ਖਾਲੀ ਪਲਾਟ ’ਚ ਮਿਲੀ ਨਵ-ਜਨਮੀ ਬੱਚੀ

07/17/2018 3:22:26 AM

ਲੁਧਿਆਣਾ(ਤਰੁਣ)-ਅੱਜ ਵੀ ਕਈ ਅੌਰਤਾਂ ਅਜਿਹੀਆਂ ਹਨ, ਜੋ ਲਡ਼ਕੇ ਦੀ ਚਾਹਤ ਵਿਚ ਬੇਟੀਆਂ ਦਾ ਕਤਲ ਕਰ ਕੇ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ’ਤੇ ਉਤਾਰੂ ਹਨ। ਅਜਿਹੀ ਹੀ ਇਕ ਘਟਨਾ ਸੁੰਦਰ ਨਗਰ ਇਲਾਕੇ ਨੇਡ਼ੇ ਦੀ ਹੈ, ਜਿਥੇ ਇਕ ਕਲਯੁਗੀ ਮਾਂ ਨੇ ਆਪਣੀ ਨਵ-ਜਨਮੀ ਬੱਚੀ ਨੂੰ ਰਾਮ ਭਰੋਸੇ ਖਾਲੀ ਪਲਾਟ ਵਿਚ ਛੱਡ ਦਿੱਤਾ। ਕੁੱਤੇ ਜਾਂ ਜਾਨਵਰ ਬੱਚੀ ਨੂੰ ਆਪਣਾ ਸ਼ਿਕਾਰ ਬਣਾਉਂਦੇ, ਉਸ ਤੋਂ ਪਹਿਲਾਂ ਇਕ ਭਲੇ ਪੁਰਸ਼ ਦੀ ਨਜ਼ਰ ਬੱਚੀ ’ਤੇ ਪਈ ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਦੇ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਕੂਡ਼ੇ ਵਿਚ ਪਈ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਨਾਮਕ ਇਕ ਵਿਅਕਤੀ ਸੁੰਦਰ ਨਗਰ ਇਲਾਕੇ ਦੀ ਇਕ ਫੈਕਟਰੀ ਵਿਚ ਨੌਕਰੀ ਕਰਦਾ ਹੈ। ਦੁਪਹਿਰ ਨੂੰ ਉਹ ਖਾਣਾ ਖਾਣ ਲਈ ਘਰ ਵੱਲ ਜਾ ਰਿਹਾ  ਸੀ ਤਾਂ ਰਸਤੇ ਵਿਚ ਪਿਸ਼ਾਬ ਕਰਨ ਲਈ ਉਸ ਨੇ ਸਾਈਕਲ ਰੋਕਿਆ ਤੇ ਖਾਲੀ ਪਲਾਟ ਵਿਚ ਚਲਾ ਗਿਆ, ਜਿਥੇ ਕੂਡ਼ੇ ਦੇ ਢੇਰ ਦਰਮਿਆਨ ਇਕ ਤੌਲੀਆ ਹਿਲਦਾ ਦੇਖ ਕੇ ਉਹ ਘਬਰਾ ਗਿਆ। ਧਿਆਨ ਨਾਲ ਦੇਖਣ ’ਤੇ ਉਸ ਦੇ ਹੋਸ਼ ਉਡ ਗਏ। ਉਸ ਨੇ ਤੁਰੰਤ ਬੱਚੀ ਨੂੰ ਚੁੱਕਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਬੱਚੀ ਨੂੰ ਸਿਵਲ ਹਸਪਤਾਲ ਲਿਆਂਦਾ। ਡਾਕਟਰਾਂ ਅਨੁਸਾਰ ਬੱਚੀ ਦੇ ਜਨਮ ਨੂੰ ਸਿਰਫ 40 ਤੋਂ 50 ਘੰਟੇ ਹੋਏ ਹਨ। ਬੱਚੀ ਦੀ ਹਾਲਤ ਵਿਚ ਸੁਧਾਰ ਹੈ। ®ਪੁਲਸ ਇਲਾਕੇ ਵਿਚ ਕਈ ਕੰਪਲੈਕਸਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ  ਦੀ ਛਾਣਬੀਣ ਕਰ ਰਹੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣ ਵਾਲਾ ਕੌਣ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਕ੍ਰਿਸ਼ਨ ਨੇ ਪ੍ਰਗਟਾਈ ਬੱਚੀ ਨੂੰ ਰੱਖਣ ਦੀ ਇੱਛਾ
ਸਾਈਕਲ ’ਤੇ ਘਰ ਵੱਲ ਜਾ ਰਹੇ ਕ੍ਰਿਸ਼ਨ ਕੁਮਾਰ ਦੀ ਨਜ਼ਰ ਸਹੀ ਸਮੇਂ ’ਤੇ ਨਵ-ਜਨਮੀ ਬੱਚੀ ’ਤੇ ਪਈ, ਜਿਸ ਕਾਰਨ ਬੱਚੀ ਨਾਲ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਹੋਣ ਤੋਂ ਬਚ ਗਈ। ਕ੍ਰਿਸ਼ਨ ਖੁਦ  ਵਿਅਾਹਿਅਾ  ਹੋਇਅਾ ਹੈ ਤੇ ਉਸ ਦੇ ਬੱਚੇ ਵੀ ਹਨ ਪਰ ਬੱਚੀ ਨੂੰ ਇਸ ਤਰ੍ਹਾਂ ਕੂਡ਼ੇ ਦੇ ਢੇਰ ਵਿਚ ਪਿਆ ਦੇਖ ਕੇ ਉਸ ਦਾ ਦਿਲ ਪਸੀਜ ਗਿਆ ਅਤੇ ਉਸ ਨੇ ਪੁਲਸ ਸਾਹਮਣੇ ਬੱਚੀ ਨੂੰ ਰੱਖਣ ਦੀ ਇੱਛਾ ਜ਼ਾਹਿਰ ਕੀਤੀ।


Related News