹੋਣ ’ਤੇ ਅਰਧ ਨਗਨ ਅਸ਼ਲੀਲ ਫੋਟੋਆਂ ਅਪਲੋਡ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਜੇਲ੍ਹ ’ਚ ਵੀ ਰਹੇ 60 ਰੁਪਏ ਦਿਹਾੜੀ ਦੇ ਹੱਕਦਾਰ
ਇਸ ਸਮੇਂ ਲਗਭਗ 2 ਲੱਖ ਫਾਲੋਅਰਸ ਬਣ ਗਏ। ਫਿਰ ਆਪਣੇ ਸ਼ੌਕ ਪੂਰੇ ਕਰਨ ਲਈ ਗ਼ਲਤ ਰਸਤੇ ’ਤੇ ਚੱਲ ਪਈ। ਪੁਲਸ ਨੂੰ ਉਮੀਦ ਹੈ ਕਿ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾਉਣ ਬਦਲੇ ਮੋਟੀ ਰਕਮ ਵਸੂਲ ਚੁੱਕੀ ਹੈ। ਫਿਰ ਆਪਣੀ ਛੋਟੀ ਭੈਣ ਅਤੇ ਮਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ। ਇਸ ਸਮੇਂ ਸਾਰੇ ਇਕੱਠੇ ਰਹਿ ਰਹੇ ਸਨ ਅਤੇ 75 ਲੱਖ ਦੀ ਕਾਰ ਵੀ ਖ਼ਰੀਦ ਲਈ। ਇਸ ਸਮੇਂ ਜਸਨੀਤ ਦੇ ਇੰਸਟਾਗ੍ਰਾਮ ’ਤੇ 2 ਤੋਂ ਵੱਧ ਫਾਲੋਅਰਸ ਹਨ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਸ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ
ਪੁਲਸ ਸੂਤਰਾਂ ਮੁਤਾਬਕ ਜਸਨੀਤ ਵਲੋਂ ਇਕ ਐੱਨ. ਆਰ. ਆਈ. ਨੂੰ ਵੀ ਆਪਣੇ ਜਾਲ ’ਚ ਫਸਾਇਆ ਗਿਆ ਸੀ ਅਤੇ ਮਾਮਲਾ ਦਰਜ ਕਰਵਾਉਣ ਬਦਲੇ ਕਾਫ਼ੀ ਮੋਟੀ ਰਕਮ ਵਸੂਲੀ ਸੀ। ਜਸਨੀਤ ਨੂੰ ਇੰਸਟਾਗ੍ਰਾਮ ’ਤੇ ਜੋ ਨੌਜਵਾਨ ਮੈਸੇਜ ਕਰਦੇ, ਉਨ੍ਹਾਂ ’ਚੋਂ ਪ੍ਰੋਫਾਈਲ ਦੇਖ ਕੇ ਰਿਪਲਾਈ ਕਰਦੀ ਅਤੇ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਆਪਣੀਆਂ ਨਿਊਡ ਫੋਟੋਆਂ ਭੇਜ ਦਿੰਦੀ ਅਤੇ ਬਾਅਦ ’ਚ ਬਲੈਕਮੇਲਿੰਗ ਦੀ ਖੇਡ ਸ਼ੁੁਰੂ ਹੋ ਜਾਂਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਮੁਅੱਤਲ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਪੰਜਾਬੀ ਹੀਰੋ ਤੋਂ ਵੀ ਲੈ ਚੁੱਕੀ 5 ਲੱਖ, ਉਸੇ ਦੇ ਨਾਂ ਦਾ ਬਣਵਾਇਆ ਟੈਟੂ
ਪੁਲਸ ਮੁਤਾਬਕ ਜਸਨੀਤ ਵਲੋਂ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾਉਣ ਬਦਲੇ ਇਕ ਵੱਡੇ ਪੰਜਾਬੀ ਹੀਰੋ ਨੂੰ ਵੀ ਚੂਨਾ ਲਾਇਆ ਗਿਆ ਹੈ। ਉਸ ਤੋਂ ਵੀ 5 ਲੱਖ ਰੁਪਏ ਲੈ ਕੇ ਲਿਖਤੀ ਸਮਝੌਤਾ ਕੀਤਾ ਸੀ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