ਗੁਆਂਢੀ ਨੇ ਕੁੜੀ ਨੂੰ ਜ਼ਮੀਨ 'ਤੇ ਸੁੱਟਿਆ, ਹੋਈ ਦਰਦਨਾਕ ਮੌਤ
Monday, Jan 20, 2025 - 06:41 PM (IST)
ਬਟਾਲਾ(ਸਾਹਿਲ)-3 ਸਾਲਾ ਬੱਚੀ ਨੂੰ ਜ਼ਮੀਨ ’ਤੇ ਸੁੱਟ ਕੇ ਮਾਰਨ ਵਾਲੇ ਵਿਅਕਤੀ ਨੂੰ ਥਾਣਾ ਸਿਟੀ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਾਨੀਆ ਪਤਨੀ ਅਭਿਨੰਦਨ ਵਾਸੀ ਪਿੰਡ ਉਲਾਪੁਰ, ਨੇ ਲਿਖਵਾਇਆ ਕਿ ਬੀਤੀ 18 ਜਨਵਰੀ ਨੂੰ ਉਹ ਆਪਣੇ ਕੰਮ ਲਈ ਪਠਾਨਕੋਟ ਗਈ ਹੋਈ ਸੀ ਕਿ ਸ਼ਾਮ ਸਾਢੇ 7 ਵਜੇ ਦੇ ਕਰੀਬ ਉਸਦੇ ਪਿਤਾ ਕਾਲੂ ਮੰਡਲ ਦਾ ਫੋਨ ਆਇਆ ਕਿ ਸਾਡੇ ਗੁਆਂਢੀ ਅਨਿਲ ਸਾਹੋ ਉਰਫ ਰਾਜੂ ਨੱਟਾ ਪੁੱਤਰ ਭੋਲਾ ਸਾਹੋ ਵਾਸੀ ਕਹਿਲਗਾਓ, ਜ਼ਿਲਾ ਬਾਗਲਪੁਰ (ਬਿਹਾਰ) ਨੇ ਤੇਰੀ 3 ਸਾਲਾ ਬੱਚੀ ਰਾਗਿਨੀ ਨੂੰ ਖਿਡਾਉਣ ਲਈ ਕਮਰੇ ਵਿਚ ਲੈ ਗਿਆ ਸੀ, ਜਿਥੇ ਉਕਤ ਨੇ ਬੱਚੀ ਨੂੰ ਖਿਡਾਉਂਦਿਆਂ ਜ਼ਮੀਨ ’ਤੇ ਸੁੱਟ ਦਿੱਤਾ ਹੈ, ਜਿਸ ਦੇ ਸਿਰ ’ਤੇ ਸੱਟ ਲੱਗ ਗਈ ਹੈ ਅਤੇ ਇਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਅਗਲੇ 24 ਘੰਟੇ...
ਉਕਤ ਬਿਆਨਕਰਤਾ ਮੁਤਾਬਕ ਉਸਦੀ ਬੱਚੀ ਰਾਗਿਨੀ ਨੂੰ ਅਨਿਲ ਸਾਹੋ ਨੇ ਲਾਪਰਵਾਹੀ ਨਾਲ ਖਿਡਾਉਂਦਿਆਂ ਜ਼ਮੀਨ ’ਤੇ ਸੁੱਟ ਕੇ ਮਾਰ ਦਿੱਤਾ ਹੈ। ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਸਬੰਧੀ ਉਕਤ ਬੱਚੀ ਦੀ ਮਾਤਾ ਦੇ ਬਿਆਨ ’ਤੇ ਉਕਤ ਖਿਲਾਫ ਬਣਦੀ ਧਾਰਾ ਹੇਠ ਥਾਣਾ ਸਿਟੀ ਵਿਚ ਕੇਸ ਦਰਜ ਕਰਨ ਉਪਰੰਤ ਉਕਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8