ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ

10/03/2020 9:23:53 AM

ਅੰਮ੍ਰਿਤਸਰ/ਨਵੀਂ ਦਿੱਲੀ : 2 ਅਕਤੂਬਰ ਦੀ ਵਿਦਾਈ ਦੇ ਨਾਲ ਹੀ ਉੱਤਰ ਭਾਰਤ 'ਚ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਾਰ ਸਰਦੀਆਂ 'ਚ ਕੜਾਕੇ ਦੀ ਠੰਡ ਪਵੇਗੀ ਤੇ ਸਰਦੀ ਦਾ ਮੌਸਮ ਲੰਬਾ ਵੀ ਹੋਵੇਗਾ। ਸਕਾਈਮੇਟ ਵੈਦਰ ਸਰਵਿਸ ਨਾਲ ਜੁੜੇ ਵਿਗਿਆਨੀਆਂ ਨੇ ਦੱਸਿਆ ਕਿ ਸਮੇਂ 'ਲਾ ਨੀਨਾ' ਦੇ ਹਾਲਾਤ ਬਣ ਰਹੇ ਹਨ ਜਿਸ ਨਾਲ ਸਰਦੀ ਦਾ ਮੌਸਮ ਲੰਬਾ ਹੋ ਸਕਦਾ ਹੈ, ਨਾਲ ਹੀ ਠੰਡ ਵੀ ਕੜਾਕੇ ਦੀ ਪੈ ਸਕਦੀ ਹੈ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ

ਉੱਤਰੀ ਪਹਾੜੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ ਪ੍ਰਦੇਸ਼ ਤੋਂ ਮਾਨਸੂਨ ਪਰਤ ਚੁੱਕਿਆ ਹੈ। ਪਿਛਲੇ ਸਾਲ ਦਿੱਲੀ ਤੇ ਉਸ ਦੇ ਨੇੜਿਓ ਮਾਨਸੂਨ ਦੀ ਵਿਦਾਈ 10 ਅਕਤੂਬਰ ਨੂੰ ਹੋਈ ਸੀ ਪਰ ਇਸ ਵਾਰ ਬਹੁਤ ਪਹਿਲਾਂ ਹੋ ਗਈ। ਅਜਿਹੇ 'ਚ ਠੰਡ ਦੇ ਮੌਸਮ ਦੀ ਸ਼ੁਰੂਆਤ ਵੀ ਪਹਿਲਾਂ ਹੋਣਾ ਤੈਅ ਹੈ। ਹਵਾ 'ਚ ਘੱਟਦੀ ਨਮੀ, ਸੁੱਕੀ ਤੇਜ਼ ਹਵਾ ਤੇ ਸਾਫ਼ ਹੁੰਦੇ ਆਸਮਾਨ ਨਾਲ ਠੰਡ ਦੀ ਆਹਟ ਸ਼ੁਰੂ ਹੋ ਗਈ ਹੈ ਅਤੇ 15 ਅਕਤੂਬਰ ਤੋਂ ਦਿਨ ਦੇ ਤਾਪਮਾਨ 'ਚ ਵੀ ਕਮੀ ਆਉਣ ਲੱਗੇਗੀ। 

ਇਹ ਵੀ ਪੜ੍ਹੋ : ਛਬੀਲ ਦੇ ਗਲਾਸ ਨੂੰ ਹੱਥ ਲਾਉਣਾ ਇਸ ਜਨਾਨੀ ਨੂੰ ਪਿਆ ਮਹਿੰਗਾ, ਲੋਕਾਂ ਨੇ ਦਿੱਤੀ ਭਿਆਨਕ ਸਜ਼ਾ


Baljeet Kaur

Content Editor

Related News