ਫੂਲਕਾ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ, ਦਵਾਈਆਂ ਦਾ ਲਗਾਇਆ ਜਾਵੇ ਲੰਗਰ

12/30/2019 5:34:17 PM

ਨਵੀਂ ਦਿੱਲੀ/ਜਲੰਧਰ (ਕਮਲ) : ਪੰਜਾਬ ਵਿਚ ਸਰਕਾਰੀ ਸਿਹਤ ਸਿਸਟਮ ਪੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਸਾਬਕਾ ਐਮ.ਐਲ.ਏ. ਅਤੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦਾ ਕਹਿਣਾ ਹੈ ਕਿ 75 ਫੀਸਦੀ ਪਿੰਡਾਂ ਵਿਚ ਤਾਂ ਡਿਸਪੈਂਸਰੀ ਹੀ ਨਹੀਂ ਹੈ। ਜਿਹੜੇ 25 ਫੀਸਦੀ ਪਿੰਡਾਂ ਵਿਚ ਡਿਸਪੈਂਸਰੀਆਂ ਹਨ, ਉਨ੍ਹਾਂ ਵਿਚ ਜਾਂ ਤਾਂ ਡਾਕਟਰ ਨਹੀਂ ਹਨ ਜਾਂ ਫਿਰ ਦਵਾਈਆਂ ਨਹੀਂ ਹਨ, ਜਿਸ ਨੂੰ ਦੇਖਦੇ ਹੋਏ ਕਿ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਾਲ 2020 ਵਿਚ ਪੰਜਾਬ ਦੇ ਹਰ ਪਿੰਡ ਵਿਚ ਦਵਾਈਆਂ ਦਾ ਲੰਗਰ ਸ਼ੁਰੂ ਕੀਤਾ ਜਾਵੇ। ਫੂਲਕਾ ਦਾ ਕਹਿਣਾ ਹੈ ਕਿ ਜਥੇਦਾਰ ਸੰਗਤ ਨੂੰ ਅਪੀਲ ਕਰਨ ਕਿ ਉਹ ਆਪਣੇ ਪਿੰਡਾਂ ਦੇ ਕਿਸੇ ਵੀ ਗੁਰਦੁਆਰੇ ਵਿਚ ਜਾ ਕੇ ਹਫਤੇ ਵਿਚ ਇਕ ਵਾਰੀ ਦਵਾਈਆਂ ਦਾ ਲੰਗਰ ਲਗਾਉਣ। ਨਾਲ ਡਾਕਟਰਾਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਉਹ ਆਪਣੇ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ਵਿਚ ਜਾ ਕੇ ਹਫਤੇ ਵਿਚ ਇਕ ਵਾਰੀ ਆਪਣੀਆਂ ਸੇਵਾਵਾਂ ਜ਼ਰੂਰ ਦੇਣ। ਫੂਲਕਾ ਨੇ ਕਿਹਾ ਕਿ ਇਸ 'ਤੇ ਵਿਚਾਰ ਕਰਨ ਲਈ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਣਗੇ।

