ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ

Thursday, Feb 23, 2023 - 06:30 PM (IST)

ਜਲੰਧਰ- ‘ਜਗ ਬਾਣੀ’ ਦੇ ਬਹੁ-ਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਦੀ ਇਕ ਵਾਰ ਫਿਰ ਤੋਂ ਵਾਪਸੀ ਹੋ ਗਈ ਹੈ। ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਵਿਚ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਲੋਕ ਸੰਪਰਕ ਮੰਤਰੀ ਅਤੇ ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਗਈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਕੀਤੇ ਗਏ ਇਸ ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਕਿੱਸੇ ਸਾਂਝੇ ਕੀਤੇ, ਉਥੇ ਹੀ ਪੰਜਾਬ ਦੇ ਸਿਆਸੀ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। 

ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਹਰ ਇਕ ਬੰਦੇ ਹੀ ਆਪਣੀ ਸੋਚ ਹੈ। ਉਨ੍ਹਾਂ ਕਿਹਾ ਕਿ ਸੁਫ਼ਨੇ ਵੇਖਣੇ ਗਲਤ ਨਹੀਂ ਹੁੰਦੇ ਪਰ ਸੁਫ਼ਨੇ ਉਹ ਨਹੀਂ ਹਨ ਜੋ ਅਸੀਂ ਰਾਤਾਂ ਨੂੰ ਲੈਂਦੇ ਹਾਂ, ਸਗੋਂ ਸੁਫ਼ਨੇ ਉਹ ਹੁੰਦੇ ਹਨ, ਜੋ ਦਿਨੇਂ ਵੀ ਤੁਹਾਨੂੰ ਸੌਣ ਨਾ ਦੇਣ। ਉਨ੍ਹਾਂ ਕਿਹਾ ਕਿ ਸਾਡਾ ਸੁਫ਼ਨਾ ਇਕੋ ਹੀ ਹੈ ਕਿ ਪੰਜਾਬ ਨੂੰ ਮੁੜ ਰੰਗਲਾ ਅਤੇ ਖ਼ੁਸ਼ਹਾਲ ਬਣਾਉਣਾ। ਉਨ੍ਹਾਂ ਕਿਹਾ ਕਿ ਜੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਨੂੰ ਦੋਬਾਰਾ ਰੰਗਲਾ ਅਤੇ ਖੁਸ਼ਹਾਲ ਬਣਾ ਦਿੰਦੇ ਹਾਂ ਸਾਰੇ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕ ਹੀ ਮੁੱਖ ਮੰਤਰੀ ਬਣ ਜਾਣਗੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਸ੍ਰੀ ਚਮਕੌਰ ਸਾਹਿਬ 'ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਜੇਕਰ ਸੂਬੇ ਵਿਚ ਬਚਿਆ ਹੀ ਕੁਝ ਨਾ ਤਾਂ ਰਾਜੇ ਵੀ ਭਿਖਾਰੀ ਹੋ ਜਾਣਗੇ। ਇਹ ਤਾਂ ਹਰ ਇਕ ਬੰਦੇ ਦੀ ਆਪਣੀ ਸੋਚ ਹੈ ਕਿ ਉਸ ਨੇ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕਾਂ ਨੂੰ ਅੱਗੇ ਲੈ ਕੇ ਵੱਧਣਾ ਹੈ ਜਾਂ ਇਕੱਲੇ ਆਪਣਾ ਟੀਚਾ ਮੁੱਖ ਮੰਤਰੀ ਬਣਨ ਦਾ ਹੀ ਰੱਖਣਾ ਹੈ। ਅਜਿਹੇ ਟੀਚਿਆਂ ਨੇ ਹੀ ਪੰਜਾਬ ਨੂੰ ਡੋਬਿਆ ਹੈ। ਇਹ ਤਾਂ ਆਪੋ-ਆਪਣੀ ਸੋਚ ਦਾ ਨਜ਼ਰੀਆ ਹੈ। ਅਮਨ ਅਰੋੜਾ ਨੇ ਕਿਹਾ ਕਿ ਮੈਂ ਨਾ ਹੀ ਕਦੇ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਲਏ ਹਨ ਅਤੇ ਨਾ ਹੀ ਕਦੇ ਪਰਮਾਤਮਾ ਦਿਵਾਵੇ। 

ਪਿਤਾ ਦੀ ਮੌਤ ਮਗਰੋਂ 22 ਸਾਲਾਂ ਦੇ ਸੰਘਰਸ਼ ਤੋਂ ਬਾਅਦ ਬਣੇ ਮੰਤਰੀ
ਜ਼ਿੰਦਗੀ ਵਿਚ ਮੰਤਰੀ ਬਣਨ ਤੱਕ ਦੀ ਕਹਾਣੀ ਦੱਸਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਮੈਨੂੰ ਇਥੋਂ ਤੱਕ ਪੁੱਜਣ ਲਈ 22 ਸਾਲ ਲੱਗ ਗਏ ਹਨ। ਮੇਰੇ ਪਿਤਾ ਜੀ ਦੀ ਮੌਤ 3 ਜੁਲਾਈ 2000 ਨੂੰ ਹੋਈ ਸੀ ਅਤੇ 3 ਜੁਲਾਈ 2022 ਨੂੰ ਪੂਰੇ 22 ਸਾਲਾ ਬਾਅਦ ਮੈਨੂੰ ਮੇਰੇ ਵੀਰ ਭਗਵੰਤ ਮਾਨ ਨੇ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਕੱਲ੍ਹ ਤੋਂ ਮੇਰੀ ਕੈਬਨਿਟ ਵਿਚ ਹੋ ਅਤੇ ਕੱਲ੍ਹ ਸਹੁੰ ਚੁੱਕੋਗੇ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਅਤੇ ਹਲਕੇ ਦੋ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ,ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ। ਮੁੱਖ ਮੰਤਰੀ ਬਣਨ ਦੇ ਸੁਫ਼ਨਿਆਂ ਦੀ ਮੇਰੀ ਕੋਈ ਇੱਛਾ ਨਹੀਂ ਹੈ। ਮੈਂ ਪਰਮਾਤਮਾ ਤੋਂ ਇੰਨਾ ਜ਼ਰੂਰ ਮੰਗਦਾ ਹਾਂ ਕਿ ਪਾਰਟੀ ਅਤੇ ਮੇਰੇ ਹਲਕੇ ਦੇ ਲੋਕ ਮੈਨੂੰ ਜੋ ਵੀ ਜ਼ਿੰਮੇਵਾਰੀ ਦੇਣ, ਉਸ ਨੂੰ 100 ਫ਼ੀਸਦੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਪਰਮਾਤਮਾ ਬਲ ਬਖ਼ਸ਼ਣ। 

ਇਹ ਵੀ ਪੜ੍ਹੋ : ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਮਿਲੇਗੀ ਇਹ ਖ਼ਾਸ ਸਹੂਲਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News