ਭਾਣਜੇ ਦੇ ਮਾਮੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਵਿਰੋਧ ਕਰਨ ’ਤੇ ਮਾਮੇ ਦਾ ਬੇਰਹਿਮੀ ਨਾਲ ਕਤਲ
Friday, Oct 08, 2021 - 08:49 PM (IST)
 
            
            ਬੁਢਲਾਡਾ (ਬਾਂਸਲ) : ਮਾਮੀ ਨਾਲ ਨਾਜਾਇਜ਼ ਸੰਬੰਧ ਹੋਣ ’ਤੇ ਭਾਣਜੇ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਵਿਰੋਧ ਕਰਨ ’ਤੇ ਮਾਮੇ ਦਾ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੰਗਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਭੁਪਾਲ ਖੁਰਦ ਨੇ ਦੱਸਿਆ ਕਿ ਮੇਰੀ ਨੂੰਹ ਪਰਮਜੀਤ ਕੌਰ ਨਾਲ ਦੋਹਤੇ ਲਵਪ੍ਰੀਤ ਸਿੰਘ ਪਿੰਡ ਕਲੀਪੁਰ ਦੇ ਨਾਜਾਇਜ਼ ਸੰਬੰਧ ਸਨ ਜਿਸ ’ਤੇ ਮੇਰਾ ਲੜਕਾ ਪ੍ਰਗਟ ਸਿੰਘ ਅਕਸਰ ਆਪਣੇ ਭਾਣਜੇ ਨੂੰ ਵਰਜਦਾ ਸੀ।
ਇਹ ਵੀ ਪੜ੍ਹੋ : ਫਿਰ ਵਿਵਾਦਾਂ ’ਚ ਘਿਰੇ ਨਵਜੋਤ ਸਿੰਘ ਸਿੱਧੂ, ਤੈਸ਼ ’ਚ ਆ ਕੇ ਆਖ ਗਏ ਵਿਵਾਦਤ ਗੱਲਾਂ
ਉਕਤ ਨੇ ਦੱਸਿਆ ਕਿ ਲਵਪ੍ਰੀਤ ਵੱਲੋਂ ਆਪਣੇ ਪਿੰਡ ਕਲੀਪੁਰ ਸਮਝਾਉਣ ਆਏ ਮਾਮੇ ਪ੍ਰਗਟ ਸਿੰਘ ਨੂੰ ਦੋਸਤ ਭਿੰਦਰ ਸਿੰਘ ਦੇ ਘਰ ਲਿਜਾ ਕੇ ਪਾਇਪਾਂ ਅਤੇ ਟੰਬੀਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਮੰਗਤ ਸਿੰਘ ਦੇ ਬਿਆਨਾਂ ’ਤੇ ਦੋਹਤੇ ਲਵਪ੍ਰੀਤ ਅਤੇ ਉਸਦੇ ਦੋਸਤ ਭਿੰਦਰ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਐੱਸ. ਐੱਚ. ਓ ਸਿਟੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਘਟਨਾ ਦਾ ਜਾਇਜ਼ਾ ਲੈਣ ਲਈ ਏ. ਐੱਸ. ਪੀ. ਮਨਿੰਦਰ ਸਿੰਘ ਪੁਲਸ ਫੋਰਸ ਸਮੇਤ ਪਹੁੰਚੇ।
ਇਹ ਵੀ ਪੜ੍ਹੋ : ਘਰੋਂ ਸਕੂਲ ਜਾ ਰਹੀ ਕੁੜੀ ਨੂੰ ਰਸਤੇ ’ਚ ਮੌਤ ਨੇ ਪਾਇਆ ਘੇਰਾ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            