ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

02/06/2024 6:49:01 PM

ਜਲੰਧਰ/ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਟਾਂਡਾ ਇਲਾਕੇ ਵਿਚ ਵੀ ਕੁਝ ਦਿਨ ਬਾਰਿਸ਼ ਦੇ ਦੌਰ ਤੋਂ ਬਾਅਦ ਠੰਡ ਤੇ ਗਹਿਰੀ ਧੁੰਦ ਨੇ ਇਕ ਵਾਰ ਫਿਰ ਤੋਂ ਵਾਪਸੀ ਕੀਤੀ ਹੈ ਪ੍ਰੰਤੂ ਦੁਪਹਿਰ ਸਮੇਂ ਖਿੜੀ ਹੋਈ ਤਿੱਖੀ ਧੁੱਪ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਪੰਜਾਬ ਦੇ ਕੁਝ ਹਿੱਸਿਆਂ ਤੋਂ ਇਲਾਵਾ ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਕਾਰਨ ਰਾਤ ਅਤੇ ਸਵੇਰ ਸਮੇਂ ਕਰਾਕੇ ਦੀ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ ਜਦਕਿ ਦੁਪਹਿਰ ਸਮੇਂ ਲਗਾਤਾਰ ਨਿਕਲ ਰਹੀ ਧੁੱਪ ਨੇ ਤਾਪਮਾਨ ਵਿਚ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਾਰੀਆਂ ਰਜਿਸਟਰੀਆਂ ’ਤੇ ਐੱਨ. ਓ. ਸੀ. ਵਾਲੀ ਸ਼ਰਤ ਖ਼ਤਮ

ਉਂਝ ਦੇਖਿਆ ਜਾਵੇ ਤਾਂ ਬਸੰਤ ਪੰਚਮੀ ਦੇ ਨੇੜੇ ਠੰਡ ਹੌਲੀ-ਹੌਲੀ ਘੱਟਣੀ ਸ਼ੁਰੂ ਹੋ ਜਾਂਦੀ ਹੈ ਪ੍ਰੰਤੂ ਮੌਸਮ ਵਿਭਾਗ ਅਨੁਸਾਰ ਬਾਰਿਸ਼ ਅਤੇ ਬਰਫਬਾਰੀ ਕਾਰਨ ਠੰਡ ਦਾ ਅਸਰ ਅਜੇ ਕੁਝ ਦਿਨਾਂ ਤੱਕ ਹੋਰ ਰਹੇਗਾ। ਦਿਨ ਸਮੇਂ ਖਿੜੀ ਹੋਈ ਧੁੱਪ ਕਾਰਨ ਸਵੇਰ ਸ਼ਾਮ ਸੰਘਣੀ ਧੁੰਦ ਦਾ ਦੌਰ ਅਜੇ ਕੁਝ ਦਿਨ ਤਕ ਜਾਰੀ ਰਹੇਗਾ। ਉਧਰ ਦੂਜੇ ਪਾਸੇ ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਡ ਕੋਹਰਾ ਅਤੇ ਬਾਰਿਸ਼ ਤੋਂ ਬਾਅਦ ਹੁਣ ਹਾੜੀ ਦੀ ਪ੍ਰਮੁੱਖ ਫਸਲ ਕਣਕ ਨੂੰ ਧੁੱਪ ਦੀ ਲੋੜ ਹੈ ਅਤੇ ਧੁੱਪ ਕਰਕੇ ਹੀ ਫਸਲ ਦੇ ਝਾੜ ’ਤੇ ਵੀ ਚੰਗਾ ਅਸਰ ਪਵੇਗਾ। ਪਿਛਲੇ ਕੁਝ ਦਿਨਾਂ ਵਿਚ ਹੋਈ ਬਾਰਿਸ਼ ਕਾਰਨ ਹੁਣ ਕਿਸਾਨਾਂ ਦੀ ਫਸਲਾਂ ਨੂੰ ਪਾਣੀ ਲਾਉਣ ਦੀ ਚਿੰਤਾ ਮੁਕ ਗਈ ਹੈ ਤੇ ਬਾਰਿਸ਼ ਕਾਰਨ ਵਾਤਾਵਰਣ ’ਤੇ ਵੀ ਚੰਗਾ ਅਸਰ ਪਿਆ ਹੈ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਨਾਲ-ਨਾਲ ਟਾਂਡਾ ਇਲਾਕੇ ਵਿਚ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਪੜ੍ਹੇ ਭਾਜਪਾ ਦੇ ਕਸੀਦੇ, ਵਿਰੋਧ ਕਰ ਰਹੇ ਕਾਂਗਰਸੀਆਂ ਨੂੰ ਦੋ ਟੁੱਕ ’ਚ ਜਵਾਬ, ਆਖੀਆਂ ਵੱਡੀਆਂ ਗੱਲਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News