ਗੁਰੂ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਲਈ ਪੁਲਸ ਨੇ ਵਿਛਾਇਆ ‘ਚੱਕਰਵਿਊ’
Friday, Sep 29, 2023 - 01:35 PM (IST)
ਅੰਮ੍ਰਿਤਸਰ (ਇੰਦਰਜੀਤ/ਅਵਧੇਸ਼) : ਅੰਮ੍ਰਿਤਸਰ ਦੀ ਵਿਗੜ ਰਹੀ ਟਰੈਫਿਕ ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਤੋਂ ਬਾਅਦ ਹੁਣ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਦੇ ਨਿਸ਼ਾਨੇ ’ਤੇ ਨਸ਼ੇ ਦੇ ਸੌਦਾਗਰ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਨਸ਼ਿਆਂ ਵਿਰੁੱਧ ਕੀਤੇ ਗਏ ਯਤਨਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਹੁਣ ਨਵੀਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਤਹਿਤ ਨਸ਼ਿਆਂ ਨੂੰ ਜ਼ਮੀਨੀ ਪੱਧਰ ਤੋਂ ਫੜਨਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਉਲੀਕੀ ਯੋਜਨਾ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਨਸ਼ਿਆਂ ਨੂੰ ਘਰ-ਘਰ, ਗਲੀ-ਗਲੀ ਤੱਕ ਖ਼ਤਮ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਵਧੀਕ ਡਾਇਰੈਕਟਰ ਜਨਰਲ ਪੁਲਸ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਵਲੋਂ ਮੰਨਿਆ ਜਾ ਰਿਹਾ ਹੈ ਕਿ ਜੇਕਰ ਨਸ਼ਿਆਂ ਦੀ ਮੰਗ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਨਸ਼ਾ ਖਤਮ ਕਰਨ ਲਈ ਵੱਡਾ ਮੀਲ ਪੱਥਰ ਹਾਸਲ ਕੀਤਾ ਜਾ ਸਕਦਾ ਹੈ। ਨਸ਼ੇ ਦੀ ਮੰਗ ਖ਼ਤਮ ਕਰਨ ਦੇ ਦੋ ਤਰੀਕੇ ਹਨ, ਜਾਂ ਤਾਂ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਜਾਂ ਫਿਰ ਲੋਕਾਂ ਵਿਚ ਇਕ ਰੁਝਾਨ ਪੈਦਾ ਕੀਤਾ ਜਾਵੇ। ਸਮਾਜ ਦੇ ਸਭਿਅਕ ਵਰਗ ਨੂੰ ਅੱਗੇ ਆ ਕੇ ਨਸ਼ਾ ਵੇਚਣ ਵਾਲਿਆਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਦੇ ਸਾਹਮਣੇ ਨਸ਼ਿਆਂ ਦੀਆਂ ਬੁਰਾਈਆਂ ਉਜਾਗਰ ਕੀਤੀਆ ਜਾਣ ਤਾਂ ਜੋ ਲੋਕ ਖ਼ਾਸ ਕਰ ਕੇ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤਿੱਖੀ ਨਜ਼ਰ ਰੱਖਣ। ਇਸ ਸਬੰਧੀ ਅੰਮ੍ਰਿਤਸਰ ਸ਼ਹਿਰ ਦੇ ਪੁਲਸ ਕਮਿਸ਼ਨਰ ਤਿੰਨਾਂ ਪਾਸਿਆਂ ਤੋਂ ਨਸ਼ੇੜੀਆਂ ਨੂੰ ਘੇਰ ਰਹੇ ਹਨ। ਅੰਮ੍ਰਿਤਸਰ ਕਮਿਸ਼ਨਰੇਟ ਵੱਲੋਂ ਸ਼ਹਿਰ ਭਰ ਦੇ ਸਾਰੇ ਇੰਸਪੈਕਟਰਾਂ, ਡੀ. ਐੱਸ. ਪੀ. ਅਤੇ ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ
ਸ਼ਹਿਰੀ ਪੁਲਸ ਦਾ ਉਦੇਸ਼ ਹੈ ਨਸ਼ਿਆਂ ਨੂੰ ਹਰ ਘਰ ਤੱਕ ਪਹੁੰਚਣ ਤੋਂ ਰੋਕਣਾ
ਨਸ਼ੇ ਦੇ ਸੌਦਾਗਰ ਸ਼ਹਿਰੀ ਖੇਤਰਾਂ ਵਿਚ ਘਰ-ਘਰ ਪਹੁੰਚ ਜਾਂਦੇ ਹਨ, ਉਨ੍ਹਾਂ ਕੋਲ ਨਸ਼ਿਆਂ ਦੀ ਵੱਡੀ ਖੇਪ ਨਹੀਂ ਹੁੰਦੀ, ਕਿਉਂਕਿ ਇੱਥੇ ਨਸ਼ਾ ਸਮੱਗਲਰਾਂ ਕੋਲ ਛੋਟੇ-ਛੋਟੇ ਬੰਡਲਾਂ ਵਿਚ ਵੰਡਣ ਦਾ ਤਰੀਕਾ ਹੈ ਜੋ ਹਰ ਘਰ ਪਹੁੰਚ ਜਾਂਦਾ ਹੈ ਅਤੇ ਨਸ਼ਾ ਕਰਨ ਵਾਲੇ ਇਸ ਨੂੰ ਛੋਟੇ-ਛੋਟੇ ਬੰਡਲਾਂ ਵਿਚ ਲਪੇਟ ਕੇ ਅਗਲੀ ਵੰਡ ਕਰ ਦਿੰਦੇ ਹਨ। ਇਹ ਨਸ਼ੇ ਦੀਆਂ ਪੁੜੀਆਂ ਦੀ ਗਿਣਤੀ ਹਜ਼ਾਰਾਂ ਵਿਚ ਹੁੰਦੀ ਹੈ। ਇਨ੍ਹਾਂ ਨੂੰ ਫੜਨ ਲਈ ਪੁਲਸ ਨੂੰ ਵੱਖ-ਵੱਖ ਥਾਵਾਂ ’ਤੇ ਬਹੁਤ ਮਜ਼ਬੂਤ ਸੂਚਨਾ ਪ੍ਰਣਾਲੀ ਕਾਇਮ ਕਰਨੀ ਪੈਂਦੀ ਹੈ, ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਵੱਡੀ ਗਿਣਤੀ ਵਿਚ ਗੁਪਤ ਮੁਖਬਰ ਵੀ ਇਨ੍ਹਾਂ ਨੂੰ ਫੜਨ ਲਈ ਕਾਫ਼ੀ ਨਹੀਂ ਹੁੰਦੇ। ਫੋਰਸ ਦੇ ਨਾਲ-ਨਾਲ ਪੁਲਸ ਨੂੰ ਜਨ ਜਾਗਰੂਕਤਾ ਮੁਹਿੰਮ ਚਲਾਉਣੀ ਵੀ ਜ਼ਰੂਰੀ ਹੈ ਤਾਂ ਜੋ ਜਨਤਾ ਦਾ ਸਹਿਯੋਗ ਲਿਆ ਜਾ ਸਕੇ। ਇਸ ਲਈ ਆਮ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਵੀ ਜ਼ਰੂਰੀ ਹੈ, ਕਿਉਂਕਿ ਸ਼ਹਿਰ ਦੇ ਤੰਗ ਇਲਾਕਿਆਂ ਵਿਚ ਨਸ਼ੇ ਦੇ ਇਨ੍ਹਾਂ ਕੋਰੀਅਰਾਂ ਨੂੰ ਲੱਭਣਾ ਪੁਲਸ ਲਈ ਮੁਸ਼ਕਿਲ ਹੈ। ਬਾਰਡਰ ਰੇਂਜ ਬਲਾਂ ਕੋਲ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਅਤੇ ਸੀਮਤ ਗਿਣਤੀ ਵਿਚ ਲੋਕਾਂ ਦੀ ਪਹੁੰਚ ਹੈ। ਆਮ ਤੌਰ ’ਤੇ ਸੁਰੱਖਿਆ ਬਲਾਂ ਅਤੇ ਪੁਲਸ ਦੇ ਨਸ਼ੇ ਫੜਨ ਦੇ ਦੋ ਟੀਚੇ ਹੁੰਦੇ ਹਨ। ਪਹਿਲੇ ਨਿਸ਼ਾਨੇ ਵਿਚ ਉਹ ਖੇਤਰ ਸ਼ਾਮਲ ਹਨ, ਜੋ ਸਰਹੱਦ ਦੇ ਆਲੇ-ਦੁਆਲੇ ਹਨ। ਦੂਜੇ ਪਾਸੇ ਗੁਆਂਢੀ ਮੁਲਕ ਦੀ ਸਰਹੱਦ ਤੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਲਈ ਆਉਣ ਵਾਲੇ ਲੋਕ ਅਤੇ ਬਾਰਡਰ ਰੇਂਜ ਵਿੱਚ ਬੈਠੇ ਥੋਕ ਦੇ ਖ਼ਰੀਦਦਾਰ। ਵੇਚਣ ਅਤੇ ਖ਼ਰੀਦਣ ਦੀਆਂ ਵੱਡੀਆਂ ਕਹਾਣੀਆਂ ਦਾ ਅਰਥ ਹੈ ਵੱਡੀ ਮੱਛੀ। ਇਸ ਦੇ ਲਈ ਸਰਹੱਦ ’ਤੇ ਤਾਇਨਾਤ ਸੁਰੱਖਿਆ ਬਲ, ਅਰਧ ਸੈਨਿਕ ਬਲ, ਬਾਰਡਰ ਰੇਂਜ ਪੁਲਸ, ਐੱਸ. ਟੀ. ਐੱਫ. ਅਤੇ ਏਜੰਸੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਸੁਖਪਾਲ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਕੁਲ ਮਿਲਾ ਕੇ ਉਕਤ ਤਾਕਤਾਂ ਦਾ ਨਿਸ਼ਾਨਾ ਬਿਲਕੁਲ ਸਾਹਮਣੇ ਹੈ, ਕਿਉਂਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਖੁੱਲ੍ਹੇ ਇਲਾਕਿਆਂ ਵਿੱਚ ਲੁਕਣਾ ਵਧੇਰੇ ਮੁਸ਼ਕਲ ਹੈ ਅਤੇ ਫੜੇ ਜਾਣ ਦਾ ਖ਼ਤਰਾ ਵੀ ਵੱਧ ਹੈ। ਦੂਜੇ ਪੜਾਅ ਵਿੱਚ, ਹਵਾਈ ਸਰਹੱਦ ਤੋਂ ਆਉਣ ਵਾਲੇ ਡਰੋਨ ਵੀ ਇਸ ਖੇਤਰ ਵਿਚ ਆਪਣੀ ਖੇਪ ਛੱਡਦੇ ਹਨ। ਸੁਰੱਖਿਆ ਬਲਾਂ ਕੋਲ ਇਨ੍ਹਾਂ ਦਾ ਪਤਾ ਲਗਾਉਣ ਲਈ ਵੱਡੀ ਮਸ਼ੀਨਰੀ ਅਤੇ ਉਪਕਰਨ ਮੌਜੂਦ ਹਨ। ਉਨ੍ਹਾਂ ਕੋਲ ਟੀਚਾ ਅਤੇ ਸਮੱਗਲਰਾਂ ਦੀ ਗਿਣਤੀ ਵੀ ਸੀਮਿਤ ਹੈ ਅਤੇ ਉਨ੍ਹਾਂ ਦਾ ਕੰਮ ਬਾਹਰੋਂ ਆਉਣ ਵਾਲੀਆਂ ਖੇਪਾਂ ਨੂੰ ਫੜਨਾ ਅਤੇ ਹੋਰ ਪ੍ਰਾਪਤ ਕਰਨ ਵਾਲਿਆਂ ਨੂੰ ਡਿਟੇਕਟ ਕਰਨਾ ਹੈ।
