ਦਰਿੰਦਗੀ ਦੀਆਂ ਹੱਦਾਂ ਪਾਰ, ਮਾਂ ਨਾਲ ਸੁੱਤੀ ਮਾਸੂਮ ਨੂੰ ਅਗਵਾ ਕਰ ਗੁਆਂਢੀ ਨੇ ਬਣਾਇਆ ਹਵਸ ਦਾ ਸ਼ਿਕਾਰ

Tuesday, Aug 04, 2020 - 06:09 PM (IST)

ਦਰਿੰਦਗੀ ਦੀਆਂ ਹੱਦਾਂ ਪਾਰ, ਮਾਂ ਨਾਲ ਸੁੱਤੀ ਮਾਸੂਮ ਨੂੰ ਅਗਵਾ ਕਰ ਗੁਆਂਢੀ ਨੇ ਬਣਾਇਆ ਹਵਸ ਦਾ ਸ਼ਿਕਾਰ

ਫਰੀਦਕੋਟ (ਜਗਤਾਰ): ਕਹਿੰਦੇ ਹਨ ਕਿ ਜਦੋਂ ਕਿਸੇ ਇਨਸਾਨ ਨੂੰ ਲੋੜ ਪਵੇ ਤਾਂ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਨੇੜੇ ਆਂਢ-ਗੁਆਂਢ ਹੁੰਦਾ ਅਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਗੁਆਂਢੀ ਦਾ ਸਤਿਕਾਰ ਕੀਤਾ ਜਾਂਦਾ ਹੈ, ਪਰ ਫਰੀਦਕੋਟ 'ਚ ਇਕ ਗੁਆਂਢੀ ਨੇ ਕਿਰਾਏ ਦੇ ਮਕਾਨ 'ਚ ਰਹਿੰਦੇ ਪ੍ਰਵਾਸੀ ਮਜਦੂਰ ਦੀ ਮਹਿਜ 7 ਸਾਲਾ ਮਾਸੂਮ ਬਾਲੜੀ ਨੂੰ ਰਾਤ ਦੇ ਹਨੇਰੇ 'ਚ ਅਗਵਾ ਕਰਕੇ ਉਸ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ। ਹਾਲਾਂਕਿ ਆਂਢ-ਗੁਆਂਢ ਦੇ ਬਾਕੀ ਲੋਕਾਂ ਨੂੰ ਜਦ ਪਤਾ ਚੱਲਿਆ ਤਾਂ ਉਨ੍ਹਾਂ ਕਥਿਤ ਦੋਸ਼ੀ ਨੌਜਵਾਨ ਨੂੰ ਭਾਲ ਕੇ ਉਸ ਦੀ ਛਿੱਤਰ ਪਰੇਡ ਵੀ ਕੀਤੀ। ਫਿਲਹਾਲ ਪੀੜਤ ਬੱਚੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਜੇਰੇ ਇਲਾਜ ਹੈ ਅਤੇ ਫਰੀਦਕੋਟ ਪੁਲਸ ਨੇ ਕਥਿਤ ਦੋਸ਼ੀ ਨੌਜਆਨ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦਾ 7 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਦੋਸ਼ੀ ਨੇ ਪਹਿਲਾਂ ਵੀ ਕੋਈ ਅਜਿਹੇ ਘਿਨੌਣੇ ਅਪਰਾਧ ਨੂੰ ਅੰਜਾਮ ਤਾਂ ਨਹੀਂ ਦਿੱਤਾ।

ਇਹ ਵੀ ਪੜ੍ਹੋ:  ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ 'ਤੇ ਭੜਕੀ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ

