'ਨੇਤਾ ਜੀ ਸਤਿ ਸ੍ਰੀ ਅਕਾਲ' ਪ੍ਰੋਗਰਾਮ ’ਚ ਸੁਣੋ ਭਗਵੰਤ ਮਾਨ ਦੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਕਿੱਸੇ (ਵੀਡੀਓ)

Friday, Nov 05, 2021 - 02:42 PM (IST)

ਸੰਗਰੂਰ (ਬਿਊਰੋ) : 'ਜਗਬਾਣੀ' ਦੇ ਬਹੁ- ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਦੀ ਮੁੜ ਸ਼ੁਰੂਆਤ ਹੋ ਚੁੱਕੀ ਹੈ। ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਪਹੁੰਚ ਕੇ ਉਨ੍ਹਾਂ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ‘ਤੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਵੀ ਇਸ ਮੌਕੇ ਹਾਜ਼ਰ ਹਨ, ਉਨ੍ਹਾਂ ਨੇ ਭਗਵੰਤ ਮਾਨ ਦੇ ਬਚਪਨ ਦੀਆਂ ਕਈ ਖ਼ਾਸ ਗੱਲਾਂ, ਕਈ ਪੁਰਾਣੀਆਂ ਯਾਦਾਂ, ਪੜ੍ਹਾਈ, ਖੇਡਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਰਾਰਤਾਂ ਬਾਰੇ ਦੱਸਿਆ। ਭਗਵੰਤ ਮਾਨ ਅਤੇ ਉਨ੍ਹਾਂ ਦੀ ਮਾਂ, ਦੋਵਾਂ ਵੱਲੋਂ ਪੁਰਾਣੇ ਸਮੇਂ ’ਚ ਵਿਆਹਾਂ ਦੇ ਮੌਕੇ ਗਾਏ ਜਾਣ ਵਾਲੇ ਗੀਤਾਂ ’ਚੋਂ ਇਕ ਗੀਤ ਵੀ ਸੁਣਾਇਆ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਪ੍ਰੋਗਰਾਮ ’ਚ ਭਗਵੰਤ ਮਾਨ ਨੇ ਆਪਣੇ ਘਰ ਦੀ ਹਵੇਲੀ ਵਿਖਾਉਂਦੇ ਹੋਏ ਆਪਣੇ ਬਚਪਨ ਦੇ ਕਮਰੇ ਦਾ ਵੀ ਜ਼ਿਕਰ ਕੀਤਾ, ਜਿਸ ’ਚ ਬੈਠ ਕੇ ਉਹ ਪੜ੍ਹਦੇ ਹੁੰਦੇ ਸੀ। ਸੰਗੀਤ ਦਾ ਰਿਆਜ਼ ਕਰਦੇ ਸਨ। ਮਾਨ ਦੀ ਮਾਤਾ ਜੀ ਨੇ ਦੱਸਿਆ ਕਿ ਮਾਨ ਨੂੰ ਸਕੂਲ ਮਾਸਟਰ ਜੀ ਉਨ੍ਹਾਂ ਨਹੀਂ ਸੀ ਕੁੱਟਦੇ, ਜਿਨ੍ਹਾਂ ਉਹ ਉਸ ਨੂੰ ਕੁੱਟ ਦਿੰਦੇ ਸਨ। ਮਾਨ ਮੈਚ ਖੇਡਣ ਦੇ ਲਈ ਕੱਪੜੇ ਧੌਣ ਵਾਲੀ ਥਾਪੀ ਲੈ ਕੇ ਦੌੜ ਜਾਂਦੇ ਸਨ, ਜਿਸ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। 

ਪੜ੍ਹੋ ਇਹ ਵੀ ਖ਼ਬਰ ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)

ਭਗਵੰਤ ਮਾਨ ਨੇ ਦੱਸਿਆ ਕਿ ਉਹ ਆਪਣੀ ਕਲਾਸ ਦੇ ਮਨੀਟਰ ਸਨ ਅਤੇ ਹੁਣ ਉਹ ਪਾਰਟੀ ਦੇ ਮਨੀਟਰ ਹਨ। ਮਾਨ ਸ਼ਹਿਰ ਵਾਲੇ ਘਰ ’ਚ ਰਹਿੰਦੇ ਹਨ, ਜੋ ਉਨ੍ਹਾਂ ਨੇ ਕਿਰਾਏ ’ਤੇ ਲਿਆ ਹੈ। ਮਾਤਾ ਜੀ ਨੂੰ ਸ਼ਹਿਰ ਨਹੀਂ ਸਗੋਂ ਪਿੰਡ ’ਚ ਰਹਿਣਾ ਚੰਗਾ ਲੱਗਦਾ ਹੈ। ਮਾਤਾ ਜੀ ਨੇ ਮੇਰੇ ਗਾਣਿਆਂ ਦੀਆਂ ਸਾਰੀਆਂ ਕੈਸਟਾਂ ਅਤੇ ਸੀਡੀਆਂ ਅੱਜ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਰੇਡਿਓ ਬਹੁਤ ਪੰਸਦ ਸੀ। ਮਾਨ ਦੀ ਮਾਤਾ ਜੀ ਨੇ ਕਿਹਾ ਕਿ ਉਹ ਖੇਤਾਂ ਦਾ ਸਾਰਾ ਕੰਮ ਆਪ ਕਰਦਾ ਸੀ। ਹੁਣ ਕੰਮ ਠੇਕੇ ’ਤੇ ਦਿੱਤਾ ਹੋਇਆ ਹੈ। 

ਪੜ੍ਹੋ ਇਹ ਵੀ ਖ਼ਬਰ ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਤੋਂ ਚੋਰੀ ਗਾਣੇ ਗਾਉਂਦੇ ਸਨ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਨੂੰ ਪੰਸਦ ਨਹੀਂ ਸੀ ਕਿ ਉਹ ਗਾਣੇ ਗਾਏ। ਉਨ੍ਹਾਂ ਦੀ ਪਹਿਲੀ ਟੇਪ ਆਉਣ ’ਤੇ ਉਨ੍ਹਾਂ ਦੇ ਪਿਤਾ ਦੀ ਬਹੁਤ ਖ਼ੁਸ਼ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗੀਤ ਦੀ ਸ਼ੁਰੂਆਤ ਕੀਤੀ। ਬੀਤੇ ਦਿਨੀਂ ਪੰਜਾਬ ਦੌਰੇ ’ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਦੇ ਘਰ ਨਾਸ਼ਤਾ ਕੀਤਾ ਗਿਆ ਸੀ। ਨਾਸ਼ਤੇ ’ਚ ਮਾਨ ਦੀ ਮਾਤਾ ਜੀ ਨੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਣਾਈ, ਜਿਸ ਨੂੰ ਖਾਂ ਕੇ ਕੇਜਰੀਵਾਲ ਬਹੁਤ ਖ਼ੁਸ਼ ਹੋ। ਮਾਤਾ ਜੀ ਨੇ ਦੱਸਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਰੋਟੀ ਬਹੁਤ ਸੁਆਦ ਬਣਾਉਂਦੇ ਹਨ, ਇਸੇ ਲਈ ਉਹ ਹੁਣ ਜਲਦੀ ਫੇਰ ਆਉਣਗੇ ਅਤੇ ਉਨ੍ਹਾਂ ਨੇ ਘਰੋਂ ਰੋਟੀ ਖਾਂ ਕੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੀਤਾ ਬਜ਼ੁਰਗ ਜਨਾਨੀ ਦਾ ਕਤਲ 


author

rajwinder kaur

Content Editor

Related News