ਹੁਣ ਨੀਟ ਲਈ 6 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ ਕੈਂਡੀਡੇਟਸ
Thursday, Jan 02, 2020 - 01:57 PM (IST)
ਲੁਧਿਆਣਾ (ਵਿੱਕੀ) : ਐੱਮ. ਬੀ. ਬੀ. ਐੱਸ. 'ਚ ਦਾਖਲੇ ਲਈ ਮਈ 2020 'ਚ ਹੋਣ ਵਾਲੇ ਨੈਸ਼ਨਲ ਐਲਿਜ਼ੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਲਈ ਅਪਲਾਈ ਕਰਨ ਦੀ ਸਮਾਂ ਹੱਦ ਨੈਸ਼ਨਲ ਟੈਸਟ ਏਜੰਸੀ (ਐੱਨ. ਟੀ. ਏ.) ਵੱਲੋਂ ਵਧਾ ਦਿੱਤੀ ਗਈ ਹੈ। ਇਸ ਸਬੰਧੀ ਨੈਸ਼ਨਲ ਟੈਸਟ ਏਜੰਸੀ ਦੇ ਸੀਨੀਅਰ ਡਾਇਰੈਕਟਰ ਵੱਲੋਂ ਵੈੱਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ 'ਚ ਦਿੱਤੀ ਗਈ ਹੈ।
ਪਹਿਲਾਂ ਨੀਟ 2020 ਲਈ ਅਪਲਾਈ ਕਰਨ ਦੀ ਆਖਰੀ ਤਰੀਕ 31 ਦਸੰਬਰ ਸੀ ਪਰ ਹੁਣ ਇਸ ਨੂੰ ਵਧਾ ਕੇ 6 ਜਨਵਰੀ ਕਰ ਦਿੱਤੀ ਗੲੀ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਕੈਂਡੀਡੇਟ 6 ਜਨਵਰੀ ਦੀ ਰਾਤ 11.50 ਵਜੇ ਤੱਕ ਅਪਲਾਈ ਕਰ ਸਕਦੇ ਹਨ। ਐੱਨ. ਟੀ. ਏ. ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਨੀਟ ਦੀ ਅਧਿਕਾਰਤ ਵੈੱਬਸਾਈਟ 'ਤੇ ਆਖਰੀ ਦਿਨ ਕਾਫੀ ਜ਼ਿਆਦਾ ਟਰੈਫਿਕ ਹੋਣ ਕਾਰਨ ਕਈ ਕੈਂਡੀਡੇਟਸ ਅਪਲਾਈ ਨਹੀਂ ਕਰ ਸਕੇ। ਇਸ ਲਈ ਅਰਜ਼ੀ ਦੀ ਸਮਾਂ ਹੱਦ ਵਧਾਉਣ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਨੀਟ ਲਈ ਅਪਲਾਈ ਕਰਨ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਐੱਨ. ਟੀ. ਏ. ਹੈਲਪ ਡੈਸਕ ਨੰ. 0120-6895200 'ਤੇ ਸੰਪਰਕ ਕੀਤਾ ਜਾ ਸਕਦਾ ਹੈ।