ਪੰਜਾਬ ਵਿਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

Wednesday, Jul 10, 2024 - 05:52 PM (IST)

ਚੰਡੀਗੜ੍ਹ (ਪਾਲ) : ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਆਖਿਆ ਹੈ ਕਿ ਮਾਨਸੂਨ ਹੌਲੀ ਨਹੀਂ ਹੋਇਆ ਹੈ। ਸੱਤ ਦਿਨਾਂ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਰੁਕ-ਰੁਕ ਕੇ ਹਲਕਾ ਅਤੇ ਭਾਰੀ ਮੀਂਹ ਜਾਰੀ ਰਹੇਗਾ। ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਵਿਭਾਗ ਵੱਲੋਂ ਮਾਨਸੂਨ ਨੂੰ ਲੈ ਕੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਜੋ ਦੇਖਿਆ ਹੈ, ਉਸ ਮੁਤਾਬਕ ਮਾਨਸੂਨ ਚੰਗੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਤੇ ਆਪਣੀ ਆਮ ਸਥਿਤੀ ’ਚ ਹੈ। ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੀਂਹ ਦੀ ਮਾਤਰਾ ਆਮ ਵਾਂਗ ਹੈ, ਬਰਸਾਤ ਦਾ ਕੋਟਾ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਪਾਣੀ ਭਰਨ ਤੇ ਹੜ੍ਹ ਵਰਗੇ ਹਾਲਾਤ ਵੀ ਨਹੀਂ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ ਨੌਜਵਾਨ ਪੁੱਤ ਦੀ ਮੌਤ ਨੇ ਤੋੜ ਕੇ ਰੱਖ 'ਤਾ ਪਰਿਵਾਰ, ਪਿਤਾ ਬੋਲਿਆ ਅਜੇ ਪਰਸੋਂ ਹੀ ਹੋਈ ਸੀ ਗੱਲ

ਇਸ ਤੋਂ ਇਲਾਵਾ ਚੰਡੀਗੜ੍ਹ ਦੇ ਕੁਝ ਸੈਕਟਰਾਂ 46, 47, 48 ਤੇ 49 ’ਚ ਸ਼ਾਮ 5 ਵਜੇ ਦੇ ਕਰੀਬ ਚੰਗਾ ਮੀਂਹ ਦਰਜ ਕੀਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਬੱਦਲ ਛਾ ਰਹੇ ਹਨ ਪਰ ਜ਼ਿਆਦਾ ਵਰ੍ਹ ਨਹੀਂ ਰਹੇ। ਅਚਨਚੇਤ ਭਾਰੀ ਮੀਂਹ ਤੇ ਲਗਾਤਾਰ ਮੀਂਹ ਪੈਣਾ ਵੀ ਠੀਕ ਨਹੀਂ ਹੁੰਦਾ। ਪਿਛਲੇ ਸਾਲ 8, 9 ਅਤੇ 10 ਜੁਲਾਈ ਨੂੰ ਲਗਾਤਾਰ ਤਿੰਨ ਦਿਨ ਮੀਂਹ ਪੈਂਦਾ ਰਿਹਾ ਸੀ। ਰੁਕ-ਰੁਕ ਕੇ ਮੀਂਹ ਪੈਣ ਨਾਲ ਜ਼ਮੀਨ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਧਰਤੀ ਹੇਠਲੇ ਪਾਣੀ ਨੂੰ ਸਹੀ ਢੰਗ ਨਾਲ ਰੀਚਾਰਜ ਹੋਣ ਦਾ ਮੌਕਾ ਮਿਲਦਾ ਹੈ, ਜੋ ਲਗਾਤਾਰ ਮੀਂਹ ਦੌਰਾਨ ਸੰਭਵ ਨਹੀਂ ਹੁੰਦਾ। ਉਂਝ ਅਗਲੇ ਦਿਨਾਂ ਦੌਰਾਨ ਰੁਕ ਰੁਕ ਕੇ ਬਰਸਾਤ ਜਾਰੀ ਰਹੇਗੀ। 

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਪਾਈ ਵੋਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News