ਪਿਛਲੇ ਢਾਈ ਸਾਲਾਂ ਤੋਂ ਫੂਲਕਾ ਚਲਾ ਰਹੇ ਹਨ ਫ੍ਰੀ ਡਿਸਪੈਂਸਰੀ
ਫੂਲਕਾ ਨੇ ਕਿਹਾ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਪਿੰਡ ਦਾਖਾ ਵਿਖੇ ਫ੍ਰੀ ਡਿਸਪੈਂਸਰੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਬਲੱਡ ਪ੍ਰੇਸ਼ਰ, ਸ਼ੁਗਰ ਅਤੇ ਵਿਟਾਮਿਨ ਡੀ ਦੀ ਘਾਟ ਦੇ ਮਰੀਜ਼ਾ ਦੀ ਹੈ। ਫੂਲਕਾ ਨੇ ਕਿਹਾ ਕਿ ਜਿਨ੍ਹਾਂ ਪਿੰਡਾ ਵਿਚ ਸਰਕਾਰੀ ਡਿਸਪੈਂਸਰੀਆਂ ਹਨ ਮਰੀਜ਼ ਉੱਥੇ ਨਹੀਂ ਜਾਂਦੇ ਸਗੋਂ ਫੂਲਕਾ ਉਨ੍ਹਾਂ ਵੱਲੋਂ ਚਲਾਈ ਗਈ ਮੋਬਾਈਲ ਡਿਸਪੈਂਸਰੀ ਵਿਚ ਆਉਂਦੇ ਹਨ, ਕਿਉਂਕਿ ਇਨਾਂ ਮਰੀਜ਼ਾਂ ਦਾ ਕਹਿਣਾ ਹੈ ਕਿ ਇੱਥੋਂ ਦਵਾਈਆਂ ਵੀ ਫ੍ਰੀ ਮਿਲਦੀਆਂ ਹਨ ਤੇ ਡਾਕਟਰ ਵੀ ਵਧੀਆ ਹਨ ਪਰ ਸਰਕਾਰੀ ਡਿਸਪੈਂਸਰੀ ਵਿਚ ਜਾਂ ਤਾਂ ਡਾਕਟਰ ਨਹੀਂ ਹਨ, ਜੇਕਰ ਡਾਕਟਰ ਹਨ ਤਾਂ ਉਥੇ ਦਵਾਈਆਂ ਨਹੀਂ ਮਿਲਦੀਆਂ ਹਨ। ਉਹ ਪਰਚੀ ਲਿਖ ਕੇ ਦਿੰਦੇ ਹਨ ਤੇ ਬਾਹਰੋਂ ਦਵਾਈਆਂ ਬਹੁਤ ਮਹਿੰਗੀਆਂ ਮਿਲਦੀਆਂ ਹਨ। ਇਹ ਮੋਬਾਈਲ ਡਿਸਪੈਂਸਰੀ 20 ਪਿੰਡਾਂ ਵਿਚ ਜਾਂਦੀ ਹੈ ਤੇ ਹਰ ਹਫਤੇ ਪਿੰਡਾਂ ਦਾ ਚੱਕਰ ਲਾਉਂਦੀ ਹੈ। ਇਸ ਮੋਬਾਈਲ ਡਿਸਪੈਂਸਰੀ ਵਿਚ 2 ਐਮ.ਬੀ.ਬੀ.ਐਸ. ਡਾਕਟਰ ਹਨ, ਸਟਾਫ ਨਰਸ ਹੈ ਤੇ ਲੈਬੋਰੇਟਰੀ ਟੈਸਟ ਲਈ ਇਕ ਲੈਬ ਟੈਕਨੀਸ਼ੀਅਨ ਵੀ ਹੈ, ਤੇ ਨਾਲ ਹੀ ਨਸ਼ੇ ਛੁਡਾਉਣ ਲਈ ਕਾਉਂਸਲਰ ਵੀ ਇਸੇ ਡਿਸਪੈਂਸਰੀ ਵਿਚ ਮੌਜੂਦ ਹੈ। ਇਹ ਇਕ (Low Cost Module) ਹੈ। ਇਹ ਜਦੋਂ ਪਿੰਡ ਵਿਚ ਜਾਂਦੇ ਹਨ ਤਾਂ ਉੱਥੇ ਗੁਰਦੁਆਰੇ ਦੇ ਇਕ ਕਮਰੇ ਵਿਚ ਬੈਠਦੇ ਹਨ, ਜਿਸ ਦਿਨ ਇਹ ਮੋਬਾਈਲ ਡਿਸਪੈਂਸਰੀ ਦੀ ਟੀਮ ਪਿੰਡ ਵਿਚ ਜਾਂਦੀ ਹੈ ਤਾਂ ਗੁਰਦੁਆਰੇ ਦੇ ਕਮਰੇ ਨੂੰ ਕਲੀਨਿਕ ਵਿਚ ਤਬਦੀਲ ਕੀਤਾ ਜਾਂਦਾ ਹੈ ਤੇ ਜਦੋਂ ਇਹ ਟੀਮ ਉੱਥੋਂ ਚਲੀ ਜਾਂਦੀ ਹੈ ਤਾਂ ਉਸੇ ਕਮਰੇ ਨੂੰ ਮੁੜ ਗੁਰਦੁਆਰੇ ਦੀ ਵਰਤੋਂ ਵਿਚ ਲੈ ਲਿਆ ਜਾਂਦਾ ਹੈ। ਇਸ ਤਰਾਂ ਇਸ ਕਲੀਨਿਕ ਦਾ ਦਵਾਈਆਂ ਤੇ ਸਟਾਫ ਦੀ ਤਨਖਾਹ ਤੋਂ ਇਲਾਵਾ ਉਪਰਲਾ ਕੋਈ ਵੀ ਖਰਚਾ ਨਹੀਂ ਹੁੰਦਾ ਹੈ।

ਸਰਦਾਰ ਫੂਲਕਾ ਨੇ ਕਿਹਾ ਕਿ ਉਹ ਦੋ ਵਾਰ ਵਿਧਾਨਸਭਾ ਵਿਚ ਇਸ (Module) ਬਾਰੇ ਗੱਲ ਕਰ ਚੁੱਕੇ ਹਨ ਅਤੇ ਸਿਹਤ ਮੰਤਰੀ ਨੇ ਵੀ ਇਸ ਦੀ ਬਹੁਤ ਸ਼ਲਾਘਾ ਕੀਤੀ ਸੀ ਪਰ ਉਸ ਮਗਰੋਂ ਸਰਕਾਰ ਨੇ ਇਸ ਨੂੰ ਅੱਗੇ ਬਿਲਕੁਲ ਨਹੀਂ ਵਧਾਇਆ, ਜਿਸ ਕਾਰਨ ਫੂਲਕਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪਹੁੰਚ ਕਰ ਰਹੇ ਹਨ।


cherry

Content Editor

Related News