ਪੰਜਾਬ 'ਚ 22 ਤਾਰੀਖ਼ ਨੂੰ ਪੈਟਰੋਲ ਪੰਪ ਬੰਦ ਹੋਣਗੇ ਜਾਂ ਨਹੀਂ! ਜਾਣੋ ਕੀ ਹੈ ਡੀਲਰਾਂ ਦਾ ਨਵਾਂ ਪਲਾਨ

Tuesday, Feb 20, 2024 - 11:42 AM (IST)

ਪੰਜਾਬ 'ਚ 22 ਤਾਰੀਖ਼ ਨੂੰ ਪੈਟਰੋਲ ਪੰਪ ਬੰਦ ਹੋਣਗੇ ਜਾਂ ਨਹੀਂ! ਜਾਣੋ ਕੀ ਹੈ ਡੀਲਰਾਂ ਦਾ ਨਵਾਂ ਪਲਾਨ

ਲੁਧਿਆਣਾ (ਖੁਰਾਣਾ) : ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੋਆਬਾ ਗਰੁੱਪ ਵਲੋਂ 22 ਫਰਵਰੀ ਨੂੰ ਪੰਜਾਬ ਭਰ ਦੇ ਪੈਟਰੋਲ ਪੰਪ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ। ਹੁਣ ਦੇਸ਼ ਦੀਆਂ 3 ਪ੍ਰਮੁੱਖ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ, ਹਿੰਦੋਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੇ ਆਲਾ ਅਧਿਕਾਰੀਆਂ ਨਾਲ 22 ਤਾਰੀਖ਼ ਨੂੰ ਹੋਣ ਵਾਲੀ ਬੈਠਕ ਕਾਰਨ ਐਸੋਸੀਏਸ਼ਨ ਵਲੋਂ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ

ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਪੈਟਰੋਲੀਅਮ ਕੰਪਨੀਆਂ ਦੇ ਆਲਾ ਅਧਿਕਾਰੀਆਂ ਵਲੋਂ ਭਰੋਸਾ ਦੁਆਇਆ ਗਿਆ ਹੈ ਕਿ 22 ਫਰਵਰੀ ਨੂੰ ਮੁੰਬਈ 'ਚ ਹੋਣ ਵਾਲੀ ਬੈਠਕ 'ਚ ਪੈਟਰੋਲ ਪੰਪ ਡੀਲਰਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੈਟਰੋਲੀਅਮ ਕੰਪਨੀਆਂ ਦੀ ਡੀਲਰਾਂ ਨਾਲ ਆਖ਼ਰੀ ਬੈਠਕ ਸਾਲ 2018 'ਚ ਹੋਈ ਸੀ। ਤੇਲ ਕੰਪਨੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੈਟਰੋਲੀਅਮ ਕਾਰੋਬਾਰੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਤੇ ਦਿੱਤੀ ਜਾਣ ਵਾਲੀ ਕਮਿਸ਼ਨ ਰਾਸ਼ੀ 'ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਟ੍ਰੈਫਿਕ ਨਿਯਮ ਲਾਗੂ, ਕਾਰਾਂ-ਗੱਡੀਆਂ ਚਲਾਉਣ ਵਾਲੇ ਜ਼ਰਾ ਧਿਆਨ ਨਾਲ ਪੜ੍ਹਨ ਇਹ ਖ਼ਬਰ

ਇਸ ਦੇ ਵਿਰੋਧ 'ਚ ਡੀਲਰਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ, ਪੈਟਰੋਲੀਅਮ ਮੰਤਰਾਲੇ ਅਤੇ ਤੇਲ ਕੰਪਨੀਆਂ ਦੇ ਆਲਾ ਅਧਿਕਾਰੀਆਂ ਸਮੇਤ ਸੂਬਾ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਵੀ ਡੀਲਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਵਿਰੋਧ 'ਚ ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਵਲੋਂ 22 ਫਰਵਰੀ ਨੂੰ ਹੜਤਾਲ 'ਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ। ਹੁਣ ਫਿਲਹਾਲ 22 ਫਰਵਰੀ ਨੂੰ ਹੋਣ ਵਾਲੀ ਬੈਠਕ ਕਾਰਨ ਐਸੋਸੀਏਸ਼ਨ ਵਲੋਂ ਹੜਤਾਲ ਰੱਦ ਕਰ ਦਿੱਤੀ ਗਈ ਹੈ। ਇਕ ਸਵਾਲ ਦੇ ਜਵਾਬ 'ਚ ਪਰਮਜੀਤ ਸਿੰਘ ਦੋਆਬਾ ਨੇ ਸਾਫ਼ ਕੀਤਾ ਕਿ ਪੈਟਰੋਲੀਅਮ ਕੰਪਨੀਆਂ ਅਤੇ ਡੀਲਰਾਂ ਦਰਮਿਆਨ ਹੋਣ ਵਾਲੀ ਬੈਠਕ ਦੇ ਜੇਕਰ ਸਾਰਥਕ ਨਤੀਜੇ ਸਾਹਮਣੇ ਨਹੀਂ ਆਉਂਦੇ ਹਨ ਤਾਂ ਫਿਰ ਡੀਲਰ 29 ਫਰਵਰੀ ਨੂੰ ਹੜਤਾਲ 'ਤੇ ਜਾ ਸਕਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News