ਇਸ ਮੌਕੇ ਗੱਲਬਾਤ ਕਰਦਿਆਂ ਮੁਹੱਲੇ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਇਕ ਮੁੰਡੇ ਨੇ ਕਿਰਾਏ ਦੇ ਮਕਾਨ 'ਚ ਰਹਿੰਦੇ ਪ੍ਰਵਾਸੀ ਮਜਦੂਰ ਦੀ ਇਕ 7 ਕੁ ਸਾਲ ਦੀ ਬੱਚੀ ਨੂੰ ਰਾਤ ਵੇਲੇ ਅਗਵਾ ਕਰ ਕੇ ਉਸ ਨਾਲ ਧੱਕੇਸ਼ਾਹੀ ਕੀਤੀ ਅਤੇ ਜਦ ਸਵੇਰੇ ਉਹ ਬੱਚੀ ਨੂੰ ਅਪਮਾਨਜਨਕ ਹਾਲਤ ਵਿਚ ਗਲੀ 'ਚ ਛੱਡ ਕੇ ਭੱਜਣ ਲੱਗਾ ਤਾਂ ਮੁਹੱਲੇ ਵਾਲਿਆਂ ਨੂੰ ਪਤਾ ਚੱਲਿਆ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਕਥਿਤ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

ਇਹ ਵੀ ਪੜ੍ਹੋ: ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਸਰਗਰਮ ਹੋਈ ਪੁਲਸ, ਜਲਾਲਾਬਾਦ ਵਿਖੇ ਵੱਡੀ ਮਾਤਰਾ 'ਚ ਲਾਹਨ ਬਰਾਮਦ

ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਫਰੀਦਕੋਟ ਦੀ ਡੋਗਰ ਬਸਤੀ ਦੀ ਗਲੀ ਨੰਬਰ 1 ਵਿਚ ਰਹਿਣ ਵਾਲੇ ਇਕ ਮੁੰਡੇ ਨੇ 
ਗੁਆਂਢ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਪ੍ਰਵਾਸੀ ਮਜਦੂਰ ਦੀ ਕਰੀਬ 7 ਸਾਲਾ ਬੱਚੀ ਨੂੰ ਰਾਤ ਵੇਲੇ ਅਗਵਾ ਕਰ ਕੇ ਉਸ ਨਾਲ ਧੱਕੇਸ਼ਾਹੀ ਕੀਤੀ ਹੈ, ਜਿਸ ਸਬੰਧੀ ਪਰਿਵਾਰ ਅਤੇ ਮੁਹੱਲੇ ਵਾਲਿਆਂ ਨੂੰ ਸਵੇਰ ਵੇਲੇ ਪਤਾ ਚੱਲਿਆ ਜਦ ਕਥਿਤ ਦੋਸ਼ੀ ਨੌਜਵਾਨ ਬੱਚੀ ਨੂੰ ਅਪਮਾਨਜਨਕ ਹਾਲਤ ਵਿਚ ਗਲੀ ਵਿਚ ਛੱਡ ਕੇ ਭੱਜਣ ਲੱਗਾ। ਉਨ੍ਹਾਂ ਦੱਸਿਆ ਕਿ ਗਲੀ ਵਾਲਿਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਪਰ ਉਹ ਫਰਾਰ ਹੋ ਗਿਆ ਸੀ, ਜਿਸ ਖ਼ਿਲਾਫ ਥਾਣਾ ਸਿਟੀ ਫਰੀਦਕੋਟ 'ਚ ਪਾਸਕੋ ਐਕਟ ਸਮੇਤ ਵੱਖ-ਵੱਖ ਅਪਰਾਧਿਕ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਵਿਚ ਪੇਸ਼ ਕਰ ਉਸ ਦਾ 7 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਇਹ ਪਤਾ ਲਗਾਉਣਾ ਚਾਹੁੰਦੀ ਹੈ ਕਿ ਕਿਤੇ ਕਥਿਤ ਦੋਸ਼ੀ ਨੇ ਪਹਿਲਾਂ ਵੀ ਅਜਿਹੇ ਕਿਸੇ ਅਪਰਾਧ ਨੂੰ ਅੰਜਾਮ ਤਾਂ ਨਹੀਂ ਦਿੱਤਾ।

ਇਹ ਵੀ ਪੜ੍ਹੋ:  ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਜਾਰੀ, 13 ਨਵੇਂ ਮਾਮਲੇ ਆਏ ਸਾਹਮਣੇ


author

Shyna

Content Editor

Related News