ਹੁਣ ਡਾਕਘਰ ਤੋਂ ਬਣਨਗੇ ਨਵੇਂ ਆਧਾਰ ਕਾਰਡ, ਪੁਰਾਣੇ ਹੋ ਸਕਣਗੇ ਅਪਡੇਟ

Thursday, Aug 03, 2017 - 07:07 PM (IST)

ਹੁਣ ਡਾਕਘਰ ਤੋਂ ਬਣਨਗੇ ਨਵੇਂ ਆਧਾਰ ਕਾਰਡ, ਪੁਰਾਣੇ ਹੋ ਸਕਣਗੇ ਅਪਡੇਟ

ਜਲੰਧਰ(ਪੁਨੀਤ)— ਮੁੱਖ ਡਾਕਘਰ 'ਚ ਹੁਣ ਨਵੇਂ ਆਧਾਰ ਕਾਰਡ ਬਣਵਾਏ ਜਾ ਸਕਦੇ ਹਨ, ਜਿਸ ਦੇ ਲਈ ਡਾਕ ਵਿਭਾਗ ਨੇ ਡਾਕ ਅਪਡੇਸ਼ਨ ਸੇਵਾ ਦੀ ਵੀਰਵਾਰ ਤੋਂ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਦਾ ਸ਼ੁੱਭ ਆਰੰਭ ਇਥੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਆਫ ਪੋਸਟ (ਐੱਸ. ਐੱਸ. ਪੀ) ਮੁਹੰਮਦ ਹਨੀਫ ਅਤੇ ਅਸਿਸਟੈਂਡ ਆਫ ਪੋਸਟ ਕੈਲਾਸ਼ ਸ਼ਰਮਾ ਨੇ ਦੱਸਿਆ ਕਿ ਹਨੀਫ ਅਤੇ ਅਸਿਸਟੈਂਡ ਆਫ ਪੋਸਟ ਕੈਲਾਸ਼ ਸ਼ਰਮਾ ਨੇ ਕਿਹਾ ਕਿ ਉਪਭੋਗਤਾ ਸਿਰਫ 20 ਰੁਪਏ ਅਦਾ ਕਰਕੇ ਪ੍ਰਿੰਟਿੰਗ ਕਰਵਾ ਸਕਣਗੇ ਜਦਕਿ 10 ਰੁਪਏ 'ਚ ਬਲੈਕ ਐਂਡ ਵਾਈਟ ਪ੍ਰਿੰਟ ਨਿਕਲੇਗਾ। ਆਧਾਰ ਅਪਡੇਸ਼ਨ ਸੇਵਾ ਨਾਲ ਉਪਭੋਗਤਾ 25 ਰੁਪਏ ਅਦਾ ਕਰਕੇ ਆਪਣੇ ਆਧਾਰ ਕਾਰਡ 'ਚ ਜਨਮ ਤਰੀਕ, ਘਰ ਦਾ ਪਤਾ, ਮੋਬਾਈਲ ਨੰਬਰ, ਈ-ਮੇਲ ਆਦਿ ਅਪਡੇਟ ਕਰਵਾ ਸਕਣਗੇ। ਡੀ. ਸੀ. ਵਰਿੰਦਰ ਕੁਮਾਰ ਨੇ ਦੱਸਿਆ ਕਿ ਆਧਾਰ ਅਪਡੇਸ਼ਨ ਸੇਵਾ ਜਲਦੀ ਹੀ 50 ਦੇ ਕਰੀਬ ਡਾਕਘਰਾਂ 'ਚ ਮਿਲਣ ਲੱਗੇਗੀ, ਜਿਸ ਨਾਲ ਉਪਭੋਗਤਾ ਨੇੜੇ ਦੇ ਡਾਕਘਰ 'ਚ ਸਹੂਲਤਾਂ ਲੈ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਸੰਗਰੂਰ 'ਚ ਇਹ ਸੇਵਾ ਸ਼ੁਰੂ ਕੀਤੀ ਗਈ, ਜਦਕਿ ਜਲੰਧਰ ਪੰਜਾਬ ਦਾ ਦੂਜਾ ਸ਼ਹਿਰ ਹੈ, ਜਿੱਥੇ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਸੁਵਿਧਾ ਸੇਵਾ ਕੇਂਦਰਾਂ 'ਚ ਪਹਿਲਾਂ ਤੋਂ ਉਪਲੱਬਧ ਹੈ।


Related News