ਇਹ ਵੀ ਪੜ੍ਹੋ : ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਬਾਰਡਰ ਰੇਂਜ ਦੇ ਸਮੱਗਲਰਾਂ ਨਾਲੋਂ ਵੱਧ ਖ਼ਤਰਨਾਕ ਹਨ ਸ਼ਹਿਰ ਦੇ ਨਸ਼ਾ ਸਮੱਗਲਰ
ਬਾਰਡਰ ਰੇਂਜ ਦੇ ਨਸ਼ੇ ਦੇ ਵੱਡੇ ਸਮੱਗਲਰਾਂ ਤੋਂ ਕਿੱਤੇ ਵੱਧ ਖ਼ਤਰਨਾਕ ਹਨ ਸ਼ਹਿਰ ਦੇ ਸਮੱਗਲਰ ਅਤੇ ਡਰੱਗ ਪੈਡਲਰ। ਬਾਰਡਰ ਰੇਂਜ ਦੇ ਆਲੇ-ਦੁਆਲੇ ਵੱਡੇ ਸਮੱਗਲਰ ਵਿਚੋਂ ਕੋਈ ਫੜਿਆ ਜਾਵੇ ਤਾਂ ਭਾਰੀ ਮਾਤਰਾ ਦੀ ਬਰਾਮਦ ਕੀਤੇ ਜਾਣ ਦੇ ਕਾਰਨ 10/15 ਸਾਲ ਤਾਂ ਅਸਾਨੀ ਨਾਲ ਜੇਲ੍ਹ ਵਿਚ ਰਹਿ ਆਵੇਗਾ। ਦੂਜੇ ਪਾਸੇ ਸ਼ਹਿਰ ਦੇ ਚਿੱਟੇ ਦੀਆਂ ‘ਪੁੜੀਆਂ-ਬਾਜ’ ਜੇਕਰ ਫੜੀਆਂ ਜਾਣ ਤਾਂ ਇਕ ਅੱਧੇ ਮਹੀਨੇ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੀਆਂ ਹਨ। ਸ਼ਹਿਰ ਦੇ ਚਿੱਟੇ ਦੇ ਵਿਕ੍ਰੇਤਾ ਜ਼ਿਆਦਾਤਰ ਖੁਦ ਵੀ ਨਸ਼ੇੜੀ ਹਨ ਅਤੇ ਪੁਲਸ ਦੇ ਖ਼ਤਰੇ ਦੇ ਬਾਵਜੂਦ ਵੀ ਸਾਹਮਣੇ ਤੋਂ ਨਿਕਲਣ ਦਾ ਰਿਸਕ ਲੈ ਜਾਂਦੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਅਜਿਹੇ ਲੋਕ ਹਨ ਜੋ ਅੱਧੇ ਤੋਂ ਵੱਧ ਨਸ਼ਾ ਪੀਂਦੇ ਹਨ ਅਤੇ ਅੱਧੇ ਤੋਂ ਵੱਧ ਵੇਚਦੇ ਹਨ। ਦੂਜੇ ਪਾਸੇ ਸਰਹੱਦੀ ਇਲਾਕਿਆਂ ਦੇ ਸਮੱਗਲਰ ਪੱਕੇ ਵਪਾਰੀ ਅਤੇ ਬਹੁਤ ਅਮੀਰ ਹਨ। ਆਪਣੇ ਪੈਸੇ ਦੇ ਜ਼ੋਰ ’ਤੇ ਉਹ ਕਈ ਮਹਿਕਮਿਆਂ ਦੀਆਂ ਕਾਲੀਆਂ ਭੇਡਾਂ ਅਤੇ ਬੱਕਰੀਆਂ ਨੂੰ ਆਪਣੇ ਪੰਜਿਆਂ ਵਿਚਕਾਰ ਫਸਾ ਲੈਂਦੇ ਹਨ। ਸਰਕਾਰ ਨੂੰ ਇਨ੍ਹਾਂ ਲਈ ਵੱਖਰੀ ਨੀਤੀ ਅਪਣਾਉਣ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8