ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਨਵੀਆਂ ਉਡਾਣਾਂ ਹੋਈਆਂ ਸ਼ੁਰੂ
Friday, Dec 27, 2024 - 11:27 AM (IST)

ਅੰਮ੍ਰਿਤਸਰ (ਇੰਦਰਜੀਤ)- ਏਅਰ ਇੰਡੀਆ ਏਅਰਲਾਈਨਜ਼ ਵੱਲੋਂ ਅੱਜ 27 ਦਸੰਬਰ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 2 ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਨਵੀਆਂ ਉਡਾਣਾਂ ਅੰਮ੍ਰਿਤਸਰ ਨੂੰ ਬੈਂਗਲੁਰੂ ਅਤੇ ਬੈਂਕਾਕ ਨਾਲ ਜੋੜਨਗੀਆਂ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਯਾਤਰੀਆਂ ਨੂੰ ਵਧੇਰੇ ਸਹੂਲਤ ਮਿਲੇਗੀ ਅਤੇ ਖੇਤਰ ਦੀ ਸੰਪਰਕ ਵਧੇਗੀ। ਦੋਵੇਂ ਰੂਟ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਹਫ਼ਤੇ ਵਿਚ 4 ਵਾਰ ਚੱਲਣਗੇ। ਏਅਰਲਾਈਨ ਇਨ੍ਹਾਂ ਉਡਾਣਾਂ ਲਈ ਬੋਇੰਗ-737 ਮੈਕਸ-8 ਜਹਾਜ਼ ਨੂੰ ਵਯੋਮ ਵਿਚ ਉਤਾਰੇਗੀ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਵੇਖੋ ਸ਼ਡੀਊਲ
ਏਅਰਲਾਈਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਉਡਾਣ ਬੈਂਗਲੁਰੂ ਤੋਂ ਸਵੇਰੇ 5.55 ’ਤੇ ਰਵਾਨਾ ਹੋਵੇਗੀ ਅਤੇ ਸਵੇਰੇ 9.20 ’ਤੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਾਤ 11.30 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2.45 ਵਜੇ ਬੈਂਗਲੁਰੂ ਪਹੁੰਚੇਗੀ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਉਡਾਣ ਸਵੇਰੇ 10.40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5 ਵਜੇ ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ’ਤੇ ਪਹੁੰਚੇਗੀ। ਬੈਂਕਾਕ ਤੋਂ ਵਾਪਸੀ ਦੀ ਉਡਾਣ ਸ਼ਾਮ 6 ਵਜੇ ਰਵਾਨਾ ਹੋਵੇਗੀ ਅਤੇ ਰਾਤ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਦੋਵੇਂ ਰੂਟ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਹਫ਼ਤੇ ਵਿਚ 4 ਵਾਰ ਚੱਲਣਗੇ। ਏਅਰਲਾਈਨ ਇਨ੍ਹਾਂ ਉਡਾਣਾਂ ਲਈ ਬੋਇੰਗ-737 ਮੈਕਸ-8 ਜਹਾਜ਼ ਨੂੰ ਵਯੋਮ ਵਿਚ ਉਤਾਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8